SOCIAL MEDIA

Newsletter

PARTNER SITES
भाषा चुनें राज्य चुनें

ਭੈਣ ਨੂੰ ਛੇੜਨ ਉਤੇ ਰੋਕਣ ਉਤੇ ਬਦਮਾਸ਼ਾਂ ਨੇ ਭਰਾ ਦਾ ਕੀਤਾ ਕਤਲ; ਅਗਵਾ ਕਰਕੇ ਵਾਰਦਾਤ ਨੂੰ ਦਿੱਤਾ ਅੰਜਾਮ

Ferozepur Murder News: ਫਿਰੋਜ਼ਪੁਰ ਵਿੱਚ ਇੱਕ ਸਨਸਨੀ ਖੇਜ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਨਚਲਿਆਂ ਨੂੰ ਭੈਣ ਨਾਲ ਛੇੜਛਾੜ ਕਰਨ ਤੋਂ ਰੋਕਣ ਤੇ ਭਰਾ ਦਾ ਕਤਲ ਕਰ ਦਿੱਤਾ ਗਿਆ।

Written By Ravinder Singh
Published: Oct 27, 2026, 05:12 PM IST | Updated: Oct 27, 2026, 05:15 PM IST
Join

Ferozepur Murder News: ਫਿਰੋਜ਼ਪੁਰ ਵਿੱਚ ਇੱਕ ਸਨਸਨੀ ਖੇਜ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਨਚਲਿਆਂ ਨੂੰ ਭੈਣ ਨਾਲ ਛੇੜਛਾੜ ਕਰਨ ਤੋਂ ਰੋਕਣ ਤੇ ਭਰਾ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦਾ ਰਹਿਣ ਵਾਲਾ ਅਨਮੋਲ ਜੋ ਕਿ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ ਉੱਥੇ ਦੇ ਹੀ ਇੱਕ ਨੌਜਵਾਨ ਵੱਲੋਂ ਉਸ ਦੀ ਭੈਣ ਨਾਲ ਕਈ ਵਾਰ ਛੇੜਖਾਨੀ ਕੀਤੀ ਗਈ ਜਿਸ ਉਤੇ ਅਨਮੋਲ ਨੇ ਉਹਨੂੰ ਕਈ ਵਾਰ ਰੋਕਿਆ ਜਿਸ ਨੂੰ ਲੈ ਕੇ ਪਹਿਲਾਂ ਵੀ ਦੋਨਾਂ ਵਿੱਚ ਝਗੜਾ ਹੋਇਆ ਸੀ। 

ਇਸ ਤੋਂ ਬਾਅਦ ਵੀ ਮੁਲਜ਼ਮ ਰੁਕਿਆ ਨਹੀਂ ਅਤੇ ਉਸਨੇ ਆਪਣੇ ਸਾਥੀਆਂ ਨੂੰ ਨਾਲ ਲਿਜਾ ਕੇ ਅਨਮੋਲ ਅਤੇ ਉਸਦੇ ਇੱਕ ਹੋਰ ਸਾਥੀ ਨੂੰ ਪਹਿਲਾਂ ਅਗਵਾ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਉੱਪਰ ਹਮਲਾ ਕਰਕੇ ਉਸਨੂੰ ਮ੍ਰਿਤਕ ਸਮਝ ਕੇ ਝਾੜੀਆਂ ਵਿੱਚ ਸੁੱਟ ਦਿੱਤਾ।  

ਇਸ ਬਾਬਤ ਪਰਿਵਾਰ ਨੂੰ ਪਤਾ ਚੱਲਿਆ ਤਾਂ ਕਿਸੇ ਤਰੀਕੇ ਅਨਮੋਲ ਨੂੰ ਲੱਭ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਹੁਣ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਪਰਿਵਾਰ ਅਨੁਸਾਰ ਜਦ ਕਿ ਦੂਸਰੇ ਲੜਕੇ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਏਮਸ ਬਠਿੰਡਾ ਵਿਖੇ ਰੈਫਰ ਕੀਤਾ ਗਿਆ। ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਪਛਾਣ ਕੀਤੀ ਜਾ ਚੁੱਕੀ ਹੈ। 

ਇਹ ਵੀ ਪੜ੍ਹੋ : Punjab News Live Updates: ਵਿਧਾਨਸਭਾ ਇਜਲਾਸ ਦਾ ਅੱਜ ਆਖਰੀ ਦਿਨ, ਸਦਨ ਵਿੱਚ ਅਹਿਮ ਬਿੱਲ ਪੇਸ਼; ਜਾਣੋ ਹੋਰ ਵੱਡੀਆਂ ਖ਼ਬਰਾਂ

ਪੁਲਿਸ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਇਸ ਬਾਬਤ ਡੀਐਸਪੀ ਦਿਹਾਤੀ ਕਰਨ ਸ਼ਰਮਾ ਨੇ ਦੱਸਿਆ ਕਿ ਮਾਮਲਾ ਲੜਕੀ ਨਾਲ ਛੇੜਛਾੜ ਦਾ ਹੈ ਜੋ ਕਿ ਮੁਲਜ਼ਮ ਲੜਕੇ ਮ੍ਰਿਤਕ ਅਨਮੋਲ ਦੀ ਭੈਣ ਨੂੰ ਛੇੜਦੇ ਸਨ ਜਿਸ ਤੋਂ ਉਹ ਰੋਕਦਾ ਸੀ ਜਿਸ ਕਰਕੇ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਪਿੰਡ ਚੀਤੇ ਕਲਾਂ ਵਿੱਚ ਗੋਲੀਬਾਰੀ, AAP ਸਰਪੰਚ ਦੇ ਭਰਾ ਤੀਰਥ ਸਿੰਘ ਦੀ ਮੌਤ; ਦੋਸਤ ਜ਼ਖਮੀ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES