SOCIAL MEDIA

Newsletter

PARTNER SITES
भाषा चुनें राज्य चुनें

ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਕੋਰੀਆ ਨੂੰ ਹਰਾ ਕੇ ਫਾਈਨਲ ਵਿੱਚ ਪੁੱਜੀ

Asian Games 2026 News: ਇੰਡੀਆ ਦੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2026 ਦੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 2-0 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।

Written By Ravinder Singh
Published: Sep 30, 2026, 08:10 PM IST | Updated: Sep 30, 2026, 08:12 PM IST
Join

Asian Games 2026 News: ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2026 ਦੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 2-0 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕਪਤਾਨ ਸਲੀਮਾ ਟੇਟੇ ਦੀ ਅਗਵਾਈ ਵਾਲੀ ਟੀਮ ਹੁਣ ਸੋਨ ਤਗਮੇ ਲਈ ਚੀਨ ਨਾਲ ਮੁਕਾਬਲਾ ਕਰੇਗੀ। ਚੀਨ ਨੇ ਦੂਜੇ ਸੈਮੀਫਾਈਨਲ ਵਿੱਚ ਜਾਪਾਨ ਨੂੰ ਸ਼ੂਟਆਊਟ ਰਾਹੀਂ 4-2 ਨਾਲ ਮਾਤ ਦੇ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੱਖਣੀ ਕੋਰੀਆ ਖ਼ਿਲਾਫ਼ ਭਾਰਤ ਵੱਲੋਂ ਇਸ਼ੀਕਾ ਚੌਧਰੀ ਅਤੇ ਕਪਤਾਨ ਸਲੀਮਾ ਟੇਟੇ ਨੇ ਗੋਲ ਕੀਤੇ। 

ਇਸ਼ੀਕਾ ਨੇ ਮੈਚ ਦੇ 44ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਚਾਰ ਮਿੰਟ ਬਾਅਦ 48ਵੇਂ ਮਿੰਟ ਵਿੱਚ ਸਲੀਮਾ ਟੇਟੇ ਨੇ ਫੀਲਡ ਗੋਲ ਕਰਦਿਆਂ ਭਾਰਤ ਦੀ ਲੀਡ 2-0 ਕਰ ਦਿੱਤੀ। ਇਸ ਤੋਂ ਬਾਅਦ ਕੋਰੀਆਈ ਟੀਮ ਵਾਪਸੀ ਨਹੀਂ ਕਰ ਸਕੀ ਅਤੇ ਭਾਰਤ ਨੇ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਭਾਰਤੀ ਮਹਿਲਾ ਹਾਕੀ ਟੀਮ ਕੋਲ ਏਸ਼ੀਆਈ ਖੇਡਾਂ ਵਿੱਚ ਲੰਬੇ ਸਮੇਂ ਬਾਅਦ ਸੋਨ ਤਗਮਾ ਜਿੱਤਣ ਦਾ ਮੌਕਾ ਆ ਗਿਆ ਹੈ। ਭਾਰਤੀ ਮਹਿਲਾ ਟੀਮ ਨੇ ਆਖਰੀ ਵਾਰ 1982 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਸੋਨ ਤਗਮਾ ਜਿੱਤਿਆ ਸੀ। ਹੁਣ ਟੀਮ ਦੀ ਨਜ਼ਰ 44 ਸਾਲ ਬਾਅਦ ਮੁੜ ਏਸ਼ੀਆਈ ਖੇਡਾਂ ਦਾ ਖਿਤਾਬ ਜਿੱਤਣ 'ਤੇ ਹੈ।

ਪਹਿਲੇ ਦੋ ਕੁਆਰਟਰਾਂ ਵਿੱਚ ਰਿਹਾ ਸਖ਼ਤ ਮੁਕਾਬਲਾ
ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਸੈਮੀਫਾਈਨਲ ਦੀ ਸ਼ੁਰੂਆਤ ਤੋਂ ਹੀ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ। ਭਾਰਤੀ ਟੀਮ ਨੇ ਪਹਿਲੇ ਦੋ ਕੁਆਰਟਰਾਂ ਵਿੱਚ ਲਗਾਤਾਰ ਹਮਲੇ ਕੀਤੇ ਅਤੇ ਕੋਰੀਆਈ ਡਿਫੈਂਸ 'ਤੇ ਦਬਾਅ ਬਣਾਇਆ। ਇਸ ਦੌਰਾਨ ਭਾਰਤ ਨੇ ਕੁੱਲ ਅੱਠ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਕੋਰੀਆ ਦੇ ਡਿਫੈਂਡਰਾਂ ਨੇ ਸਾਰੇ ਹਮਲਿਆਂ ਨੂੰ ਰੋਕਦਿਆਂ ਪਹਿਲੇ ਹਾਫ਼ ਵਿੱਚ ਭਾਰਤ ਨੂੰ ਗੋਲ ਕਰਨ ਨਹੀਂ ਦਿੱਤਾ। ਦੂਜੇ ਹਾਫ਼ ਵਿੱਚ ਵੀ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਿਆ। ਭਾਰਤੀ ਡਿਫੈਂਸ ਨੇ ਕੋਰੀਆ ਨੂੰ ਗੋਲ ਕਰਨ ਦੇ ਵੱਡੇ ਮੌਕੇ ਨਹੀਂ ਦਿੱਤੇ। 

ਲਗਾਤਾਰ ਦਬਾਅ ਦਾ ਨਤੀਜਾ 44ਵੇਂ ਮਿੰਟ ਵਿੱਚ ਮਿਲਿਆ, ਜਦੋਂ ਇਸ਼ੀਕਾ ਚੌਧਰੀ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਭਾਰਤ ਨੇ ਇਸ ਤੋਂ ਬਾਅਦ ਹਮਲਾ ਜਾਰੀ ਰੱਖਿਆ ਅਤੇ 48ਵੇਂ ਮਿੰਟ ਵਿੱਚ ਸਲੀਮਾ ਟੇਟੇ ਨੇ ਫੀਲਡ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਬਾਕੀ ਸਮੇਂ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਿਆ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਹੁਣ ਸੋਨ ਤਗਮੇ ਲਈ ਭਾਰਤ ਅਤੇ ਚੀਨ ਆਹਮੋ-ਸਾਹਮਣੇ ਹੋਣਗੇ, ਜਦਕਿ ਕਾਂਸੀ ਤਗਮੇ ਲਈ ਜਾਪਾਨ ਅਤੇ ਦੱਖਣੀ ਕੋਰੀਆ ਵਿਚਕਾਰ ਮੁਕਾਬਲਾ ਖੇਡਿਆ ਜਾਵੇਗਾ।
 

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES