SOCIAL MEDIA

Newsletter

PARTNER SITES
भाषा चुनें राज्य चुनें

ਫਲਾਈਦੁਬਈ ਉਡਾਣ ਵਿੱਚ ਇਕ ਪਾਇਲਟ ਨੇ ਦੂਜੇ ਦੇ ਮਾਰਿਆ ਚਾਕੂ; ਹਾਈਜੈਕ ਦਾ ਕੋਡ ਐਕਟਿਵ

Flydubai Flight Incident News: ਦੁਬਈ ਤੋਂ ਤੇਲ ਅਵੀਵ ਜਾ ਰਹੀ Flydubai ਦੀ ਉਡਾਣ ਵਿੱਚ ਵਾਪਰੀ ਘਟਨਾ ਨੇ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।

Written By Ravinder Singh
Published: Sep 30, 2026, 05:18 PM IST | Updated: Sep 30, 2026, 05:21 PM IST
Join

Flydubai Flight Incident News: ਦੁਬਈ ਤੋਂ ਤੇਲ ਅਵੀਵ ਜਾ ਰਹੀ Flydubai ਦੀ ਉਡਾਣ ਵਿੱਚ ਵਾਪਰੀ ਘਟਨਾ ਨੇ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਹਵਾਈ ਜਹਾਜ਼ ਨੂੰ ਐਮਰਜੈਂਸੀ ਹਾਲਾਤ ਕਾਰਨ ਸਾਊਦੀ ਅਰਬ ਵਿੱਚ ਲੈਂਡ ਕਰਨਾ ਪਿਆ।

ਯਾਤਰੀਆਂ ਮੁਤਾਬਕ, ਉਡਾਣ ਦੌਰਾਨ ਅਚਾਨਕ ਜਹਾਜ਼ ਵਿੱਚ ਚੀਕਾਂ ਸੁਣਾਈ ਦੇਣ ਲੱਗੀਆਂ। ਇਸ ਤੋਂ ਬਾਅਦ ਕਾਕਪਿਟ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਅੰਦਰ ਖੂਨ ਦੇਖ ਕੇ ਯਾਤਰੀ ਹੈਰਾਨ ਰਹਿ ਗਏ। ਰਿਪੋਰਟਾਂ ਅਨੁਸਾਰ ਇੱਕ ਪਾਇਲਟ ‘ਤੇ ਜੇਬ ਵਿੱਚ ਰੱਖੇ ਜਾਣ ਵਾਲੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। 

ਇੱਕ ਮਹਿਲਾ ਯਾਤਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਜਹਾਜ਼ ਵਿੱਚ ਭਾਰੀ ਹਫੜਾ-ਦਫੜੀ ਮਚ ਗਈ ਸੀ। ਯਾਤਰੀਆਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇੱਕ ਪਾਇਲਟ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਇਸ ਦੌਰਾਨ ਜਹਾਜ਼ ਦੀ ਉਚਾਈ ਵੀ ਕੁਝ ਹੀ ਮਿੰਟਾਂ ਵਿੱਚ 34,000 ਫੁੱਟ ਤੋਂ ਘਟ ਕੇ ਲਗਭਗ 16,600 ਤੋਂ 17,400 ਫੁੱਟ ਤੱਕ ਆ ਗਈ।

ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਕਾਕਪਿਟ ਵਿੱਚ ਦੋ ਪਾਇਲਟਾਂ ਵਿਚਕਾਰ ਝਗੜਾ ਹੋਇਆ ਸੀ। ਹਾਲਾਂਕਿ, ਘਟਨਾ ਦੇ ਸਹੀ ਕਾਰਨਾਂ ਅਤੇ ਇਸ ਗੱਲ ਦੀ ਅਜੇ ਪੂਰੀ ਪੁਸ਼ਟੀ ਨਹੀਂ ਹੋਈ ਕਿ ਜਹਾਜ਼ ਨੂੰ ਜਾਣਬੁੱਝ ਕੇ ਹਾਦਸੇ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਨਹੀਂ। ਯਾਤਰੀਆਂ ਮੁਤਾਬਕ, ਜਦੋਂ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉੱਥੇ ਦਾ ਦ੍ਰਿਸ਼ ਬੇਹੱਦ ਡਰਾਉਣਾ ਸੀ। ਚਾਲਕ ਦਲ ਦੇ ਮੈਂਬਰਾਂ ਅਤੇ ਕੁਝ ਇਜ਼ਰਾਈਲੀ ਯਾਤਰੀਆਂ ਦੀ ਮਦਦ ਨਾਲ ਹਮਲਾਵਰ ਨੂੰ ਕਾਬੂ ਕੀਤਾ ਗਿਆ। ਇੱਕ ਯਾਤਰੀ ਨੇ ਦੱਸਿਆ ਕਿ ਕੁਝ ਪਲਾਂ ਲਈ ਲੋਕਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਜ਼ਿੰਦਾ ਨਹੀਂ ਬਚ ਸਕਣਗੇ। 

ਮੀਡੀਆ ਰਿਪੋਰਟ ਮੁਤਾਬਕ ‘ਨੋਮ’ ਨਾਂ ਦੀ ਇੱਕ ਮਹਿਲਾ ਯਾਤਰੀ ਨੇ ਫ਼ੋਨ ‘ਤੇ ਦੱਸਿਆ ਕਿ ਜਹਾਜ਼ ਵਿੱਚ ਲੋਕ ਡਰ ਦੇ ਮਾਰੇ ਉੱਚੀ-ਉੱਚੀ ਚੀਕ ਰਹੇ ਸਨ। ਉਸ ਮੁਤਾਬਕ, ਇੱਕ ਪਾਇਲਟ ਦੇ ਜ਼ਖਮੀ ਹੋਣ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਹੇਠਾਂ ਆਉਣ ਲੱਗ ਪਿਆ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਰਿਪੋਰਟਾਂ ਮੁਤਾਬਕ Flydubai ਦੀ ਫਲਾਈਟ FDB1073 ਵਿੱਚ ਕਰੀਬ 180 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਦਰਜਨਾਂ ਇਜ਼ਰਾਈਲੀ ਯਾਤਰੀ ਵੀ ਸ਼ਾਮਲ ਸਨ। ਐਮਰਜੈਂਸੀ ਸਥਿਤੀ ਦਾ ਸੰਕੇਤ ਮਿਲਣ ਤੋਂ ਬਾਅਦ ਉਡਾਣ ਨੂੰ ਸਾਊਦੀ ਅਰਬ ਵੱਲ ਮੋੜ ਦਿੱਤਾ ਗਿਆ, ਜਿੱਥੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES