ਪੰਜਾਬ ਤੇ ਚੰਡੀਗੜ੍ਹ ਵਿੱਚ ਸ਼ਾਮ ਨੂੰ ਵੱਜਣਗੇ ਸਾਇਰਨ ਤੇ ਹੋਵੇਗਾ ਬਲੈਕਆਊਟ
Punjab Blackout News: ਅੱਜ (ਸ਼ੁੱਕਰਵਾਰ) ਸ਼ਾਮ ਨੂੰ 7 ਵਜੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜਣਗੇ ਤੇ ਬਲੈਕਆਊਟ ਹੋ ਜਾਵੇਗਾ।
Punjab Blackout News: ਅੱਜ (ਸ਼ੁੱਕਰਵਾਰ) ਸ਼ਾਮ ਨੂੰ 7 ਵਜੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜਣਗੇ ਤੇ ਬਲੈਕਆਊਟ ਹੋ ਜਾਵੇਗਾ। ਸਾਇਰਨ ਵੱਜਣ ਤੇ ਬਲੈਕਆਊਟ ਹੋ ਜਾਣ ਉਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਇੱਕ ਮੌਕ ਡ੍ਰਿਲ ਹੈ ਜੋ ਸਿਵਲ ਡਿਫੈਂਸ ਤੇ ਐਮਰਜੈਂਸੀ ਤਿਆਰੀ ਦੀ ਜਾਂਚ ਕਰਨ ਲਈ ਤਿਆਰ ਕੀਤੀ ਗਈ ਹੈ।
ਸਿਵਲ ਡਿਫੈਂਸ ਦੀ ਤਿਆਰੀ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀ ਸਮਰੱਥਾ ਨੂੰ ਜਾਂਚਣ ਲਈ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਏਅਰ ਸਾਈਰਨ ਤੇ ਬਲੈਕਆਊਟ ਦੀ ਮੌਕ ਡਰਿੱਲ ਹੋਵੇਗੀ। ਪਹਿਲਾਂ ਦੋ ਮਿੰਟ ਲਈ ਉੱਚ-ਪਿਚ ਵਾਲੇ ਸਾਇਰਨ ਵੱਜਣਗੇ। ਇਸ ਮਗਰੋਂ 35 ਨਿਰਧਾਰਤ ਸਥਾਨਾਂ 'ਤੇ 20 ਮਿੰਟ ਲਈ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਗੂੰਜਣਗੇ। ਇਹ ਪੂਰੀ ਪ੍ਰਕਿਰਿਆ ਐਮਰਜੈਂਸੀ ਪ੍ਰਤੀਕਿਰਿਆ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਅਨੁਸਾਰ ਕੀਤੀ ਜਾਵੇਗੀ।
ਸੁਰੱਖਿਆ ਦੇ ਮੱਦੇਨਜ਼ਰ ਹੋਵੇਗੀ ਮੌਕ ਡਰਿੱਲ
ਅਭਿਆਸ ਦੇ ਅੰਤ 'ਤੇ ਦੋ ਮਿੰਟ ਲਈ ਇੱਕ ਉੱਚ-ਪਿਚ ਵਾਲਾ ਸਾਇਰਨ ਵੱਜੇਗਾ, ਜੋ ਡਰਿੱਲ ਦੇ ਅੰਤ ਦਾ ਸੰਕੇਤ ਦਿੰਦਾ ਹੈ। ਡੀਸੀ ਨਿਸ਼ਾਂਤ ਯਾਦਵ ਨੇ ਕਿਹਾ ਕਿ ਇਸ ਮੌਕ ਡਰਿੱਲ ਦਾ ਉਦੇਸ਼ ਐਮਰਜੈਂਸੀ ਜਾਂ ਹਵਾਈ ਹਮਲੇ ਦੀ ਚਿਤਾਵਨੀ ਦੌਰਾਨ ਪ੍ਰਸ਼ਾਸਨਿਕ ਵਿਭਾਗ, ਸਿਵਲ ਡਿਫੈਂਸ ਤੇ ਹੋਰ ਸਬੰਧਤ ਏਜੰਸੀਆਂ ਦੀ ਤਿਆਰੀ ਦੀ ਸਮੀਖਿਆ ਕਰਨਾ ਹੈ। ਇਹ ਅਲਰਟ ਸਿਸਟਮ ਤੇ ਵਿਭਾਗਾਂ ਵਿਚਕਾਰ ਤਾਲਮੇਲ ਦੀ ਵੀ ਜਾਂਚ ਕਰੇਗਾ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਸਾਇਰਨ ਸੁਣਦੇ ਹੀ ਘਬਰਾਉਣ ਦੀ ਲੋੜ ਹੈ। ਉਨ੍ਹਾਂ ਨੂੰ ਡਿਊਟੀ 'ਤੇ ਮੌਜੂਦ ਅਧਿਕਾਰੀਆਂ ਤੇ ਸਟਾਫ਼ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਤੇ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰਸ਼ਾਸਨ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਇਰਨ ਦੀ ਆਵਾਜ਼ ਨੂੰ ਅਸਲ ਖ਼ਤਰੇ ਦੀ ਨਿਸ਼ਾਨੀ ਨਾ ਸਮਝਣ।
ਇਹ ਵੀ ਪੜ੍ਹੋ : ਕਾਂਗਰਸ ਨੇ "ਸੰਵਿਧਾਨ ਬਚਾਓ" ਰੈਲੀ ਕੀਤੀ; ਸੁਖਬੀਰ ਬਾਦਲ ਦਾ ਡੀਐਨਏ ਟੈਸਟ ਕਰਵਾਉਣ ਦੀ ਗੱਲ ਕਹੀ
ਅਫਵਾਹਾਂ ਤੋਂ ਬਚਣ ਦੀ ਸਲਾਹ
ਇਹ ਇੱਕ ਪਹਿਲਾਂ ਤੋਂ ਯੋਜਨਾਬੱਧ ਅਭਿਆਸ ਹੈ। ਨਾਗਰਿਕਾਂ ਨੂੰ ਅਫਵਾਹਾਂ ਫੈਲਾਉਣ ਤੋਂ ਬਚਣਾ ਚਾਹੀਦਾ ਹੈ ਤੇ ਘਟਨਾ ਸਥਾਨ 'ਤੇ ਮੌਜੂਦ ਅਧਿਕਾਰੀਆਂ ਅਤੇ ਸਟਾਫ਼ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਧਰਤੀ ਤੋਂ 29 ਤੱਕ ਨਸ਼ਾ ਹੋ ਜਾਵੇਗਾ ਖਤਮ : ਮਨਪ੍ਰੀਤ ਬਾਦਲ