ਲੁਧਿਆਣਾ ਵਿੱਚ BMW ਵਿੱਚ ਮਿਲੀ ਕਾਰੋਬਾਰੀ ਦੀ ਲਾਸ਼; ਮੱਥੇ ਵਿੱਚ ਵੱਜੀ ਗੋਲੀ
ਲੁਧਿਆਣਾ ਦੇ ਪਾਸ਼ ਇਲਾਕੇ ਸਾਊਥ ਸਿਟੀ ਵਿੱਚ ਇੱਕ 30 ਸਾਲਾ ਕਾਰੋਬਾਰੀ ਦੀ ਲਾਸ਼ ਉਸਦੀ BMW ਕਾਰ ਵਿੱਚੋਂ ਬਰਾਮਦ ਹੋਈ ਹੈ। ਉਸਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ।
Ludhiana News: ਲੁਧਿਆਣਾ ਦੇ ਪਾਸ਼ ਇਲਾਕੇ ਸਾਊਥ ਸਿਟੀ ਵਿੱਚ ਇੱਕ 30 ਸਾਲਾ ਕਾਰੋਬਾਰੀ ਦੀ ਲਾਸ਼ ਉਸਦੀ BMW ਕਾਰ ਵਿੱਚੋਂ ਬਰਾਮਦ ਹੋਈ ਹੈ। ਉਸਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਗੋਲੀ ਉਸਦੇ ਮੱਥੇ ਵਿੱਚ ਵੱਜੀ ਅਤੇ ਪਾਰ ਲੰਘ ਗਈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਇਲਾਕੇ ਵਿੱਚ ਗਸ਼ਤ ਕਰ ਰਹੀ ਇੱਕ ਪੀਸੀਆਰ ਟੀਮ ਨੂੰ ਕਾਰ ਵਿੱਚ ਇੱਕ ਲਾਸ਼ ਹੋਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਪਹੁੰਚੀ ਤਾਂ ਗੱਡੀ ਦੀ ਡਰਾਈਵਰ ਸੀਟ ਦੇ ਕੋਲ ਖੂਨ ਨਾਲ ਲਥਪਥ ਲਾਸ਼ ਪਈ ਸੀ।
ਪਰਿਵਾਰ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸ਼ੁਰੂਆਤੀ ਪੁਲਿਸ ਜਾਂਚ ਵਿੱਚ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਪੁਲਿਸ ਅਨੁਸਾਰ ਜਦੋਂ ਉਹ ਲਾਡੋਵਾਲ ਤੋਂ ਪੀਏਯੂ ਫਿਰੋਜ਼ਪੁਰ ਰੋਡ ਉਤੇ ਪਹੁੰਚਿਆ ਤਾਂ ਟੋਲ ਪਲਾਜ਼ਾ ਤੋਂ ਥੋੜ੍ਹੀ ਦੂਰੀ 'ਤੇ ਇੱਕ ਕਾਰ ਖੜ੍ਹੀ ਮਿਲੀ। ਇੱਕ ਪੀਸੀਆਰ ਟੀਮ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ਉਤੇ ਪਹੁੰਚੀ ਅਤੇ ਕਾਰ ਦੇ ਅੰਦਰ ਇੱਕ ਖੂਨ ਨਾਲ ਲਥਪਥ ਲਾਸ਼ ਮਿਲੀ। ਉਸਦੇ ਮੱਥੇ ਉਤੇ ਗੋਲੀ ਦਾ ਜ਼ਖ਼ਮ ਸੀ।
ਕਾਰੋਬਾਰੀ ਦੀ ਪਛਾਣ ਪੁਲਕਿਤ ਪੋਪਲੀ (30) ਵਜੋਂ ਹੋਈ ਹੈ ਜੋ ਕਿ ਸ਼ਾਮ ਲਾਲ ਦਾ ਪੁੱਤਰ ਸੀ, ਜੋ ਇੱਕ ਪੁੱਤਰ ਦਾ ਪਿਤਾ ਸੀ ਅਤੇ ਕਿਚਲੂ ਨਗਰ ਨੇੜੇ ਰਿਸ਼ੀ ਨਗਰ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰੱਖ ਦਿੱਤਾ।
ਪੁਲਿਸ ਮਾਮਲੇ ਨਾਲ ਸਬੰਧਤ ਸਬੂਤ ਇਕੱਠੇ ਕਰ ਰਹੀ ਹੈ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਗੋਲੀ ਇੱਕ ਲਾਇਸੈਂਸੀ .45-ਬੋਰ ਦੇ ਪਿਸਤੌਲ ਤੋਂ ਗੋਲੀ ਚਲਾਈ ਗਈ ਸੀ। ਪੁਲਿਸ ਨੇ ਮ੍ਰਿਤਕ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਹੈ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਪੁਲਕਿਤ ਨੇ ਆਖਰੀ ਵਾਰ ਕਿਸ ਨਾਲ ਗੱਲ ਕੀਤੀ ਸੀ।
ਪੁਲਿਸ ਅਨੁਸਾਰ ਪਰਿਵਾਰ ਨੇ ਕਿਹਾ ਹੈ ਕਿ ਪੁਲਕਿਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪੁਲਿਸ ਇਸ ਵੇਲੇ ਜਾਂਚ ਕਰ ਰਹੀ ਹੈ ਕਿ ਇਹ ਖੁਦਕੁਸ਼ੀ ਸੀ ਜਾਂ ਕਤਲ। ਪੁਲਿਸ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸਦੇ ਮੋਬਾਈਲ ਕਾਲ ਡਿਟੇਲ ਅਤੇ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
ਪੁਲਿਸ ਅਨੁਸਾਰ ਪੁਲਿਸ ਟੋਲ ਪਲਾਜ਼ਾ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰੇਗੀ। ਇਸ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੀ ਪੁਲਕਿਤ ਦੇ ਨਾਲ ਕਾਰ ਵਿੱਚ ਕੋਈ ਹੋਰ ਵਿਅਕਤੀ ਸੀ ਜਾਂ ਉਹ ਇਕੱਲਾ ਹੀ ਆਇਆ ਸੀ। ਕੈਮਰੇ ਦੀ ਫੁਟੇਜ ਦੀ ਅਜੇ ਜਾਂਚ ਨਹੀਂ ਕੀਤੀ ਗਈ ਹੈ।