SOCIAL MEDIA

Newsletter

PARTNER SITES
भाषा चुनें राज्य चुनें

ਰੋਹਤਕ ਵਿੱਚ ਢਾਬੇ ਉਤੇ ਗੈਂਗਵਾਰ ਵਿੱਚ 4 ਨੌਜਵਾਨਾਂ ਦੀ ਮੌਤ; ਲੋਕਾਂ ਨੇ ਭੱਜ ਕੇ ਬਚਾਈ ਜਾਨ

Rohtak Gang War News: ਹਰਿਆਣਾ ਦੇ ਰੋਹਤਕ ਵਿੱਚ ਦੇਰ ਰਾਤ ਖਰਾਵੜ ਪੁਲਿਸ ਸਟੇਸ਼ਨ ਦੇ ਨਜ਼ਦੀਕ ਦਿੱਲੀ ਰੋਡ ਉਤੇ ਢਾਬੇ 'ਤੇ ਖੂਨੀ ਗੈਂਗਵਾਰ ਵਿੱਚ ਚਾਰ ਨੌਜਵਾਨ ਦੀ ਮੌਤ ਹੋ ਗਈ।

Written By Ravinder Singh
Published: Nov 26, 2026, 10:37 IST | Updated: Nov 26, 2026, 10:40 IST
Join

Rohtak Gang War News: ਹਰਿਆਣਾ ਦੇ ਰੋਹਤਕ ਵਿੱਚ ਦੇਰ ਰਾਤ ਖਰਾਵੜ ਪੁਲਿਸ ਸਟੇਸ਼ਨ ਦੇ ਨਜ਼ਦੀਕ ਦਿੱਲੀ ਰੋਡ ਉਤੇ ਢਾਬੇ 'ਤੇ ਖੂਨੀ ਗੈਂਗਵਾਰ ਵਿੱਚ ਚਾਰ ਨੌਜਵਾਨ ਦੀ ਮੌਤ ਹੋ ਗਈ। ਢਾਬੇ 'ਤੇ ਖਾਣਾ ਖਾ ਰਹੇ ਲੋਕਾਂ ਨੇ ਮੇਜ਼ਾਂ ਹੇਠਾਂ ਲੁਕ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਇਸ ਘਟਨਾ ਨਾਲ ਹਫੜਾ-ਦਫੜੀ ਮੱਚ ਗਈ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਚਸ਼ਮਦੀਦਾਂ  ਡਾਇਨਿੰਗ ਟੇਬਲ 'ਤੇ ਤਿੰਨ ਨੌਜਵਾਨ ਮਾਰੇ ਗਏ, ਜਦੋਂ ਕਿ ਇੱਕ ਨੂੰ ਪਿੱਛਾ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਹਥਿਆਰਬੰਦ ਹਮਲਾਵਰ ਕਾਰ ਵਿੱਚ ਆਏ ਅਤੇ ਉਤਰਦੇ ਹੀ ਖਾਣਾ ਖਾ ਰਹੇ ਨੌਜਵਾਨਾਂ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਰਿਪੋਰਟਾਂ ਅਨੁਸਾਰ ਅੱਧੀ ਰਾਤ 12:00 ਵਜੇ ਦੇ ਕਰੀਬ ਮਿਲਾਨ ਢਾਬੇ 'ਤੇ ਕਈ ਲੋਕ ਖਾਣਾ ਖਾ ਰਹੇ ਸਨ।

 ਅੰਨ੍ਹੇਵਾਹ ਗੋਲੀਬਾਰੀ ਕਾਰਨ ਭਗਦੜ ਮਚ ਗਈ। ਕਾਰ ਵਿੱਚ ਆਏ ਹਮਲਾਵਰਾਂ ਨੇ ਇੱਕ ਮੇਜ਼ 'ਤੇ ਬੈਠੇ ਚਾਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਗੋਲੀਆਂ ਚਲਾਈਆਂ। ਮ੍ਰਿਤਕਾਂ ਦੀ ਪਛਾਣ ਰਿੰਕੂ ਪੁੱਤਰ ਜਗਬੀਰ ਦਿਘਾਲ ਵਾਸੀ ਵਜੋਂ ਹੋਈ ਹੈ, ਵਿਨੀਤ ਪੁੱਤਰ ਜੈਬੀਰ ਵਾਸੀ ਦਿਘਾਲ; ਗੰਜੂ ਵਾਸੀ ਦਿਘਾਲ ਅਤੇ ਹਿਮਾਂਸ਼ੂ ਪੁੱਤਰ ਰਾਜਬੀਰ ਵਾਸੀ ਬੇਰੀ ਵਜੋਂ ਹੋਈ। ਤਿੰਨ ਨੌਜਵਾਨ ਝੱਜਰ ਜ਼ਿਲ੍ਹੇ ਦੇ ਦਿਘਾਲ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜਦੋਂ ਕਿ ਇੱਕ ਬੇਰੀ ਖੇਤਰ ਦਾ ਰਹਿਣ ਵਾਲਾ ਹੈ।

ਸੂਚਨਾ ਮਿਲਣ 'ਤੇ ਰੋਹਤਕ ਦੇ ਏਆਈਜੀ ਹਾਮਿਦ ਅਖਤਰ, ਐਸਪੀ ਗੌਰਵ ਪੁਰੋਹਿਤ ਸਮੇਤ ਸਥਾਨਕ ਪੁਲਿਸ ਅਤੇ ਕਈ ਪੁਲਿਸ ਥਾਣਿਆਂ ਦੀਆਂ ਫੋਰਸਾਂ ਮੌਕੇ 'ਤੇ ਪੁੱਜੀਆਂ। ਪੁਲਿਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਘਟਨਾ ਗੈਂਗ ਵਾਰ ਹੋ ਸਕਦੀ ਹੈ।

 ਗੌਰਤਲਬ ਹੈ ਕਿ ਹਰਿਆਣਾ ਦੇ ਗੋਹਾਨਾ ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਵੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰੋਹਿਤ ਗੋਦਾਰਾ ਗੈਂਗ ਦੇ ਵੀਰੇਂਦਰ ਚਰਨ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਵਿਜੇਂਦਰ ਉਰਫ ਨੰਹਾ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। 

ਇਹ ਘਟਨਾ ਸ਼ੁੱਕਰਵਾਰ ਸ਼ਾਮ (13 ਨਵੰਬਰ, 2026) ਨੂੰ ਰੋਹਤਕ ਰੋਡ 'ਤੇ ਉਸਦੇ ਦਫਤਰ ਦੇ ਬਾਹਰ ਵਾਪਰੀ। ਰਿਪੋਰਟਾਂ ਅਨੁਸਾਰ ਜਦੋਂ ਉਹ ਆਪਣੇ ਦਫਤਰ ਦੇ ਬਾਹਰ ਆਪਣੀ ਕਾਰ ਵਿੱਚ ਬੈਠ ਰਿਹਾ ਸੀ ਤਾਂ ਇੱਕ ਮੋਟਰਸਾਈਕਲ 'ਤੇ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। 

ਹਮਲਾਵਰਾਂ ਨੇ ਉਸ 'ਤੇ 14 ਤੋਂ 15 ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ। ਢਾਬੇ 'ਤੇ ਹੋਈ ਇਸ ਗੋਲੀਬਾਰੀ ਨੇ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਨਿਵਾਸੀਆਂ ਤੇ ਢਾਬੇ ਦੇ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ ਹੈ। ਅਜੇ ਤੱਕ ਕਿਸੇ ਵੀ ਹਮਲਾਵਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Live: ਮੋਗਾ ਵਿੱਚ ਅੱਜ 'ਆਪ' ਦੀ ਖੁਸ਼ਹਾਲ ਪੰਜਾਬ ਮਹਾਂਰੈਲੀ; ਕੇਜਰੀਵਾਲ ਚੋਣ ਮੁਹਿੰਮ ਦਾ ਕਰਨਗੇ ਆਗਾਜ਼, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES