ਭਾਜਪਾ ਨੂੰ ਅਲਵਿਦਾ ਆਖ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਏ ਬਲਵਿੰਦਰ ਸਿੰਘ ਪਟਵਾਰੀ
Mansa News: ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਗੂ ਵੱਲੋਂ ਸਿਆਸੀ ਪਾਰਟੀਆਂ ਵਿੱਚ ਫੇਰਬਦਲ ਜਾਰੀ ਹੈ।
Mansa News: ਮਾਨਸਾ ਦੇ ਰਿਜ਼ਰਵ ਹਲਕਾ ਬੁਢਲਾਡਾ ਤੋਂ ਭਾਜਪਾ ਨੂੰ ਅਲਵਿਦਾ ਆਖ ਮੁੜ ਤੋਂ ਅਕਾਲੀ ਦਲ ਦੇ ਵਿੱਚ ਬਲਵਿੰਦਰ ਪਟਵਾਰੀ ਵੱਲੋਂ ਵਾਪਸੀ ਕੀਤੀ ਗਈ ਹੈ। ਬਲਵਿੰਦਰ ਸਿੰਘ ਪਟਵਾਰੀ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿਚੋਂ ਮੁੜ ਤੋਂ ਸ਼ਮੂਲੀਅਤ ਕੀਤੀ ਹੈ।
ਬਲਵਿੰਦਰ ਸਿੰਘ ਪਟਵਾਰੀ ਪਿਛਲੇ ਲੰਬੇ ਸਮੇਂ ਤੋਂ ਟਕਸਾਲੀ ਅਕਾਲੀ ਆਗੂ ਸੀ ਜੋ ਕਿ ਬੁਢਲਾਡਾ ਰਿਜ਼ਰਵ ਹਲਕੇ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਪਰ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਡਾਕਟਰ ਨਿਸ਼ਾਨ ਸਿੰਘ ਨੂੰ ਮੁੜ ਤੋਂ ਹਲਕਾ ਇੰਚਾਰਜ ਲਗਾਉਣ ਤੋਂ ਬਾਅਦ ਅਕਾਲੀ ਦਲ ਨੂੰ ਅਲਵਿਦਾ ਆਖ ਭਾਜਪਾ ਦੇ ਵਿੱਚ ਸ਼ਮੂਲੀਅਤ ਕਰ ਲਈ ਗਈ ਸੀ।
ਅਕਾਲੀ ਦਲ ਦੇ ਬੁਢਲਾਡੇ ਤੋਂ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਵੱਲੋਂ ਪਿਛਲੇ ਦਿਨੀਂ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਬਲਵਿੰਦਰ ਸਿੰਘ ਪਟਵਾਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਤੋਂ ਵਾਪਸ ਕਰ ਲਈ ਹੈ।