SOCIAL MEDIA

Newsletter

PARTNER SITES
भाषा चुनें राज्य चुनें

SRH ਦੀ ਮਾਲਕਨ ਕਾਵਿਆ ਮਾਰਨ ਜਲਦ ਵਿਆਹ ਦੇ ਬੰਧਨ ਵਿੱਚ ਬੱਝੇਗੀ; ਜਾਣੋ ਕੌਣ ਹਨ ਅਨਿਰੁਧ ਰਵੀਚੰਦਰ

Kavya Maran Wedding News: ਸਨਰਾਈਜ਼ ਹੈਦਰਾਬਾਦ ਟੀਮ ਦੀ ਮਾਲਕਨ ਕਾਵਿਆ ਮਾਰਨ ਜਲਦ ਹੀ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦਰਅਸਲ ਵਿੱਚ ਕਾਵਿਆ ਮਾਰਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ।

Reported By Ravinder Singh
Published: Oct 17, 2026, 03:20 PM IST | Updated: Oct 17, 2026, 03:22 PM IST
Join

Kavya Maran Wedding News: ਆਈਪੀਐਲ ਵਿੱਚ ਸਨਰਾਈਜ਼ ਹੈਦਰਾਬਾਦ ਟੀਮ ਦੀ ਮਾਲਕਨ ਕਾਵਿਆ ਮਾਰਨ ਜਲਦ ਹੀ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦਰਅਸਲ ਵਿੱਚ ਕਾਵਿਆ ਮਾਰਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ।  ਸਨਰਾਈਜ਼ ਹੈਦਰਾਬਾਦ ਟੀਮ ਦੀ ਮਾਲਕਨ ਮਸ਼ਹੂਰ ਸੰਗੀਤਕਾਰ ਅਨਿਰੁਧ ਰਵੀਚੰਦਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਇਸ ਜੋੜੇ ਦੇ ਵਿਆਹ ਦੇ ਰਿਸੈਪਸ਼ਨ ਦੀ ਤਾਰੀਕ 21 ਨਵੰਬਰ ਦੱਸੀ ਜਾ ਰਹੀ ਹੈ। 

ਇਹ ਸਾਰਾ ਪ੍ਰੋਗਰਾਮ ਚੇਨਈ ਵਿੱਚ ਹੋਵੇਗਾ। ਹਾਲਾਂਕਿ, ਵਿਆਹ ਦੀ ਅਧਿਕਾਰਤ ਮਿਤੀ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈਡੀ ਨੇ ਵੀ ਇਸ ਖੁਸ਼ਖਬਰੀ ਸਬੰਧੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਕਾਵਿਆ ਮਾਰਨ ਦੇ ਪਰਿਵਾਰ ਨੇ ਮੁੱਖ ਮੰਤਰੀ ਨੂੰ ਵਿਆਹ ਦੇ ਰਿਸੈਪਸ਼ਨ ਲਈ ਸੱਦਾ ਦਿੱਤਾ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓ ਸਾਂਝੇ ਕਰਦਿਆਂ ਰਿਸੈਪਸ਼ਨ ਦੀ ਤਾਰੀਖ ਦਾ ਵੀ ਜ਼ਿਕਰ ਕੀਤਾ।

ਸੀਐਮ ਰੇਵੰਤ ਰੈਡੀ ਨੇ ਦੱਸਿਆ ਕਿ ਸਨ ਗਰੁੱਪ ਦੇ ਚੇਅਰਮੈਨ ਕਲਾਨਿਧੀ ਮਾਰਨ ਅਤੇ ਉਨ੍ਹਾਂ ਦੀ ਪਤਨੀ ਕਾਵੇਰੀ ਮਾਰਨ ਨੇ ਹੈਦਰਾਬਾਦ ਦੇ ਜੁਬਲੀ ਹਿਲਜ਼ ਸਥਿਤ ਘਰ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਬੇਟੀ ਕਾਵਿਆ ਮਾਰਨ ਦੇ ਵਿਆਹ ਦੇ ਰਿਸੈਪਸ਼ਨ ਲਈ ਸੱਦਾ ਦਿੱਤਾ ਹੈ। ਪੋਸਟ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਕਾਵਿਆ ਮਾਰਨ ਤੇ ਅਨਿਰੁਧ ਰਵੀਚੰਦਰ ਦੇ ਵਿਆਹ ਦਾ ਰਿਸੈਪਸ਼ਨ 21 ਨਵੰਬਰ ਨੂੰ ਚੇਨਈ ਵਿੱਚ ਕਰਵਾਈ ਜਾਵੇਗੀ। ਇਸ ਮਗਰੋਂ ਕਾਵਿਆ ਮਾਰਨ ਦੇ ਪ੍ਰਸ਼ੰਸਕਾਂ ਵਿੱਚ ਚਰਚਾ ਛਿੜ ਗਈ ਹੈ। ਅਨਿਰੁਧ ਰਵੀਚੰਦਰ ਅਤੇ ਕਾਵਿਆ ਮਾਰਨ ਦੇ ਵਿਆਹ ਦੇ ਰਿਸੈਪਸ਼ਨ ਦੀ ਤਾਰੀਕ ਸਾਹਮਣੇ ਆ ਗਈ ਹੈ ਪਰ ਵਿਆਹ ਕਦੋਂ ਹੋਵੇਗਾ, ਇਸ ਬਾਰੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜੋੜਾ 11 ਨਵੰਬਰ ਨੂੰ ਗ੍ਰੀਸ ਵਿੱਚ ਵਿਆਹ ਕਰਵਾ ਸਕਦਾ ਹੈ। ਹਾਲਾਂਕਿ, ਇਸ ਸਬੰਧੀ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ। ਕਾਵਿਆ ਮਾਰਨ ਸਨ ਗਰੁੱਪ ਦੇ ਚੇਅਰਮੈਨ ਕਲਾਨਿਧੀ ਮਾਰਨ ਤੇ ਕਾਵੇਰੀ ਮਾਰਨ ਦੀ ਬੇਟੀ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਨਾਲ ਜੁੜੀ ਹੋਈ ਹੈ। ਇਹ ਟੀਮ ਸਨ ਗਰੁੱਪ ਦੀ ਮਲਕੀਅਤ ਹੈ। ਕਾਵਿਆ ਨੂੰ ਅਕਸਰ ਆਈਪੀਐਲ ਮੈਚਾਂ ਦੌਰਾਨ ਆਪਣੀ ਟੀਮ ਦਾ ਸਮਰਥਨ ਕਰਦਿਆਂ ਦੇਖਿਆ ਜਾਂਦਾ ਹੈ।

ਕੌਣ ਹਨ ਸੰਗੀਤਕਾਰ ਅਨਿਰੁਧ ਰਵੀਚੰਦਰ?
ਅਨਿਰੁਧ ਰਵੀਚੰਦਰ ਭਾਰਤੀ ਫਿਲਮ ਸਬੰਧੀ ਪ੍ਰਸਿੱਧ ਸੰਗੀਤਕਾਰ ਤੇ ਗਾਇਕ ਹਨ।  ਦਿਲਚਸਪ ਗੱਲ ਇਹ ਹੈ ਕਿ ਅਨਿਰੁਧ ਨੇ ਜਿਨ੍ਹਾਂ ਕਈ ਵੱਡੀਆਂ ਫਿਲਮਾਂ ਲਈ ਸੰਗੀਤ ਤਿਆਰ ਕੀਤਾ ਹੈ, ਉਨ੍ਹਾਂ ਵਿੱਚੋਂ ਕੁਝ ਦਾ ਨਿਰਮਾਣ ਸਨ ਗਰੁੱਪ ਦੇ ਚੇਅਰਮੈਨ ਕਲਾਨਿਧੀ ਮਾਰਨ ਨਾਲ ਸਬੰਧਤ ਪ੍ਰੋਡਕਸ਼ਨ ਕੰਪਨੀ ਵੱਲੋਂ ਕੀਤਾ ਗਿਆ ਹੈ। ਹੁਣ ਕਾਵਿਆ ਮਾਰਨ ਨਾਲ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਨੇ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਵਧਾ ਦਿੱਤੀ ਹੈ। ਉਨ੍ਹਾਂ ਨੂੰ ਸਾਲ 2011 ਵਿੱਚ ਫਿਲਮ 3 ਦੇ ਮਸ਼ਹੂਰ ਗੀਤ ‘ਵਾਈ ਦਿਸ ਕੋਲਾਵੇਰੀ ਡੀ’ ਨਾਲ ਵਿਸ਼ਵ ਪੱਧਰ ’ਤੇ ਵੱਡੀ ਪਛਾਣ ਮਿਲੀ ਸੀ। 

ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਲਈ ਵੀ ਸੰਗੀਤ ਦਿੱਤਾ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਅਨਿਰੁਧ ਨੇ ਰਜਨੀਕਾਂਤ ਦੀ ਫਿਲਮ ਕੂਲੀ ਲਈ ਵੀ ਸੰਗੀਤ ਤਿਆਰ ਕੀਤਾ ਹੈ। ਇਸੇ ਤਰ੍ਹਾਂ ਰਜਨੀਕਾਂਤ ਦੀ ਜੈਲਰ 2 ਅਤੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਕਿੰਗ ਨਾਲ ਵੀ ਉਨ੍ਹਾਂ ਦਾ ਨਾਮ ਜੁੜਿਆ ਹੋਇਆ ਹੈ।  ਇਸ ਤੋਂ ਬਾਅਦ ਉਨ੍ਹਾਂ ਨੇ ਦੱਖਣੀ ਭਾਰਤੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਨੇ ਕੈਥੀ, ਲੀਓ ਅਤੇ ਵਿਕਰਮ ਵਰਗੀਆਂ ਕਈ ਸਫਲ ਫਿਲਮਾਂ ਲਈ ਸੰਗੀਤ ਤਿਆਰ ਕੀਤਾ ਹੈ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES