ਪਰਵਿੰਦਰ ਝੋਟਾ ਕਤਲ ਮਾਮਲੇ 'ਚ ਇਨਸਾਫ਼ ਕਮੇਟੀ ਤੇ ਸਿੱਟ ਵਿਚਾਲੇ ਹੋਈ ਮੀਟਿੰਗ; 14 ਮੰਗਾਂ ਉਤੇ ਸਹਿਮਤੀ ਬਣੀ !
Parvinder Singh Jhota Murder Case: ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਵਿੱਚ ਇਨਸਾਫ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਬਣਾਈ ਸਿੱਟ ਵਿਚਾਲੇ ਸੂਤਰਾਂ ਮੁਤਾਬਕ ਸਹਿਮਤੀ ਬਣ ਚੁੱਕੀ ਹੈ
Parvinder Singh Jhota Murder Case: ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਵਿੱਚ ਇਨਸਾਫ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਬਣਾਈ ਸਿੱਟ ਵਿਚਾਲੇ ਸੂਤਰਾਂ ਮੁਤਾਬਕ ਸਹਿਮਤੀ ਬਣ ਚੁੱਕੀ ਹੈ ਜਿਸ ਨੂੰ ਲੈ ਕੇ ਸਿੱਟ ਵੱਲੋਂ ਪਰਿਵਾਰ ਦੁਆਰਾ ਰੱਖੀਆਂ ਗਈਆਂ ਮੰਗਾਂ ਉਤੇ ਲਿਖਤੀ ਪੱਤਰ ਇਨਸਾਫ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ।
ਜਿਸ ਸਬੰਧੀ ਇਨਸਾਫ ਕਮੇਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਮੁੜ ਤੋਂ ਫਿਰ ਸਿੱਟ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਪਰਵਿੰਦਰ ਸਿੰਘ ਝੋਟੇ ਦੇ ਇਨਸਾਫ ਦੇ ਲਈ ਜੋ ਇਨਸਾਫ ਕਮੇਟੀ ਵੱਲੋਂ 14 ਮੰਗਾਂ ਸਰਕਾਰ ਕੋਲ ਰੱਖੀਆਂ ਗਈਆਂ ਸਨ ਉਨਾਂ ਮੰਗਾਂ ਤੇ ਤਕਰੀਬਨ ਸਹਿਮਤੀ ਬਣ ਚੁੱਕੀ ਹੈ।
ਇਹ ਵੀ ਪੜ੍ਹੋ : ਪਰਵਿੰਦਰ ਸਿੰਘ ਝੋਟਾ ਦਾ ਕਤਲ ਮਾਮਲੇ ਵਿੱਚ ਮੁਲਜ਼ਮ ਅਸ਼ਵਨੀ ਦੀ ਫਾਰਮਾਸਿਸਟ ਰਜਿਸਟ੍ਰੇਸ਼ਨ ਰੱਦ
ਇਸ ਨੂੰ ਲੈ ਕੇ ਮੁੜ ਤੋਂ ਇਨਸਾਫ ਕਮੇਟੀ ਪੰਜਾਬ ਸਰਕਾਰ ਦੀ ਸਿੱਟ ਦੇ ਨਾਲ ਮੀਟਿੰਗ ਕਰੇਗੀ। ਮੀਟਿੰਗ ਵਿੱਚ ਆਈਏਐਸ ਅਧਿਕਾਰੀ ਅਪਨੀਤ ਰਿਆਤ, ਫਰੀਦਕੋਟ ਰੇਂਜ ਕਮਿਸ਼ਨਰ ਕਮਲਪ੍ਰੀਤ ਕੌਰ ਬਰਾੜ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਹਾਜ਼ਰ ਸਨ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਨੇ ਪਟਵਾਰੀ ਦੇ ਨਿੱਜੀ ਸਹਾਇਕ ਨੂੰ ₹30,000 ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕੀਤਾ ਗ੍ਰਿਫ਼ਤਾਰ