SOCIAL MEDIA

Newsletter

PARTNER SITES
भाषा चुनें राज्य चुनें

ਪੰਜਾਬ ਵਿੱਚ ਫਲਿੱਪਕਾਰਟ ਦੇ ਸਟੋਰ ਵਿੱਚੋਂ 4 ਕਰੋੜ 53 ਲੱਖ ਦੇ ਮੋਬਾਈਲ ਚੋਰੀ; 900 ਤੋਂ ਵਧ ਮੋਬਾਈਲ ਲੈ ਉਡੇ ਚੋਰ

Flipkart Store Theft News: ਬਠਿੰਡਾ ਵਿੱਚ ਤਿਉਹਾਰਾਂ ਦੇ ਸੀਜ਼ਨ ਵਿਚਾਲੇ ਵੱਡੀ ਚੋਰੀ ਦਾ ਵਾਰਦਾਤ ਵਾਪਰ ਗਈ।

Written By Ravinder Singh
Published: Oct 25, 2026, 11:12 AM IST | Updated: Oct 25, 2026, 11:16 AM IST
Join

Flipkart Store Theft News: ਬਠਿੰਡਾ ਵਿੱਚ ਤਿਉਹਾਰਾਂ ਦੇ ਸੀਜ਼ਨ ਵਿਚਾਲੇ ਵੱਡੀ ਚੋਰੀ ਦਾ ਵਾਰਦਾਤ ਵਾਪਰ ਗਈ। ਭੁੱਚੋ ਮੰਡੀ ਦੇ ਫਲਿੱਪਕਾਰਟ ਸਟੋਰ ਵਿਚੋਂ 900 ਤੋਂ ਵੱਧ ਮੋਬਾਈਲ ਚੋਰੀ ਹੋ ਗਏ। 4 ਕਰੋੜ 53 ਲੱਖ ਰੁਪਏ ਦੇ ਮੋਬਾਈਲ ਲੈ ਕੇ ਚੋਰ ਫ਼ਰਾਰ ਗੋ ਗਏ।  ਚੋਰਾਂ ਨੇ ਸ਼ਟਰ ਖੋਲ੍ਹ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਬਠਿੰਡਾ ਦੇ ਭੁੱਚੋ ਮੰਡੀ ਇਲਾਕੇ ਵਿੱਚ ਕਰੋੜਾਂ ਰੁਪਏ ਦੀ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਫਲਿੱਪਕਾਰਟ ਸਟੋਰ ਵਿੱਚੋਂ 900 ਤੋਂ ਵੱਧ ਮੋਬਾਈਲ ਫੋਨ ਚੋਰੀ ਹੋ ਗਏ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 4 ਕਰੋੜ 53 ਲੱਖ ਰੁਪਏ ਦੱਸੀ ਜਾ ਰਹੀ ਹੈ। ਹਰ ਮੋਬਾਈਲ ਦੀ ਕੀਮਤ 30 ਤੋਂ 35 ਹਜ਼ਾਰ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। 

ਪੁਲਿਸ ਮੁਤਾਬਕ ਵਾਰਦਾਤ ਤੜਕੇ 3 ਤੋਂ 4 ਵਜੇ ਦੇ ਵਿਚਕਾਰ ਹੋਈ। ਹੈਰਾਨੀ ਦੀ ਗੱਲ ਇਹ ਹੈ ਕਿ ਦੁਕਾਨ ਦੇ ਤਾਲੇ ਤੋੜੇ ਜਾਣ ਦੀ ਬਜਾਏ ਸ਼ਟਰ ਖੋਲ੍ਹ ਕੇ ਚੋਰੀ ਕੀਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਸਾਇੰਸ ਲੈਬ ਸਮੇਤ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਤਿਉਹਾਰਾਂ ਦੇ ਸੀਜ਼ਨ ਵਿੱਚ ਹੋਈ ਇਸ ਵੱਡੀ ਚੋਰੀ ਨੇ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਭੁੱਚੋ ਮੰਡੀ ਨਗਰ ਕੌਂਸਲ ਦੇ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੇ ਇਸ ਘਟਨਾ ਉਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵਪਾਰੀ ਪਹਿਲਾਂ ਹੀ ਤਿਉਹਾਰਾਂ ਦੌਰਾਨ ਕਾਰੋਬਾਰ ਨੂੰ ਲੈ ਕੇ ਉਮੀਦਾਂ ਲਗਾਈ ਬੈਠੇ ਹਨ ਪਰ ਅਜਿਹੀਆਂ ਵਾਰਦਾਤਾਂ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਪ੍ਰਸ਼ਾਸਨ ਅਤੇ ਪੁਲਿਸ ਦੀ ਜ਼ਿੰਮੇਵਾਰੀ ਹੈ।

ਵਿਨੋਦ ਕੁਮਾਰ ਬਿੰਟਾ ਨੇ ਵਪਾਰੀਆਂ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਕਿਹਾ ਕਿ ਕਰੋੜਾਂ ਰੁਪਏ ਦੀ ਚੋਰੀ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਤਿਉਹਾਰਾਂ ਦੇ ਸੀਜ਼ਨ ਵਿੱਚ ਵਪਾਰੀ ਆਪਣੇ ਕਾਰੋਬਾਰ ਅਤੇ ਮਾਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।

 ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਪਾਰੀਆਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕੇ ਜਾਣ, ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਕਰ ਸਕਣ। ਫਿਲਹਾਲ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕਰੋੜਾਂ ਰੁਪਏ ਦੇ ਮੋਬਾਈਲ ਚੋਰੀ ਕਰਨ ਵਾਲੇ ਮੁਲਜ਼ਮ ਕਦੋਂ ਤੱਕ ਪੁਲਿਸ ਦੀ ਗ੍ਰਿਫ਼ਤ ਵਿੱਚ ਆਉਂਦੇ ਹਨ ਅਤੇ ਦੁਕਾਨ ਦਾ ਸ਼ਟਰ ਖੋਲ੍ਹ ਕੇ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਕੀ ਰਾਜ਼ ਹੈ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES