SOCIAL MEDIA

Newsletter

PARTNER SITES
भाषा चुनें राज्य चुनें

ਰਿਟਾਇਰਡ ਮਹਿਲਾ ਸਿੱਖ ਜੱਜ ਦੀ ਅਗਵਾਈ ਹੇਠ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਜਾਏ ਜਾਂਚ ਕਮਿਸ਼ਨ ਦਾ ਗਠਨ : ਭਾਈ ਗੁਰਪ੍ਰੀਤ ਸਿੰਘ

Batala News: ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵੱਡੇ ਵੱਡੇ ਸਿੱਖ ਆਗੂਆਂ ਤੇ ਲੱਗ ਰਹੇ ਜਬਰ ਜਨਾਹ ਵਰਗੇ ਸੰਗੀਨ ਇਲਜ਼ਾਮਾਂ ਨੂੰ ਦੇਖਦੇ ਹੋਏ, ਸ੍ਰੀ ਅਕਾਲ ਤਖਤ ਸਾਹਿਬ, ਰਿਟਾਇਰਡ ਮਹਿਲਾ ਸਿੱਖ ਜੱਜ ਜਾਂ ਸੀਨੀਅਰ ਮਹਿਲਾ ਸਿੱਖ ਵਕੀਲ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਦਾ ਗਠਨ ਕਰੇ, ਤਾਂ ਜੋ ਪੀੜਤ ਮਹਿਲਾਵਾਂ ਆਪਣਾ ਦਰਦ, ਖੁੱਲ ਕੇ ਉਹਨਾਂ ਸਾਹਮਣੇ ਬਿਆਨ ਕਰ ਸਕਣ।

Written By Ravinder Singh
Published: Oct 30, 2026, 05:29 PM IST | Updated: Oct 30, 2026, 05:32 PM IST
Join

Batala News: ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵੱਡੇ ਵੱਡੇ ਸਿੱਖ ਆਗੂਆਂ ਤੇ ਲੱਗ ਰਹੇ  ਜਬਰ ਜਨਾਹ ਵਰਗੇ ਸੰਗੀਨ ਇਲਜ਼ਾਮਾਂ ਨੂੰ ਦੇਖਦੇ ਹੋਏ, ਸ੍ਰੀ ਅਕਾਲ ਤਖਤ ਸਾਹਿਬ, ਰਿਟਾਇਰਡ ਮਹਿਲਾ ਸਿੱਖ ਜੱਜ ਜਾਂ ਸੀਨੀਅਰ ਮਹਿਲਾ ਸਿੱਖ ਵਕੀਲ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਦਾ ਗਠਨ ਕਰੇ, ਤਾਂ ਜੋ ਪੀੜਤ ਮਹਿਲਾਵਾਂ ਆਪਣਾ ਦਰਦ, ਖੁੱਲ ਕੇ ਉਹਨਾਂ ਸਾਹਮਣੇ ਬਿਆਨ ਕਰ ਸਕਣ। ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਮੀਡੀਆ ਰਾਹੀਂ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਅਪੀਲ ਕੀਤੀ।

 ਉਨ੍ਹਾਂ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਸਦਾ ਹੀ ਧੀਆਂ ਭੈਣਾਂ ਦੀ ਇੱਜ਼ਤਾਂ ਦਾ ਰਾਖਾ ਰਿਹਾ ਹੈ। ਜਦ ਵੀ ਕੋਈ ਫਰਿਆਦੀ ਆਉਂਦਾ ਸੀ ਤਾਂ ਗੁਰੂ ਦੇ ਅਸਲੀ ਅਕਾਲੀ, ਆਪਣੀਆਂ ਸ਼ਹੀਦੀਆਂ ਦੇ ਕੇ ਵੀ ਉਨ੍ਹਾਂ ਦੀ ਇੱਜਤ ਦੇ ਰਾਖੇ ਬਣਦੇ ਸਨ। ਜਦਕਿ ਅੱਜ ਅਕਾਲੀ ਅਖਵਾਉਣ ਵਾਲੇ ਹੀ ਜ਼ਰਵਾਣੇ ਬਣ ਬੈਠੇ ਹਨ, ਉਹਨਾਂ ਵੱਲੋਂ ਹੀ ਸਿੱਖ ਬੀਬੀਆਂ ਦੇ ਉੱਤੇ ਅਜਿਹੇ ਅੱਤਿਆਚਾਰ ਹੋ ਰਿਹੇ ਹਨ, ਤਾਂ ਜਥੇਦਾਰ ਸਾਹਿਬ ਨੂੰ ਸਿੱਖ ਪਰੰਪਰਾਵਾਂ ਦੀ ਰਾਖੀ ਕਰਦੇ ਹੋਏ, ਉਨ੍ਹਾਂ ਫਰਿਆਦੀ ਮਹਿਲਾਵਾਂ ਨੂੰ ਇਨਸਾਫ ਦੇਣਾ ਬਣਦਾ ਹੈ। 

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਬਕਾ ਆਗੂ ਬੀਬੀ ਰੂਪ ਕੌਰ ਸੰਧੂ ਵੱਲੋਂ ਅੱਜ ਮੀਡੀਆ ਬਿਆਨ ਰਾਹੀਂ ਸਾਬਕਾ ਸਿੱਖਿਆ ਮੰਤਰੀ ਤੇ ਲਾਏ ਗਏ ਇਲਜ਼ਾਮਾਂ ਨੂੰ ਵੇਖਦੇ ਹੋਏ, ਅਜਿਹਾ ਜਾਂਚ ਕਮਿਸ਼ਨ ਬਣਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਬਟਾਲਾ ਦੇ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਯਾਦਗਾਰੀ ਪਾਰਕ ਵਿੱਚ 27 ਸਤੰਬਰ ਤੋਂ ਧਰਮ ਯੁੱਧ ਮੋਰਚਾ ਨਿਰੰਤਰ ਚੱਲ ਰਿਹਾ ਹੈ, ਜਿੱਥੇ 1 ਨਵੰਬਰ ਐਤਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਦੁਪਹਿਰ ਦੋ ਤੋਂ 5 ਵਜੇ ਤੱਕ ਮਨਾਇਆ ਜਾਏਗਾ।

 ਮੋਰਚਾ ਦੋ ਮੰਗਾਂ ਸਬੰਧੀ ਲੱਗਿਆ ਹੋਇਆ ਹੈ, ਪਹਿਲੀ ਅਜਿਹੇ ਘਿਨਾਉਣੇ ਕਾਰਿਆਂ ਦੀ ਨਿਰਪੱਖ ਜਾਂਚ ਕਰਵਾਉਣਾ ਅਤੇ ਦੂਸਰੀ, ਕੇਂਦਰ ਸਰਕਾਰ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਅਤੇ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਦੀ ਨਿਯੁਕਤੀ ਕਰਵਾਉਣਾ ਹੈ। ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਮੋਰਚੇ ਦੇ ਸਮਰਥਨ ਵਿੱਚ ਅੱਗੇ ਆ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ, ਭਾਈ ਕੁਲਵਿੰਦਰ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਕਿਰਪਾਲ ਸਿੰਘ, ਭਾਈ ਹਰਤਾਜ ਸਿੰਘ ਮੌਜੂਦ ਸਨ।

ਇਹ ਵੀ ਪੜ੍ਹੋ : Punjabi News Live: 'ਆਪ' ਭਲਕੇ ਜਾਰੀ ਕਰੇਗੀ ਉਮੀਦਵਾਰਾਂ ਦੀ ਪਹਿਲੀ ਸੂਚੀ, ਕਾਂਗਰਸ ਕਰੇਗੀ ਟਿਕਟਾਂ ਉਤੇ ਵਿਚਾਰ-ਵਟਾਂਦਰਾ; ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES