SOCIAL MEDIA

Newsletter

PARTNER SITES
भाषा चुनें राज्य चुनें

ਦੀਵਾਲੀ ਦੀ ਰਾਤ ਬੁੱਝ ਗਿਆ ਘਰ ਦਾ ਇਕਲੌਤਾ ਚਿਰਾਗ; ਪਟਾਕੇ ਨੇ ਲਈ 14 ਸਾਲਾ ਬੱਚੇ ਦੀ ਜਾਨ

Ludhiana News: ਰਾਏਕੋਟ ਦੇ ਕਸਬਾ ਸੁਧਾਰ ਵਿਖੇ ਦੀਵਾਲੀ ਦੀ ਰਾਤ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ, ਜਿੱਥੇ ਪਟਾਕੇ ਚਲਾਉਣ ਦੌਰਾਨ ਹੋਏ ਧਮਾਕੇ ਵਿੱਚ 14 ਸਾਲਾ ਬੱਚੇ ਦੀ ਜਾਨ ਚਲੀ ਗਈ।

Written By Ravinder Singh
Published: Nov 09, 2026, 16:45 IST | Updated: Nov 09, 2026, 16:48 IST
Join

Ludhiana News: ਰਾਏਕੋਟ ਦੇ ਕਸਬਾ ਸੁਧਾਰ ਵਿਖੇ ਦੀਵਾਲੀ ਦੀ ਰਾਤ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ, ਜਿੱਥੇ ਪਟਾਕੇ ਚਲਾਉਣ ਦੌਰਾਨ ਹੋਏ ਧਮਾਕੇ ਵਿੱਚ 14 ਸਾਲਾ ਬੱਚੇ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਸਾਕਿਤ ਮਿੱਤਲ ਉਰਫ਼ ਗਗਨ ਵਜੋਂ ਹੋਈ ਹੈ। 

ਪਟਾਕਾ ਨਾ ਚੱਲਣ ਤੋਂ ਬਾਅਦ ਜਦੋਂ ਬੱਚਾ ਦੁਬਾਰਾ ਉਸ ਨੂੰ ਚਲਾਉਣ ਲਈ ਨੇੜੇ ਗਿਆ ਤਾਂ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਨੇ ਹੱਸਦੇ-ਵੱਸਦੇ ਪਰਿਵਾਰ ਦੀਆਂ ਦੀਵਾਲੀ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ।

ਰਾਏਕੋਟ ਦੇ ਕਸਬਾ ਸੁਧਾਰ ਵਿੱਚ ਦੀਵਾਲੀ ਦੀ ਰਾਤ ਖੁਸ਼ੀਆਂ ਮਨਾਉਂਦੇ ਇੱਕ ਪਰਿਵਾਰ ਉੱਪਰ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਪਟਾਕੇ ਚਲਾਉਂਦੇ ਸਮੇਂ ਵਾਪਰੇ ਹਾਦਸੇ ਵਿੱਚ ਪਰਿਵਾਰ ਦੇ 14 ਸਾਲਾ ਚਿਰਾਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਸਬਾ ਸੁਧਾਰ ਦੇ ਪ੍ਰਸਿੱਧ ਕਾਰੋਬਾਰੀ ਤੇ ਉੱਘੇ ਸਮਾਜ ਸੇਵੀ ਸੁਰੇਸ਼ ਕੁਮਾਰ ਕਸਬਾ ਸੁਧਾਰ ਬਜ਼ਾਰ ਵਿਚ ਆਰਤੀ ਸਟੋਰ ਨਾਮਕ ਦੁਕਾਨ ਚਲਾਉਂਦੇ ਹਨ ਪਰ ਦੀਵਾਲੀ ਦੀ ਰਾਤ ਕਰੀਬ ਸਾਢੇ 14 ਸਾਲਾ ਉਨ੍ਹਾਂ ਦਾ ਪੋਤੇ ਸਾਕਿਤ ਮਿੱਤਲ ਉਰਫ਼ ਗਗਨ, ਜੋ ਨਵੀਂ ਆਬਾਦੀ ਅਕਾਲਗੜ੍ਹ ਦਾ ਰਹਿਣ ਵਾਲਾ ਸੀ, 8 ਨਵੰਬਰ ਦੀ ਰਾਤ ਕਰੀਬ 9 ਵਜੇ ਪਰਿਵਾਰ ਸਮੇਤ ਮੱਥਾ ਟੇਕਣ ਤੋਂ ਬਾਅਦ ਪਟਾਕੇ ਚਲਾ ਰਿਹਾ ਸੀ। 

ਇਸ ਦੌਰਾਨ ਗਗਨ ਨੇ ਇੱਕ ਪਟਾਕੇ ਨੂੰ ਅੱਗ ਲਗਾਈ ਪਰ ਪਟਾਕਾ ਨਹੀਂ ਚੱਲਿਆ। ਜਦੋਂ ਉਹ ਦੁਬਾਰਾ ਪਟਾਕਾ ਚਲਾਉਣ ਲਈ ਉਸ ਦੇ ਨੇੜੇ ਗਿਆ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਪਟਾਕਾ ਗਗਨ ਦੇ ਚਿਹਰੇ ਤੇ ਗਰਦਨ ਨੇੜੇ ਫਟਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਸ ਨੂੰ ਸੁਧਾਰ ਸਥਿਤ ਸਰਬਜੀਤ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਇਲਾਜ ਦੌਰਾਨ ਗਗਨ ਜ਼ਿੰਦਗੀ ਦੀ ਜੰਗ ਹਾਰ ਗਿਆ। 

ਦੀਵਾਲੀ ਦੀ ਰਾਤ ਵਾਪਰੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਜਿਸ ਘਰ ਵਿੱਚ ਕੁਝ ਸਮਾਂ ਪਹਿਲਾਂ ਦੀਵਾਲੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉੱਥੇ ਹੁਣ ਮਾਸੂਮ ਗਗਨ ਦੀ ਮੌਤ ਕਾਰਨ ਚੀਕ-ਚਿਹਾੜਾ ਤੇ ਮਾਤਮ ਪਸਰਿਆ ਹੋਇਆ ਹੈ। 

ਅੱਜ ਭਾਰੀ ਗਮਗੀਨ ਮਾਹੌਲ ਵਿੱਚ ਇਸ ਹੋਣਹਾਰ ਬੱਚੇ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਚ ਆਗੂਆਂ ਤੇ ਲੋਕਾਂ ਨੇ ਉਸ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਮਾਪਿਆਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ।

ਇਹ ਵੀ ਪੜ੍ਹੋ : Punjabi News Live: ਦਿਵਾਲੀ ਦੀ ਰਾਤ ਕਈ ਥਾਵਾਂ 'ਤੇ ਲੱਗੀ ਅੱਗ, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ

Add Zee News as a Preferred Source

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES