ਲੌਂਗੋਵਾਲ ਇੰਜੀਨੀਅਰ ਕਾਲਜ ਵਿੱਚ ਭੇਦਭਰੇ ਹਾਲਾਤ ਵਿੱਚ ਵਿਦਿਆਰਥੀ ਦੀ ਮੌਤ; ਧਰਨਾ ਜਾਰੀ
Longowal Engineering College: ਲੌਂਗੋਵਾਲ ਸਥਿਤ ਸਲਾਈਟ ਇੰਜੀਨੀਅਰ ਕਾਲਜ ਦੇ ਵਿੱਚ ਇੱਕ ਵਿਦਿਆਰਥੀ ਦੀ ਦੇਰ ਰਾਤ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ।
Longowal Engineering College: ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਸਥਿਤ ਸਲਾਈਟ ਇੰਜੀਨੀਅਰ ਕਾਲਜ ਦੇ ਵਿੱਚ ਇੱਕ ਵਿਦਿਆਰਥੀ ਦੀ ਦੇਰ ਰਾਤ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਕਾਲਜ ਦੇ ਵਿਦਿਆਰਥੀਆਂ ਨੇ ਮੈਨੇਜਮੈਂਟ ਦੇ ਉੱਤੇ ਸਵਾਲ ਚੁੱਕਦੇ ਧਰਨਾ ਪ੍ਰਦਰਸ਼ਨ ਕੀਤਾ। ਲੌਂਗੋਵਾਲ ਸਥਿਤ ਸਲਾਈਡ ਇੰਜੀਨੀਅਰ ਕਾਲਜ ਜਿੱਥੇ ਦੇਸ਼ ਦੇ ਵਿੱਚੋਂ ਵੱਖ-ਵੱਖ ਸੂਬਿਆਂ ਤੋਂ ਲਗਭਗ 5 ਹਜ਼ਾਰ ਦੇ ਕਰੀਬ ਵਿਦਿਆਰਥੀ ਉਥੇ ਪੜ੍ਹਨ ਲਈ ਆਉਂਦੇ ਹਨ ਪਰ ਕੱਲ ਦੇਰ ਰਾਤ ਇੱਕ ਕਾਲਜ ਦੇ ਵਿਦਿਆਰਥੀ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ।
ਜਦੋਂ ਕਾਲਜ ਦੇ ਵਿਦਿਆਰਥੀਆਂ ਨੂੰ ਸਵੇਰੇ ਉਸ ਵਿਦਿਆਰਥੀ ਦੀ ਲਾਸ਼ ਦਿਖਾਈ ਦਿੱਤੀ ਤਾਂ ਬੱਚਿਆਂ ਦੇ ਵਿੱਚ ਰੋਸ ਪੈਦਾ ਹੋ ਗਿਆ। ਬੱਚੇ ਕਾਲਜ ਦੀ ਮੈਨੇਜਮੈਂਟ ਦੇ ਉੱਤੇ ਸਵਾਲ ਕਰੇ ਖੜ੍ਹੇ ਕਰ ਰਹੇ ਹਨ ਕਿ ਸਾਡੀ ਸੁਰੱਖਿਆ ਦਾ ਕਾਲਜ ਵਿੱਚ ਕੋਈ ਵੀ ਪ੍ਰਬੰਧ ਨਹੀਂ ਹੈ ਨਾ ਤਾਂ ਕਾਲਜ ਦੇ ਸੀਸੀਟੀਵੀ ਕੈਮਰੇ ਕੰਮ ਕਰਦੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਵੱਖ-ਵੱਖ ਸੂਬਿਆਂ ਤੋਂ ਇਸ ਕਾਲਜ ਦੇ ਵਿੱਚ ਪੜ੍ਹਨ ਲਈ ਆਉਂਦੇ ਹਨ ਤੇ ਹੋਸਟਲ ਦੀ ਵੀ ਕਾਲਜ ਦੇ ਵਿੱਚ ਵਿਵਸਥਾ ਹੈ ਪਰ ਸੁਰੱਖਿਆ ਨੂੰ ਲੈ ਕੇ ਕਾਲਜ ਦੀ ਮੈਨੇਜਮੈਂਟ ਦੇ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜਿਸ ਨਾਲ ਵਿਦਿਆਰਥੀ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਵੀਂ ਰਣਨੀਤੀ ਤਿਆਰ: ਡੀਆਈਜੀ ਹਰਮਨਬੀਰ ਸਿੰਘ ਗਿੱਲ
ਬੱਚਿਆਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਬੱਚਿਆਂ ਨੇ ਕਾਲਜ ਦੇ ਵਿੱਚ ਪ੍ਰੋਟੈਸਟ ਜਾਰੀ ਰੱਖਿਆ ਹੋਇਆ ਹੈ। ਕਾਲਜ ਮਨੀਜਮੈਂਟ ਦੀ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਲਜ ਦੇ ਇੱਕ ਵਿਦਿਆਰਥੀ ਦੀ ਮੌਤ ਹੋਈ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਹੈ।
ਇਹ ਵੀ ਪੜ੍ਹੋ : ਆਨੰਦ ਕਾਰਜ ਅਤੇ ਸੰਵਿਧਾਨਕ ਅਧਿਕਾਰਾਂ ਦੀ ਸੁਰੱਖਿਆ ਦੀ ਗਾਰੰਟੀ ਦੇਵੇ ਕੇਂਦਰ ਸਰਕਾਰ: ਰਵੀਇੰਦਰ ਸਿੰਘ