SOCIAL MEDIA

Newsletter

PARTNER SITES
भाषा चुनें राज्य चुनें

ਪੰਜਾਬ ਵਿੱਚ ਪਰਾਲੀ ਸਾੜਨ ਦੇ 1152 ਨਵੇਂ ਮਾਮਲੇ ਸਾਹਮਣੇ ਆਏ; ਪਟਾਕਿਆਂ ਕਾਰਨ ਹਵਾ ਪਲੀਤ

Punjab Stubble Burning Cases: ਪੰਜਾਬ ਵਿੱਚ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ 1152 ਨਵੇਂ ਮਾਮਲੇ ਸਾਹਮਣੇ ਆਏ ਹਨ। ਦੀਵਾਲੀ ਦੇ ਪਟਾਕਿਆਂ ਦੇ ਨਾਲ ਪਰਾਲੀ ਸਾੜਨ ਨੇ ਸੋਮਵਾਰ ਨੂੰ ਹਵਾ ਦੀ ਗੁਣਵੱਤਾ ਨੂੰ ਪਲੀਤ ਕਰ ਦਿੱਤਾ ਹੈ।

Written By Ravinder Singh
Published: Nov 09, 2026, 12:38 IST | Updated: Nov 09, 2026, 12:43 IST
Join

Punjab Stubble Burning Cases: ਪੰਜਾਬ ਵਿੱਚ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ 1152 ਨਵੇਂ ਮਾਮਲੇ ਸਾਹਮਣੇ ਆਏ ਹਨ। ਦੀਵਾਲੀ ਦੇ ਪਟਾਕਿਆਂ ਦੇ ਨਾਲ ਪਰਾਲੀ ਸਾੜਨ ਨੇ ਸੋਮਵਾਰ ਨੂੰ ਹਵਾ ਦੀ ਗੁਣਵੱਤਾ ਨੂੰ ਪਲੀਤ ਕਰ ਦਿੱਤਾ ਹੈ। CAQM ਅਨੁਸਾਰ 8 ਨਵੰਬਰ ਤੱਕ ਰਾਜ ਵਿੱਚ ਪਰਾਲੀ ਸਾੜਨ ਦੀਆਂ ਕੁੱਲ 4,459 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 2,998 ਥਾਵਾਂ 'ਤੇ ਭੌਤਿਕ ਨਿਰੀਖਣ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 1,310 ਥਾਵਾਂ 'ਤੇ ਪਰਾਲੀ ਸਾੜਨ ਦੀ ਪੁਸ਼ਟੀ ਹੋਈ ਹੈ। ਰਿਪੋਰਟ ਦਰਸਾਉਂਦੀ ਹੈ ਕਿ ਇਨ੍ਹਾਂ ਵਿੱਚੋਂ 1,228 ਮਾਮਲਿਆਂ ਵਿੱਚ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ ਹੈ। 

ਕੁੱਲ 62.55 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਵਿੱਚੋਂ 32.60 ਲੱਖ ਰੁਪਏ ਪਹਿਲਾਂ ਹੀ ਵਸੂਲ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 223 ਤਹਿਤ 884 ਮਾਮਲਿਆਂ ਵਿੱਚ ਪਹਿਲੀ ਸੂਚਨਾ ਰਿਪੋਰਟ (FIR) ਦਰਜ ਕੀਤੀ ਗਈ ਹੈ ਤੇ 1,017 ਖੇਤਾਂ ਦੇ ਜ਼ਮੀਨੀ ਰਿਕਾਰਡ ਵਿੱਚ 'ਲਾਲ ਐਂਟਰੀਆਂ' ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ CAQM ਐਕਟ ਦੀ ਧਾਰਾ 14 ਦੇ ਤਹਿਤ 18 ਨੋਡਲ ਅਧਿਕਾਰੀਆਂ ਵਿਰੁੱਧ ਮੁਕੱਦਮਾ ਚਲਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। 

ਜ਼ਿਲ੍ਹਾ ਪੱਧਰ 'ਤੇ ਤਰਨਤਾਰਨ ਵਿੱਚ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ 654 ਮਾਮਲਿਆਂ ਨਾਲ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ 592 ਮਾਮਲੇ ਸੰਗਰੂਰ ਵਿੱਚ 488, ਬਠਿੰਡਾ ਵਿੱਚ 406 ਅਤੇ ਪਟਿਆਲਾ ਵਿੱਚ 288 ਮਾਮਲੇ ਹਨ। ਤਰਨਤਾਰਨ ਵਿੱਚ 306 ਥਾਵਾਂ 'ਤੇ ਅਤੇ ਫਿਰੋਜ਼ਪੁਰ ਵਿੱਚ 247 ਥਾਵਾਂ 'ਤੇ ਪਰਾਲੀ ਸਾੜੀ ਗਈ। ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਕੁੱਲ 32.87 ਲੱਖ ਹੈਕਟੇਅਰ ਝੋਨੇ ਦੀ ਕਾਸ਼ਤ ਵਾਲੇ ਖੇਤਰ ਵਿੱਚੋਂ 91.40 ਪ੍ਰਤੀਸ਼ਤ 'ਤੇ ਕਟਾਈ ਪੂਰੀ ਹੋ ਗਈ ਹੈ।

ਇਸ ਦੀਵਾਲੀ 'ਤੇ ਪੰਜਾਬ ਵਿੱਚ ਖੂਬ ਪਟਾਕੇ ਵਜਾਏ ਗਏ। ਨਤੀਜੇ ਵਜੋਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਦੀਵਾਲੀ ਦੀ ਰਾਤ ਨੂੰ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ। ਹਵਾ ਦੀ ਗੁਣਵੱਤਾ ਰਾਤ 8 ਵਜੇ ਤੋਂ ਵਿਗੜਨੀ ਸ਼ੁਰੂ ਹੋ ਗਈ, ਦੁਪਹਿਰ 12 ਵਜੇ ਤੱਕ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ। ਲੁਧਿਆਣਾ ਅਤੇ ਪਟਿਆਲਾ ਵਿੱਚ AQI 500 ਤੱਕ ਪਹੁੰਚ ਗਿਆ।

 ਲੁਧਿਆਣਾ ਦਾ ਔਸਤ AQI 306 ਦਰਜ ਕੀਤਾ ਗਿਆ ਸੀ ਤੇ ਇਹ ਬਹੁਤ ਮਾੜੀ ਸ਼੍ਰੇਣੀ ਵਿੱਚ ਹੈ। ਦੀਵਾਲੀ ਦੀ ਰਾਤ ਨੂੰ ਅੰਮ੍ਰਿਤਸਰ ਦਾ ਹਵਾ ਗੁਣਵੱਤਾ ਸੂਚਕਾਂਕ ਵੱਧ ਤੋਂ ਵੱਧ 432 ਤੱਕ ਪਹੁੰਚ ਗਿਆ, ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ ਔਸਤ AQI 242 ਸੀ। ਇਸ ਤਰ੍ਹਾਂ ਜਲੰਧਰ ਦਾ AQI ਖ਼ਤਰਨਾਕ ਸ਼੍ਰੇਣੀ ਵਿੱਚ ਪਹੁੰਚ ਗਿਆ, ਵੱਧ ਤੋਂ ਵੱਧ AQI 500 ਸੀ, ਜਦੋਂ ਕਿ ਸ਼ਹਿਰ ਦਾ ਔਸਤ AQI 327 ਸੀ। ਰਾਤ 11 ਵਜੇ ਤੋਂ ਸਵੇਰੇ 7 ਵਜੇ ਤੱਕ AQI ਖ਼ਤਰਨਾਕ ਸ਼੍ਰੇਣੀ ਵਿੱਚ ਰਿਹਾ।

ਇਹ ਵੀ ਪੜ੍ਹੋ : ਡੋਨੀ ਬਲ ਗੈਂਗ ਦਾ ਸਰਗਨਾ ਗੁਰਵਿੰਦਰ ਉਰਫ਼ ਅਫਰੀਦੀ ਇਥੋਪੀਆ ਤੋਂ ਭਾਰਤ ਲਿਆਂਦਾ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES