SOCIAL MEDIA

Newsletter

PARTNER SITES
भाषा चुनें राज्य चुनें

ਫਰੀਦਕੋਟ ਵਿੱਚ ਗੜ੍ਹੇਮਾਰੀ ਤੇ ਹਨੇਰੀ ਕਾਰਨ ਝੋਨੇ ਦਾ ਭਾਰੀ ਨੁਕਸਾਨ

Faridkot News: ਕਿਸਾਨਾਂ ਵੱਲੋ ਝੋਨੇ ਦੀ ਫ਼ਸਲ ਦੀ ਕਟਾਈ ਕਰ ਮੰਡੀਆਂ ਵਿੱਚ ਲਿਆਂਦੀ ਜਾ ਰਹੀ ਹੈ ਦੂਜੇ ਪਾਸੇ ਕੁਦਰਤ ਦੀ ਕਰੋਪੀ ਉਸ ਵੇਲੇ ਦੇਖਣ ਨੂੰ ਮਿਲੀ।

Written By Ravinder Singh
Published: Oct 15, 2026, 03:47 PM IST | Updated: Oct 15, 2026, 03:49 PM IST
Join

Faridkot News: ਇੱਕ ਪਾਸੇ ਜਿੱਥੇ ਕਿਸਾਨਾਂ ਵੱਲੋ ਝੋਨੇ ਦੀ ਫ਼ਸਲ ਦੀ ਕਟਾਈ ਕਰ ਮੰਡੀਆਂ ਵਿੱਚ ਲਿਆਂਦੀ ਜਾ ਰਹੀ ਹੈ ਦੂਜੇ ਪਾਸੇ ਕੁਦਰਤ ਦੀ ਕਰੋਪੀ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਦੇਰ ਰਾਤ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੇ ਚਿਹਰੇ ਉਤੇ ਚਿੰਤਾ ਦੀਆਂ ਲਕੀਰਾਂ ਵਧਾ ਦਿੱਤੀਆਂ। ਤੇਜ਼ ਬਾਰਿਸ਼ ਅਤੇ ਹਨੇਰੀ ਦੇ ਨਾਲ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੀ ਖੇਤਾਂ ਚ ਖੜੀ ਫ਼ਸਲ ਬੁਰੀ ਤਰਾ ਤਬਾਹ ਹੋ ਗਈ ਅਤੇ ਫ਼ਸਲ ਖੇਤਾਂ ਚ ਵਿਛਣ ਕਾਰਨ ਛਿੱਟਾ ਬੁਰੀ ਤਰਾ ਝੜ ਚੁੱਕਾ ਹੈ। ਇਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ। ਇਸ ਮੌਕੇ ਕਿਸਾਨ ਨੇ ਕਿਹਾ ਕਿ ਅਚਨਚੇਤ ਕਿਸਾਨਾਂ ਦੇ ਸਿਰ ਤੇ ਕੁਦਰਤੀ ਮਾਰ ਪਈ ਅਤੇ ਕੁੱਝ ਹੀ ਘੰਟਿਆਂ ਵਿੱਚ ਉਨ੍ਹਾਂ ਦੀ ਮਹੀਨਿਆਂ ਦੀ ਮਿਹਨਤ ਉਤੇ ਪਾਣੀ ਫਿਰ ਗਿਆ। ਉਨ੍ਹਾਂ ਨੇ ਕਿਹਾ ਕਿ ਹਨੇਰੀ ਅਤੇ ਗੜ੍ਹੇਮਾਰੀ ਇੰਨੀ ਤੇਜ਼ ਸੀ ਕਿ ਖੇਤਾਂ ਵਿੱਚ ਖੜ੍ਹੇ ਦਹਾਕੇ ਪੁਰਾਣੇ ਦਰੱਖਤ ਵੀ ਡਿੱਗ ਗਏ ਜਿਸ ਨਾਲ ਬਿਜਲੀ ਸਪਲਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਨੁਕਸਾਨ ਦੇ ਨਾਲ ਨਾਲ ਮੰਡੀਆਂ ਚ ਪਿਆ ਝੋਨਾ ਵੀ ਖਰਾਬ ਹੋ ਰਿਹਾ ਹੈ ਉਤੋਂ ਨਮੀ ਵਧਣ ਕਾਰਨ ਖਰੀਦ ਏਜੰਸੀਆਂ ਵੀ ਹੁਣ ਝੋਨਾ ਖਰੀਦਣ ਮੌਕੇ ਤੰਗ ਕਰਨਗੀਆ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਫਸਲ ਖਰਾਬੇ ਦਾ ਮੁਆਵਜ਼ਾ ਦੇਵੇ ਕਿਉਂਕਿ ਜਿਹੜੇ ਕਿਸਾਨ ਠੇਕੇ ਤੇ ਲੈਕੇ ਜ਼ਮੀਨ ਦੀ ਵਾਹੀ ਕਰਦੇ ਹਨ। ਉਨ੍ਹਾਂ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਦੀ ਭਰਪਾਈ ਨਹੀਂ ਹੋ ਸਕਦੀ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES