SOCIAL MEDIA

Newsletter

PARTNER SITES
भाषा चुनें राज्य चुनें

ਨਿਊਜ਼ੀਲੈਂਡ ਤੋਂ ਆਏ ਪਰਿਵਾਰ ਦੀ ਕਾਰ ਖੰਨਾ ਵਿੱਚ ਸੜਕ ਹਾਦਸੇ ਦਾ ਹੋਈ ਸ਼ਿਕਾਰ

Khanna Car Accident News: ਨਿਊਜ਼ੀਲੈਂਡ ਤੋਂ ਤਿੰਨ ਮਹੀਨਿਆਂ ਲਈ ਪੰਜਾਬ ਆਏ ਜਲੰਧਰ ਦੇ ਇੱਕ ਪਰਿਵਾਰ ਦੀ ਟੈਕਸੀ ਖੰਨਾ ਵਿਖੇ ਨੈਸ਼ਨਲ ਹਾਈਵੇਅ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ।

Written By Ravinder Singh
Published: Oct 30, 2026, 09:10 AM IST | Updated: Oct 30, 2026, 09:12 AM IST
Join

Khanna Car Accident News: ਨਿਊਜ਼ੀਲੈਂਡ ਤੋਂ ਤਿੰਨ ਮਹੀਨਿਆਂ ਲਈ ਪੰਜਾਬ ਆਏ ਜਲੰਧਰ ਦੇ ਇੱਕ ਪਰਿਵਾਰ ਦੀ ਟੈਕਸੀ ਖੰਨਾ ਵਿਖੇ ਨੈਸ਼ਨਲ ਹਾਈਵੇਅ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਪਿੰਡ ਗੱਗੜ ਮਾਜਰਾ ਵਿੱਚ ਪੈਟਰੋਲ ਪੰਪ ਦੇ ਸਾਹਮਣੇ ਪੁਲ 'ਤੇ ਟੈਕਸੀ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। 

ਹਾਦਸੇ ਵਿੱਚ ਟੈਕਸੀ ਦੀ ਅਗਲੀ ਸੀਟ 'ਤੇ ਬੈਠੇ ਅਮਰਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਦੀ ਇੱਕ ਬਾਂਹ ਦਾ ਕਾਫੀ ਹਿੱਸਾ ਬੁਰੀ ਤਰ੍ਹਾਂ ਕੁਚਲਿਆ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਕਰੀਬ ਇੱਕ ਘੰਟੇ ਤੱਕ ਐਂਬੂਲੈਂਸ ਦੀ ਉਡੀਕ ਕਰਦੀ ਰਹੀ। ਟੀਮ ਲਗਾਤਾਰ ਫੋਨ ਕਰਕੇ ਐਂਬੂਲੈਂਸ ਭੇਜਣ ਦੀ ਮੰਗ ਕਰਦੀ ਰਹੀ, ਪਰ ਐਂਬੂਲੈਂਸ ਨਹੀਂ ਪਹੁੰਚੀ। ਆਖਰਕਾਰ ਜ਼ਖਮੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ SSF ਟੀਮ ਨੇ ਆਪਣੀ ਹੀ ਗੱਡੀ ਵਿੱਚ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ।

 ਜਾਣਕਾਰੀ ਅਨੁਸਾਰ ਅਮਰਦੀਪ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਜਾਫਲਾਂ, ਕਾਲਾ ਬੱਕਰਾ, ਜ਼ਿਲ੍ਹਾ ਜਲੰਧਰ ਨਿਊਜ਼ੀਲੈਂਡ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਹਨ। ਉਹ ਤਿੰਨ ਮਹੀਨਿਆਂ ਦੀ ਛੁੱਟੀ 'ਤੇ ਪੰਜਾਬ ਆਏ ਹੋਏ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਨੂੰਹ ਪ੍ਰਭਜੋਤ ਕੌਰ ਵੀ ਟੈਕਸੀ ਵਿੱਚ ਸਵਾਰ ਸੀ। ਦੋਵੇਂ ਦਿੱਲੀ ਏਅਰਪੋਰਟ ਤੋਂ ਟੈਕਸੀ ਰਾਹੀਂ ਜਲੰਧਰ ਜਾ ਰਹੇ ਸਨ। 29 ਅਕਤੂਬਰ ਦੀ ਸਵੇਰ ਕਰੀਬ 5:03 ਵਜੇ ਗੱਗੜ ਮਾਜਰਾ ਵਿੱਚ ਇਹ ਹਾਦਸਾ ਵਾਪਰ ਗਿਆ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਟੈਕਸੀ ਚਾਲਕ ਨੂੰ ਨੀਂਦ ਆਉਣ ਕਾਰਨ ਗੱਡੀ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। 

ਹਾਦਸੇ ਦੀ ਸੂਚਨਾ ਮਿਲਣ 'ਤੇ ਐਸਐਸਐਫ ਖੰਨਾ ਟੀਮ ਦੇ ਇੰਚਾਰਜ ਸਬ-ਇੰਸਪੈਕਟਰ ਸੁਖਦੇਵ ਸਿੰਘ ਅਤੇ ਸਿਪਾਹੀ ਕੇਸ਼ਵ ਕੁਮਾਰ ਸਵੇਰੇ 5:11 ਵਜੇ ਮੌਕੇ 'ਤੇ ਪਹੁੰਚੇ। ਟੀਮ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਲਈ ਕਈ ਵਾਰ ਐਂਬੂਲੈਂਸ ਨੂੰ ਫੋਨ ਕੀਤਾ ਪਰ ਕਰੀਬ ਇੱਕ ਘੰਟੇ ਤੱਕ ਕੋਈ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚੀ। ਇਸ ਤੋਂ ਬਾਅਦ ਟੀਮ ਨੇ ਆਪਣੀ ਗੱਡੀ ਰਾਹੀਂ ਜ਼ਖਮੀ ਨੂੰ ਕੁਲਾਰ ਹਸਪਤਾਲ, ਬੀਜਾ ਵਿਖੇ ਦਾਖਲ ਕਰਵਾਇਆ। ਐਸਐਸਐਫ ਟੀਮ ਨੇ ਹਾਦਸਾਗ੍ਰਸਤ ਟੈਕਸੀ ਨੂੰ ਸੜਕ ਤੋਂ ਹਟਵਾ ਕੇ ਆਵਾਜਾਈ ਸੁਚਾਰੂ ਕਰਵਾਈ ਅਤੇ ਯਾਤਰੀਆਂ ਦਾ ਸਾਮਾਨ ਸੁਰੱਖਿਅਤ ਉਨ੍ਹਾਂ ਦੇ ਹਵਾਲੇ ਕੀਤਾ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES