ਨੈਸ਼ਨਲ ਹਾਈਵੇ ਉਪਰ ਇੰਡੋ-ਕੈਨੇਡੀਅਨ ਬੱਸ ਨੇ ਕਾਰ ਨੂੰ ਪਿੱਛੋਂ ਮਾਰੀ ਟੱਕਰ
Indo-Canadian Bus Accident News: ਫਿਲੌਰ ਵਿੱਚ ਨੈਸ਼ਨਲ ਹਾਈਵੇ ’ਤੇ ਇੰਡੋ-ਕੈਨੇਡੀਅਨ ਬੱਸ ਨੰਬਰ HR 68 C 289 ਨੇ ਕਾਰ ਨੰਬਰ TO 62 CH PB 99 D ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
Indo-Canadian Bus Accident News: ਫਿਲੌਰ ਵਿੱਚ ਨੈਸ਼ਨਲ ਹਾਈਵੇ ’ਤੇ ਇੰਡੋ-ਕੈਨੇਡੀਅਨ ਬੱਸ ਨੰਬਰ HR 68 C 289 ਨੇ ਕਾਰ ਨੰਬਰ TO 62 CH PB 99 D ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਜਦੋਂ ਇਸ ਦੀ ਸੂਚਨਾ ਇੱਕ ਰਾਹਗੀਰ ਵੱਲੋਂ ਐਸਐਸਐਫ਼ ਦੀ ਟੀਮ ਨੂੰ ਸੂਚਨਾ ਦਿੱਤੀ ਕਿ ਫਿਲੌਰ ਦੇ ਨੇੜੇ ਮੇਨ ਹਾਈਵੇ ਉੱਪਰ ਇੱਕ ਐਕਸੀਡੈਂਟ ਹੋਇਆ ਹੈ। ਐਸਐਸਐਫ ਟੀਮ ਵੱਲੋਂ ਮੌਕੇ ਉਤੇ ਪਹੁੰਚ ਕੇ ਦੇਖਿਆ ਕਿ ਇੱਕ ਆਲਟੋ ਕਾਰ ਨੂੰ ਇੱਕ ਇੰਡੋ ਕੈਨੇਡੀਅਨ ਬੱਸ ਨੇ ਟੱਕਰ ਮਾਰ ਦਿੱਤੀ ਗਈ ਹੈ। ਇਸ ਵਿੱਚ ਗੱਡੀ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਫਸਟ ਏਡ ਦਿੰਦੇ ਹੋਏ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਗਿਆ ਅਤੇ ਇਕ ਨੂੰ ਰੈਫਰ ਕਰ ਦਿੱਤਾ ਗਿਆ।
ਗੱਡੀ ਵਾਲਿਆਂ ਨੂੰ ਪੁੱਛਣ ਉਤੇ ਪਤਾ ਲੱਗਿਆ ਕਿ ਉਹ ਦਿੱਲੀ ਤੋਂ ਨਿਰੰਕਾਰੀਆਂ ਦਾ ਸਮਾਗਮ ਅਟੈਂਡ ਕਰਕੇ ਪਠਾਨਕੋਟ ਜਾ ਰਹੇ ਸੀ ਅਤੇ ਉਨ੍ਹਾਂ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਹੈ। ਜਦੋਂ ਇਸ ਬਾਰੇ ਇੰਡੋ ਕੈਨੇਡੀਅਨ ਦੇ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਇਨ੍ਹਾਂ ਦੀ ਕਾਰ ਬਿਲਕੁਲ ਸੜਕ ਦੇ ਨਾਲ ਜਾ ਰਹੀ ਸੀ ਤਾਂ ਇਕਦਮ ਇਨ੍ਹਾਂ ਨੇ ਬ੍ਰੇਕ ਮਾਰ ਦਿੱਤੀ ਅਤੇ ਉਨ੍ਹਾਂ ਦੀ ਬੱਸ ਇਨ੍ਹਾਂ ਦੀ ਬੈਕ ਸਾਈਡ ਨਾਲ ਟਕਰਾ ਗਈ। ਨੁਕਸਾਨੀ ਹੋਈ ਕਾਰ ਨੂੰ ਨੈਸ਼ਨਲ ਹਾਈਵੇ ਵਾਲਿਆਂ ਦੀ ਮਦਦ ਨਾਲ ਰੋਡ ਤੋਂ ਸਾਈਡ ਉਤੇ ਕਰਵਾਇਆ ਗਿਆ ਅਤੇ ਸੇਫਟੀ ਕੋਨਾ ਲਗਾ ਕੇ ਗੱਡੀ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਟਰੈਫਿਕ ਨੂੰ ਨਿਰਵਿਘਨ ਚਲਾਇਆ ਗਿਆ।
ਨੁਕਸਾਨੀ ਹੋਈ ਗੱਡੀ ਵਿੱਚੋਂ ਬਰਾਮਦ ਹੋਏ 9 ਬੈਗ ਜਿਨ੍ਹਾਂ ਵਿੱਚ ਗੱਡੀ ਵਿੱਚ ਸਵਾਰ ਵਿਅਕਤੀਆਂ ਦੇ ਕੱਪੜੇ ਸੀ, ਇੱਕ ਪਰਸ ਜਿਸ ਵਿੱਚ ਨਗਦੀ 910 ਰੁਪਏ ਅਤੇ ਗੱਡੀ ਚਲਾ ਰਹੇ ਵਿਅਕਤੀ ਦੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਵੋਟਰ ਕਾਰਡ, ਪੈਨ ਕਾਰਡ ਗੱਡੀ ਦੀ ਆਰਸੀ ਅਤੇ ਇੱਕ ਏਟੀਐਮ ਕਾਰਡ ਸੀ।