SOCIAL MEDIA

Newsletter

PARTNER SITES
भाषा चुनें राज्य चुनें

ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਦੀ ਪੰਜਾਬ ਪੁਲਿਸ ਨੇ ਆਪ੍ਰੇਸ਼ਨ ਸ਼ਹੀਦ ਤਹਿਤ ਕੀਤੀ ਟ੍ਰੈਕਿੰਗ

Gurwinder Singh Afridi News: ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਨੂੰ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਆਪ੍ਰੇਸ਼ਨ ਸ਼ਹੀਦ ਤਹਿਤ ਇਥੋਪੀਆ ਤੋਂ ਡਿਪੋਰਟ ਕਰਕੇ ਲਿਆਂਦਾ ਗਿਆ।

Written By Ravinder Singh
Published: Nov 08, 2026, 15:35 IST | Updated: Nov 08, 2026, 15:47 IST
Join

Gurwinder Singh Afridi News: ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਨੂੰ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਆਪ੍ਰੇਸ਼ਨ ਸ਼ਹੀਦ ਤਹਿਤ ਇਥੋਪੀਆ ਤੋਂ ਡਿਪੋਰਟ ਕਰਕੇ ਲਿਆਂਦਾ ਗਿਆ। ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਆਪ੍ਰੇਸ਼ਨ ਦੀ ਜਾਣਕਾਰੀ ਦਿੱਤੀ।

ਆਪ੍ਰੇਸ਼ਨ ਸ਼ਹੀਦ – OPERATION SHAHID)
ਆਪ੍ਰੇਸ਼ਨ ਸ਼ਹੀਦ 10 ਮਹੀਨਿਆਂ ਤੱਕ ਚੱਲਿਆ ਇੱਕ ਮਹੱਤਵਪੂਰਨ ਖੁਫ਼ੀਆ ਆਪ੍ਰੇਸ਼ਨ ਸੀ। ਇਸ ਦੌਰਾਨ ਲਗਾਤਾਰ ਖੁਫ਼ੀਆ ਜਾਣਕਾਰੀ ਇਕੱਠੀ ਕਰਨ, ਨਿਰੰਤਰ ਪੈਰਵਾਈ ਅਤੇ ਅਣਥੱਕ ਕਾਰਵਾਈਆਂ ਰਾਹੀਂ ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਦਾ ਪਤਾ ਲਗਾਉਣ, ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਉਸ ਨੂੰ ਡਿਪੋਰਟ ਕਰਵਾਉਣ ਲਈ ਯਤਨ ਕੀਤੇ ਗਏ। ਇਸ ਦੌਰਾਨ ਕਈ ਚੁਣੌਤੀਆਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤਾਲਮੇਲ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਗਿਆ।


ਆਪ੍ਰੇਸ਼ਨ ਦੀ ਸਮਾਂ-ਸਾਰਣੀ

ਜਨਵਰੀ 2026:
* ਮੁਲਜ਼ਮ ਦਾ ਪਹਿਲੀ ਵਾਰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਪਤਾ ਲਗਾਇਆ ਗਿਆ, ਪਰ ਉਹ ਗ੍ਰਿਫ਼ਤਾਰੀ ਤੋਂ ਬਚਣ ਵਿੱਚ ਕਾਮਯਾਬ ਰਿਹਾ।
ਜਾਅਲੀ ਪਾਸਪੋਰਟ ਹਾਸਲ ਕਰਨਾ:
* ਜਾਂਚ ਅਤੇ ਲਗਾਤਾਰ ਖੁਫ਼ੀਆ ਯਤਨਾਂ ਦੌਰਾਨ ਇਹ ਸਾਹਮਣੇ ਆਇਆ ਕਿ ਉਸ ਨੇ ਲਖਨਊ ਤੋਂ ਵਿਜੇਂਦਰ ਸਿੰਘ ਦੇ ਨਾਮ ’ਤੇ ਜਾਅਲੀ ਪਾਸਪੋਰਟ ਬਣਵਾਇਆ ਸੀ, ਜਿਸ ਵਿੱਚ ਉਸ ਦਾ ਪਤਾ ਗੋਰਖਪੁਰ, ਉੱਤਰ ਪ੍ਰਦੇਸ਼ ਦਰਜ ਸੀ।
* ਉਸ ਨੇ 31 ਮਾਰਚ 2025 ਨੂੰ ਇਸ ਪਾਸਪੋਰਟ ਰਾਹੀਂ ਮੁੰਬਈ ਤੋਂ UAE ਦੀ ਯਾਤਰਾ ਕੀਤੀ ਸੀ।

 

 

ਇੰਟਰਪੋਲ ਰੈੱਡ ਨੋਟਿਸ ਜਾਰੀ ਕਰਵਾਉਣਾ

ਸੀਨੀਅਰ ਅਧਿਕਾਰੀਆਂ ਦੀ ਅਗਵਾਈ ਅਤੇ ਦਖ਼ਲਅੰਦਾਜ਼ੀ ਹੇਠ NCB-India ਦੇ ਤੁਰੰਤ ਸਹਿਯੋਗ ਅਤੇ ਨਜ਼ਦੀਕੀ ਤਾਲਮੇਲ ਨਾਲ ਮੁਲਜ਼ਮ ਵਿਰੁੱਧ ਇੰਟਰਪੋਲ ਰੈੱਡ ਨੋਟਿਸ ਜਾਰੀ ਕਰਵਾਉਣ ਦੀ ਪ੍ਰਕਿਰਿਆ ਨੂੰ ਤਰਜੀਹੀ ਆਧਾਰ ’ਤੇ ਤੇਜ਼ੀ ਨਾਲ ਪੂਰਾ ਕੀਤਾ ਗਿਆ।

ਇਸ ਨਾਲ ਉਸ ਦੀਆਂ ਅੰਤਰਰਾਸ਼ਟਰੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਉਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੱਡੀ ਮਜ਼ਬੂਤੀ ਮਿਲੀ।
ਮੈਕਸੀਕੋ ਭੱਜਣ ਦੀ ਕੋਸ਼ਿਸ਼:
ਮੁਲਜ਼ਮ ਨੇ ਤੁਰਕੀਸ਼ ਏਅਰਲਾਈਨਜ਼ ਰਾਹੀਂ ਇਸਤਾਂਬੁਲ ਦੇ ਰਸਤੇ UAE ਤੋਂ ਮੈਕਸੀਕੋ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਵਾਪਸ UAE ਡਿਪੋਰਟ ਕਰ ਦਿੱਤਾ ਗਿਆ।
ਕੀਨੀਆ ਅਤੇ ਅੰਗੋਲਾ ਵਿੱਚ ਟ੍ਰੈਕਿੰਗ:
ਲਗਾਤਾਰ ਖੁਫ਼ੀਆ ਯਤਨਾਂ ਸਦਕਾ ਅਪ੍ਰੈਲ 2026 ਵਿੱਚ ਉਸ ਦੀ ਮੌਜੂਦਗੀ ਕੀਨੀਆ ਵਿੱਚ ਟ੍ਰੈਕ ਕੀਤੀ ਗਈ।
ਇਸ ਤੋਂ ਬਾਅਦ ਜੂਨ 2026 ਵਿੱਚ ਉਹ ਕੀਨੀਆ ਤੋਂ ਅੰਗੋਲਾ ਦੀ ਰਾਜਧਾਨੀ ਲੁਆਂਡਾ (Luanda) ਪਹੁੰਚਿਆ।

ਇੰਟਰਪੋਲ ਦੇ ਹਵਾਲੇ ਜਾਰੀ ਕਰਨਾ:
ਉਸ ਦੇ ਜਾਅਲੀ ਪਾਸਪੋਰਟ ਅਤੇ ਟਿਕਾਣਿਆਂ ਸਬੰਧੀ ਜਾਣਕਾਰੀ ਵੱਖ-ਵੱਖ ਸਮੇਂ ’ਤੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਗਈ।

ਇਸ ਤੋਂ ਇਲਾਵਾ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਵੱਖ-ਵੱਖ ਦੇਸ਼ਾਂ ਨੂੰ ਇੰਟਰਪੋਲ ਦੇ 7 ਹਵਾਲੇ (References) ਵੀ ਜਾਰੀ ਕੀਤੇ ਗਏ।
ਨਵੰਬਰ 2026:
ਲਗਾਤਾਰ ਖੁਫ਼ੀਆ ਜਾਣਕਾਰੀ ਇਕੱਠੀ ਕਰਨ, ਨਿਗਰਾਨੀ ਅਤੇ ਨਿਰੰਤਰ ਪੈਰਵੀ ਰਾਹੀਂ ਆਖ਼ਰਕਾਰ ਇਥੋਪੀਆ ਵਿੱਚ ਉਸ ਦੀ ਮੌਜੂਦਗੀ ਦਾ ਸਫ਼ਲਤਾਪੂਰਵਕ ਪਤਾ ਲਗਾ ਕੇ ਪੁਸ਼ਟੀ ਕੀਤੀ ਗਈ। ਇਹ ਆਪ੍ਰੇਸ਼ਨ ਦੀ ਇੱਕ ਵੱਡੀ ਸਫ਼ਲਤਾ ਸੀ।
ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਕੇਂਦਰੀ ਏਜੰਸੀਆਂ, ਇੰਟਰਪੋਲ, ਇਥੋਪੀਆ ਸਥਿਤ ਭਾਰਤੀ ਦੂਤਾਵਾਸ ਅਤੇ ਇਥੋਪੀਆ ਦੇ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਸਥਾਪਿਤ ਕੀਤਾ ਗਿਆ।

6 ਨਵੰਬਰ 2026:

ਮੁਲਜ਼ਮ ਨੇ ਇੱਕ ਵਾਰ ਫਿਰ ਇਥੋਪੀਆ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ।

ਇੰਟਰਪੋਲ ਰੈੱਡ ਨੋਟਿਸ ਦੇ ਆਧਾਰ ’ਤੇ ਅਦੀਸ ਅਬਾਬਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES