SOCIAL MEDIA

Newsletter

PARTNER SITES
भाषा चुनें राज्य चुनें

ਜਲੰਧਰ ਵਿੱਚ ਦੀਵਾਲੀ ਦੀ ਰਾਤ ਨੂੰ ਘਰ ਵਿੱਚ ਅੱਗ ਲੱਗੀ; ਅਧਰੰਗ ਵਾਲੇ ਮਰੀਜ਼ ਦੀ ਮੌਤ

Jalandhar Fire Incident News: ਜਲੰਧਰ ਦੀ ਗਲੀ ਨੰਬਰ 6 ਦੇ ਨਿਜ਼ਾਮਤ ਨਗਰ ਵਿੱਚ ਦੀਵਾਲੀ ਦੀ ਰਾਤ ਨੂੰ ਇੱਕ ਦੁਖਦਾਈ ਘਟਨਾ ਵਾਪਰੀ।

Written By Ravinder Singh
Published: Nov 09, 2026, 15:27 IST | Updated: Nov 09, 2026, 15:30 IST
Join

Jalandhar Fire Incident News: ਜਲੰਧਰ ਦੀ ਗਲੀ ਨੰਬਰ 6 ਦੇ ਨਿਜ਼ਾਮਤ ਨਗਰ ਵਿੱਚ ਦੀਵਾਲੀ ਦੀ ਰਾਤ ਨੂੰ ਇੱਕ ਦੁਖਦਾਈ ਘਟਨਾ ਵਾਪਰੀ। ਸ਼ਾਰਟ ਸਰਕਟ ਕਾਰਨ ਘਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੇ ਤੇਜ਼ੀ ਨਾਲ ਅੰਦਰਲੇ ਸਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੰਦਰ ਅਧਰੰਗੀ ਮਰੀਜ਼ ਭੱਜਣ ਵਿੱਚ ਅਸਮਰੱਥ ਸੀ ਅਤੇ ਸੜਨ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਜ਼ਾਮਤ ਨਗਰ ਦੇ ਰਹਿਣ ਵਾਲੇ ਚੰਨਾ ਢੋਲ ਵਾਲਾ ਵਜੋਂ ਹੋਈ ਹੈ। ਚੰਨਾ ਢੋਲ ਵਾਲਾ ਨੂੰ ਕਥਿਤ ਤੌਰ 'ਤੇ ਅਧਰੰਗ ਸੀ ਅਤੇ ਉਹ ਹਿੱਲਣ-ਫਿਰਨ ਵਿੱਚ ਅਸਮਰੱਥ ਸੀ। ਅੱਗ ਲੱਗਣ ਸਮੇਂ ਉਹ ਘਰ ਦੇ ਅੰਦਰ ਸੀ ਅਤੇ ਬਚ ਨਹੀਂ ਸਕਿਆ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਆਪਣਾ ਦੁੱਖ ਸਾਂਝਾ ਕਰਨ ਲਈ ਪਰਿਵਾਰ ਨੂੰ ਮਿਲਣ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਫਿਰ ਉਹ ਪਰਿਵਾਰ ਨੂੰ ਮਿਲੇ। 

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਅੱਗ ਲੱਗਣ ਸਮੇਂ ਚਾਨਾ ਢੋਲਵਾਲਾ ਆਪਣੇ ਘਰ ਵਿੱਚ ਮੌਜੂਦ ਸੀ ਤੇ ਆਪਣੀ ਅਧਰੰਗੀ ਹਾਲਤ ਕਾਰਨ ਭੱਜਣ ਵਿੱਚ ਅਸਮਰੱਥ ਸੀ। ਸੁਸ਼ੀਲ ਰਿੰਕੂ ਨੇ ਕਿਹਾ ਕਿ ਉਸਦੀ ਧੀ ਅਤੇ ਜਵਾਈ ਘਰ ਵਿੱਚ ਮੌਜੂਦ ਸਨ ਪਰ ਉਹ ਉਸ ਸਮੇਂ ਬਾਹਰ ਸਨ। 

ਪਟਾਕਿਆਂ ਦੀ ਆਵਾਜ਼ ਕਾਰਨ ਕਿਸੇ ਨੂੰ ਅੱਗ ਲੱਗਣ ਦਾ ਪਤਾ ਨਹੀਂ ਲੱਗਾ। ਜਦੋਂ ਆਸ-ਪਾਸ ਦੇ ਲੋਕਾਂ ਨੇ ਧੂੰਆਂ ਤੇ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਉਨ੍ਹਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ ਪਰ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਘਰ ਦਾ ਸਾਰਾ ਸਾਮਾਨ ਸੜ ਗਿਆ ਸੀ। 

ਉਨ੍ਹਾਂ ਕਿਹਾ ਕਿ ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਲਈ ਮੁਆਵਜ਼ਾ ਦੇਣ ਦੀ ਬੇਨਤੀ ਕਰਨਗੇ। ਅੱਗ ਦੌਰਾਨ ਵਿਅਕਤੀ ਦੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ : ਲੜਕੀ ਨਾਲ ਨਾਲ ਛੇੜਛਾੜ ਕਰਨ ਤੋਂ ਰੋਕਣ ਉਤੇ ਨੌਜਵਾਨਾਂ ਨੇ ਕਾਰ ਵਰਕਸ਼ਾਪ ਮਾਲਕ ਉਪਰ ਕੀਤਾ ਹਮਲਾ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES