SOCIAL MEDIA

Newsletter

PARTNER SITES
भाषा चुनें राज्य चुनें

ਭਾਰਤ ਨੇ ਪਹਿਲੇ ਟੀ-20 ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

India vs New Zealand 1st T20: ਭਾਰਤ ਨੇ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਦੇ ਪਹਿਲੇ ਰੋਮਾਂਚਿਕ ਮੈਚ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਮਾਤ ਦੇ ਦਿੱਤੀ।

Written By Ravinder Singh
Published: Oct 22, 2026, 05:29 PM IST | Updated: Oct 22, 2026, 05:32 PM IST
Join

India vs New Zealand 1st T20: ਭਾਰਤ ਨੇ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਦੇ ਪਹਿਲੇ ਰੋਮਾਂਚਿਕ ਮੈਚ ਵਿੱਚ  ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਮਾਤ ਦੇ ਦਿੱਤੀ। ਇਹ ਮੈਚ ਕ੍ਰਾਈਸਟਚਰਚ ਦੇ ਮੈਦਾਨ ਵਿੱਚ ਖੇਡਿਆ ਗਿਆ। ਕੀਵੀਆਂ ਵੱਲੋਂ ਦਿੱਤੇ ਗਏ 226 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਮਨ ਧੀਰ ਨੇ ਆਖਰੀ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਉਸਨੇ ਸਿਰਫ਼ 15 ਗੇਂਦਾਂ ਵਿੱਚ ਨਾਬਾਦ 42 ਦੌੜਾਂ ਬਣਾਈਆਂ, ਜਿਸ ਨਾਲ ਟੀਮ ਦੀ ਜਿੱਤ ਯਕੀਨੀ ਹੋ ਗਈ।

ਭਾਰਤ ਦੀ ਸ਼ੁਰੂਆਤ ਸ਼ਾਨਦਾਰ ਰਹੀ। ਅਭਿਸ਼ੇਕ ਸ਼ਰਮਾ ਤੇ ਸੰਜੂ ਸੈਮਸਨ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਤੋਂ ਬਾਅਦ ਸੰਜੂ ਸੈਮਸਨ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਵੀ ਪਹਿਲੇ ਟੀ-20 ਮੈਚ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਆਖਰ ਵਿੱਚ ਮੈਚ ਕਾਫੀ ਫਸਵਾਂ ਬਣ ਗਿਆ ਸੀ। 

ਪਾਰੀ ਦੀ ਸ਼ੁਰੂਆਤ ਕਰਦੇ ਹੋਏ ਸੈਮਸਨ ਨੇ 33 ਗੇਂਦਾਂ ਵਿੱਚ 67 ਦੌੜਾਂ ਦਾ ਯੋਗਦਾਨ ਪਾਇਆ, ਜਦੋਂ ਕਿ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਕਪਤਾਨ ਸ਼੍ਰੇਅਸ ਅਈਅਰ ਨੇ 28 ਗੇਂਦਾਂ ਵਿੱਚ 42 ਦੌੜਾਂ ਬਣਾਉਣ ਵਿੱਚ ਸਫਲ ਰਹੇ। ਅਭਿਸ਼ੇਕ ਸ਼ਰਮਾ ਨੇ 12 ਗੇਂਦਾਂ ਵਿੱਚ 29 ਦੌੜਾਂ ਦਾ ਯੋਗਦਾਨ ਪਾਇਆ ਤੇ ਅਕਸ਼ਰ ਪਟੇਲ ਨੇ 14 ਗੇਂਦਾਂ ਵਿੱਚ 24 ਦੌੜਾਂ ਦਾ ਅਹਿਮ ਯੋਗਦਾਨ ਪਾਇਆ। 

ਬਾਕੀ ਬੱਲੇਬਾਜ਼ ਵਿਰੋਧੀ ਗੇਂਦਬਾਜ਼ਾਂ ਦੇ ਸਾਹਮਣੇ ਦੌੜਾਂ ਲਈ ਸੰਘਰਸ਼ ਕਰਦੇ ਰਹੇ। ਕੀਵੀਆਂ ਲਈ ਬ੍ਰੇਸਵੈੱਲ ਤੇ ਸੈਂਟਨਰ ਨੇ ਪਹਿਲੇ ਟੀ-20ਆਈ ਵਿੱਚ ਦੋ-ਦੋ ਵਿਕਟਾਂ ਲਈਆਂ। ਐਡਮ ਮਿਲਨੇ ਤੇ ਲੌਕੀ ਫਰਗੂਸਨ ਨੇ ਵੀ ਇੱਕ-ਇੱਕ ਵਿਕਟ ਲਈ।

ਇਸ ਤੋਂ ਪਹਿਲਾਂ ਕ੍ਰਾਈਸਟਚਰਚ ਵਿੱਚ ਟਾਸ ਹਾਰਨ ਤੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਨਿਊਜ਼ੀਲੈਂਡ ਬੱਲੇਬਾਜ਼ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ 'ਤੇ 225 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ। ਗਲੇਨ ਫਿਲਿਪਸ ਨੇ ਆਪਣੀ ਪਾਰੀ ਵਿੱਚ 40 ਗੇਂਦਾਂ ਦਾ ਸਾਹਮਣਾ ਕਰਦੇ ਹੋਏ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 8 ਚੌਕੇ ਅਤੇ 3 ਛੱਕੇ ਸ਼ਾਮਲ ਸਨ। 

ਫਿਨ ਐਲਨ ਨੇ 45 ਦੌੜਾਂ ਦਾ ਯੋਗਦਾਨ ਪਾਇਆ ਅਤੇ ਸੀਫਰਟ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਸਿਰਫ਼ ਤਿੰਨ ਗੇਂਦਬਾਜ਼ਾਂ ਨੇ ਇੱਕ-ਇੱਕ ਵਿਕਟ ਲਈ। ਅਰਸ਼ਦੀਪ ਸਿੰਘ, ਮਯੰਕ ਯਾਦਵ ਅਤੇ ਅਕਸ਼ਰ ਪਟੇਲ ਨੇ ਇੱਕ-ਇੱਕ ਵਿਕਟ ਲਈ। ਭੁਵਨੇਸ਼ਵਰ ਕੁਮਾਰ ਤੇ ਨਿਤੀਸ਼ ਕੁਮਾਰ ਰੈੱਡੀ ਕੋਈ ਵਿਕਟ ਨਹੀਂ ਲੈ ਸਕੇ। ਅਰਸ਼ਦੀਪ ਨੇ ਬੇਵਨ ਜੈਕਬਸ ਨੂੰ ਰਨ ਆਊਟ ਕੀਤਾ।

ਪਹਿਲੇ ਟੀ-20 ਲਈ ਪਲੇਇੰਗ ਇਲੈਵਨ ਇਹ ਸਨ
ਭਾਰਤ: ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਨਿਤੀਸ਼ ਰੈੱਡੀ, ਨਮਨ ਧੀਰ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਭੁਵਨੇਸ਼ਵਰ ਕੁਮਾਰ, ਅਤੇ ਮਯੰਕ ਯਾਦਵ।
ਨਿਊਜ਼ੀਲੈਂਡ: ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਬੇਵਨ ਜੈਕਬਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਨਾਥਨ ਸਮਿਥ, ਐਡਮ ਮਿਲਨੇ, ਮੈਟ ਹੈਨਰੀ ਅਤੇ ਲੌਕੀ ਫਰਗੂਸਨ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES