Punjab News Live Updates: ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦੇ ਦੌਰੇ ਉਤੇ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਫੇਰੀ ਕਾਫੀ ਮਹੱਤਵਪੂਰ ਮੰਨੀ ਜਾ ਰਹੀ ਹੈ। ਉਹ ਸੰਗਰੂਰ ਦੇ ਫੱਗੂਵਾਲ ਵਿੱਚ ਇਨਸਾਫ ਰੈਲੀ ਨਾਲ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਇਨਸਾਫ ਰੈਲੀ ਤੋਂ ਬਾਅਦ, ਰਾਹੁਲ ਗਾਂਧੀ ਝੋਟਾ ਦੇ ਪਰਿਵਾਰ ਨੂੰ ਮਿਲਣ ਲਈ ਮਾਨਸਾ ਜਾਣ ਵਾਲੇ ਹਨ। ਹਾਲਾਂਕਿ, ਝੋਟਾ ਦੇ ਪਿਤਾ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਨੂੰ ਨਹੀਂ ਮਿਲਣਗੇ। ਇਨਸਾਫ ਰੈਲੀ ਵਿੱਚ, ਰਾਹੁਲ ਗਾਂਧੀ ਨਸ਼ੇ ਦੀ ਦੁਰਵਰਤੋਂ, ਵਿਗੜਦੀ ਕਾਨੂੰਨ ਵਿਵਸਥਾ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ 'ਤੇ 'ਆਪ' ਸਰਕਾਰ 'ਤੇ ਹਮਲਾ ਕਰਨਗੇ। 'ਆਪ' ਤੋਂ ਇਲਾਵਾ, ਰਾਹੁਲ ਭਾਰਤੀ ਜਨਤਾ ਪਾਰਟੀ ਨੂੰ ਵੀ ਨਿਸ਼ਾਨਾ ਬਣਾਉਣਗੇ।
Punjab Breaking Updates: