ਦੀਵਾਲੀ ਵਾਲੀ ਦੇਰ ਰਾਤ ਨੂੰ ਘਰ ਦੇ ਬਾਹਰ ਤਾੜ ਤਾੜ ਚੱਲੀਆਂ ਗੋਲੀਆਂ
Diwali Night Firing Incident News: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਜ਼ਦੀਕ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਝੋਕ ਮੋਹੜੇ ਵਿੱਚ ਬੀਤੀ ਦੀਵਾਲੀ ਵਾਲੀ ਰਾਤ ਨੂੰ ਦੋ ਲੋਕਾਂ ਵੱਲੋਂ ਇੱਕ ਘਰ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।
Diwali Night Firing Incident News: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਜ਼ਦੀਕ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਝੋਕ ਮੋਹੜੇ ਵਿੱਚ ਬੀਤੀ ਦੀਵਾਲੀ ਵਾਲੀ ਰਾਤ ਨੂੰ ਦੋ ਲੋਕਾਂ ਵੱਲੋਂ ਇੱਕ ਘਰ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਦਾ ਪੂਰੀ ਤਰ੍ਹਾਂ ਬਚਾਅ ਰਿਹਾ।
ਮੁੱਦਈ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਮਲਾ ਕਰਨ ਵਾਲੇ ਦੋਵੇਂ ਪਿਓ ਪੁੱਤ ਦੱਸੇ, ਜੋ ਇਸੇ ਪਿੰਡ ਨਾਲ ਸਬੰਧਤ ਹਨ। ਪੁਲਿਸ ਕੋਲ ਦਿੱਤੇ ਬਿਆਨਾਂ ਵਿੱਚ ਮੁੱਦਈ ਧਿਰ ਦੇ ਗੁਰਪਿਆਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ ਪੌਣੇ 12 ਵਜੇ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਪਿਉ ਪੁੱਤ ਨੇ ਉਨ੍ਹਾਂ ਦੇ ਘਰ ਗੋਲੀਬਾਰੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਦੇ ਬਾਹਰਵਾਰ ਢਾਣੀਆਂ ਉਤੇ ਹੈ ਅਤੇ ਦੇਰ ਰਾਤ ਨੂੰ ਦੋਵੇਂ ਪਿਓ ਪੁੱਤ ਨੇ ਆਉਂਦਿਆਂ ਹੀ ਅੰਨ੍ਹੇਵਾਹ ਸੱਤ ਫਾਇਰ ਕੀਤੇ, ਜਿਨ੍ਹਾਂ ਵਿੱਚ ਉਨ੍ਹਾਂ ਦੀ ਕੰਧ ਦੇ ਉੱਪਰ ਇੱਕ ਫਾਇਰ ਲੱਗਾ ਤੇ ਬਾਕੀ ਘਰ ਦੇ ਨੇੜੇ ਚੱਲੇ ਹੋਈ ਹਾਲਤ ਵਿੱਚ ਮਿਲੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿੱਚ ਦੀਵਾਲੀ ਦੀ ਰਾਤ ਤੇਜ਼ ਗੋਲੀਬਾਰੀ, ਨੌਜਵਾਨ ਦੀ ਮੌਤ; ASI ਜ਼ਖਮੀ; ਸੋਨੇ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋਵੇਂ ਪਿਓ ਪੁੱਤ ਨੇ ਉਨ੍ਹਾਂ ਦੇ ਗੇਟ ਉੱਪਰ ਲੱਤਾਂ ਮਾਰ ਮਾਰ ਕੇ ਵੀ ਤੋੜ ਭੰਨ ਕੀਤੀ ਹੈ। ਡਰਦੇ ਹੋਏ ਅਸੀਂ ਅੱਗੇ ਗੇਟ ਵੱਲ ਨੂੰ ਵੱਧ ਨਹੀਂ ਸਕੇ। ਘਟਨਾ ਨੂੰ ਅੰਜਾਮ ਦੇਣ ਪਿੱਛੋਂ ਮੌਕੇ ਤੋਂ ਫਰਾਰ ਹੋ ਗਏ। ਸਵੇਰੇ ਥਾਣਾ ਰੱਖੋ ਕੇ ਬਹਿਰਾਮ ਵਿੱਚ ਪੁਲਿਸ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਜਿਸ ਤੋਂ ਬਾਅਦ ਗੁਰੁਹਰਸਹਾਏ ਡੀਐਸਪੀ ਤੇਜਿੰਦਰਪਾਲ ਸਿੰਘ ਸਮੇਤ ਐਸਐਚਓ ਲੱਖੋ ਕੇ ਬਹਿਰਾਮ ਪਰਮਜੀਤ ਕੌਰ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾ ਕੇ ਜਾਇਜਾ ਲਿਆ।
'ਆਪ' ਨੇਤਾ ਦੇ ਘਰ 'ਤੇ ਗੋਲੀ ਚੱਲੀ
Ludhiana News: ਲੁਧਿਆਣਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਸਾਬਕਾ ਕੌਂਸਲਰ ਅਮਰੀਕ ਸਿੰਘ ਬਿੱਟਾ ਦੇ ਘਰ ਦੇ ਬਾਹਰ ਦੀਵਾਲੀ ਵਾਲੀ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਹ ਘਟਨਾ ਐਤਵਾਰ ਰਾਤ ਨੂੰ ਵਾਹਗੁਰੂ ਰੋਡ (ਦੁਰਗਾ ਨਗਰ) ਇਲਾਕੇ ਵਿੱਚ ਵਾਪਰੀ ਜੋ ਕਿ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਘਰ ਦੇ ਬਾਹਰ ਖੜ੍ਹੀ ਇੱਕ ਕ੍ਰੇਟਾ ਕਾਰ ਦੀ ਛੱਤ ਵਿੱਚ ਇੱਕ ਸ਼ੱਕੀ ਛੇਕ ਮਿਲਿਆ ਹੈ। ਪਰਿਵਾਰ ਨੇ ਦੁਸ਼ਮਣੀ ਤੇ ਪਹਿਲਾਂ ਤੋਂ ਚੱਲ ਰਹੀਆਂ ਧਮਕੀਆਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦਾ ਡਿਜੀਟਲ ਸਿੱਖਿਆ ਵਿੱਚ ਇਤਿਹਾਸਕ ਵਿਸਥਾਰ; 1 ਸਾਲ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ 56,183 ਕੰਪਿਊਟਰ