Punjabi News Live: ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਵਿੱਚ ਕਰਨਗੇ ਵਾਪਸੀ, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ
Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Published: Nov 05, 2026, 11:52 AM IST
| Updated: Nov 05, 2026, 01:04 PM IST
Punjab News Live Updates: ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣਗੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਦੁਪਹਿਰ 2 ਵਜੇ ਪਟਿਆਲਾ ਸਥਿਤ ਆਪਣੇ ਨਿਵਾਸ ਸਥਾਨ 'ਤੇ ਪਾਰਟੀ ਵਿੱਚ ਸ਼ਾਮਲ ਕਰਨਗੇ। ਚੰਦੂਮਾਜਰਾ ਨੇ ਹਾਲ ਹੀ ਵਿੱਚ ਅਕਾਲੀ ਦਲ (ਪੁਨਰਸੁਰਜੀਤ) ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਵਾਪਸੀ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ।
Punjab Breaking Updates
05 Nov 2026, 12:43 PM
ਈਡੀ ਨੇ ਫਿਰੋਜ਼ਪੁਰ ਦੇ ਜ਼ੀਰਾ ਵਿੱਚ ਨਵਦੀਪ ਪਟਵਾਰੀ ਦੇ ਘਰ ਮਾਰਿਆ ਛਾਪਾ
ਈਡੀ ਨੇ ਫਿਰੋਜ਼ਪੁਰ ਦੇ ਜ਼ੀਰਾ ਵਿੱਚ ਨਵਦੀਪ ਪਟਵਾਰੀ ਦੇ ਘਰ ਛਾਪਾ ਮਾਰਿਆ ਹੈ। ਇਹ ਕਾਰਵਾਈ ਕਥਿਤ ਤੌਰ 'ਤੇ ਮੋਗਾ ਤੋਂ 'ਆਪ' ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣੇ ਬਾਰੇ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਕੀਤੀ ਗਈ ਹੈ।
ਜੂਨ 2024 ਵਿੱਚ, ਮੋਗਾ ਪੁਲਿਸ ਨੇ ਨਵਦੀਪ ਪਟਵਾਰੀ ਵਿਰੁੱਧ ਸਰਕਾਰੀ ਰਿਕਾਰਡਾਂ ਵਿੱਚ ਹੇਰਾਫੇਰੀ ਕਰਕੇ ਜ਼ਮੀਨ ਪ੍ਰਾਪਤੀ ਮੁਆਵਜ਼ੇ ਵਿੱਚ ਕਥਿਤ ਬੇਨਿਯਮੀਆਂ ਲਈ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਵਿਧਾਇਕ ਅਤੇ ਉਸਦੇ ਪਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਨਵਦੀਪ ਪਟਵਾਰੀ ਇਸ ਸਮੇਂ ਜ਼ਮਾਨਤ 'ਤੇ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਇਸ ਮਾਮਲੇ ਦੇ ਪਹਿਲੂਆਂ ਦੀ ਜਾਂਚ ਕਰ ਰਿਹਾ ਹੈ।
05 Nov 2026, 12:01 PM
ਲਹਿਰਾਗਾਗਾ 'ਚ ਦੁੱਧ ਉਤਪਾਦਾਂ ਵਾਲੀ ਫੈਕਟਰੀ 'ਤੇ SDM ਅਤੇ ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ
ਲਹਿਰਾਗਾਗਾ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਫੂਡ ਸੇਫਟੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਵੇਰੇ 7 ਵਜੇ ਐਸਡੀਐਮ ਰਾਕੇਸ਼ ਪ੍ਰਕਾਸ਼ ਦੀ ਅਗਵਾਈ ਹੇਠ ਇੱਕ ਦੁੱਧ ਉਤਪਾਦਾਂ ਵਾਲੀ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਰੀਬ ਦੋ ਕੁਇੰਟਲ ਪਨੀਰ ਸਮੇਤ ਵੱਡੀ ਮਾਤਰਾ ਵਿੱਚ ਦੇਸੀ ਘਿਓ ਅਤੇ ਕਰੀਮ ਮਿਲੀ ਹੈ। ਪ੍ਰਸ਼ਾਸਨ ਮੁਤਾਬਕ ਫੈਕਟਰੀ ਖਿਲਾਫ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਫਿਲਹਾਲ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਜਾ ਰਹੇ ਹਨ।
05 Nov 2026, 12:00 PM
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ ਵਿੱਚ ਵਾਪਸੀ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆਉਣਗੇ। ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਕੱਲ੍ਹ ਦੁਪਹਿਰ 2 ਵਜੇ ਪਟਿਆਲਾ ਸਥਿਤ ਆਪਣੇ ਘਰ ਵਿਖੇ ਪਾਰਟੀ ਵਿੱਚ ਸ਼ਾਮਲ ਕਰਨਗੇ।
Add Zee News as a Preferred Source
ਰਾਜ ਰਾਣੀ ਜ਼ੀ ਪੰਜਾਬ ਹਰਿਆਣਾ ਹਿਮਾਚਲ (Zee Punjabi) ਵਿੱਚ ਇੱਕ ਸਬ-ਐਡੀਟਰ ਹੈ ਅਤੇ ਉਸਨੂੰ ਨਿਊਜ਼ ਐਡੀਟਿੰਗ, ਕੰਟੈਂਟ ਰਾਈਟਿੰਗ ਅਤੇ ਡਿਜੀਟਲ ਜਰਨਾਲਿਜ਼ਮ ਵਿੱਚ ਕਈ ਸਾਲਾਂ ਦਾ ਤਜਰਬਾ ਹੈ। ਉਹ ਰਾਜਨੀਤੀ, ਕਰੰਟ ਅਫੇਅਰਸ, ਸਥਾਨਕ ਖ਼ਬਰਾਂ, ਸਿਹਤ ਅਤੇ ਲਾਈਫਸਟਾਇਲ ਵਰਗੇ ਵਿਸ਼ਿਆਂ 'ਤੇ ਸਹੀ, ਭਰੋਸੇਯੋਗ ਅਤੇ ਪਾਠਕ-ਕੇਂਦ੍ਰਿਤ ਕੰਟੈਂਟ ਤਿਆਰ ਕਰਦੀ ਹੈ।