ਅਦਾਕਾਰਾ ਰਕੁਲ ਪ੍ਰੀਤ ਸਿੰਘ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਮਗਰੋਂ ਤੋੜੀ ਚੁੱਪੀ

Published by: Ravinder Singh | Oct 05, 2026

ਅਦਾਕਾਰਾ ਨੇ ਦੱਸਿਆ ਕਿ ਉਹ 20 ਸਾਲ ਦੀ ਉਮਰ ਤੋਂ ਨਿਯਮਿਤ ਤੌਰ 'ਤੇ ਟੈਕਸ ਅਦਾ ਕਰ ਰਹੀ ਹੈ ਅਤੇ ਇੱਕ ਜ਼ਿੰਮੇਵਾਰ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੀ ਨਾਗਰਿਕ ਹੈ।

Published by: Ravinder Singh | Oct 05, 2026

ਰਕੁਲ ਪ੍ਰੀਤ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਗੈਰ-ਕਾਨੂੰਨੀ ਵਿਦੇਸ਼ੀ ਲੈਣ-ਦੇਣ ਵਿੱਚ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਨਿੱਜੀ ਤੌਰ 'ਤੇ ਅਤੇ ਨਾ ਹੀ ਕਿਸੇ ਪ੍ਰੋਡਕਸ਼ਨ ਹਾਊਸ ਰਾਹੀਂ ਉਨ੍ਹਾਂ ਦਾ ਅਜਿਹੇ ਲੈਣ-ਦੇਣ ਨਾਲ ਕੋਈ ਸਬੰਧ ਹੈ।

Published by: Ravinder Singh | Oct 05, 2026

ਅਦਾਕਾਰਾ ਨੇ ਆਪਣੇ ਫੌਜੀ ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਡਸਟਰੀ ਵਿੱਚ ਉਨ੍ਹਾਂ ਦਾ ਕੋਈ 'ਗੌਡਫਾਦਰ' ਨਹੀਂ ਰਿਹਾ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਮੁਕਾਮ ਹਾਸਲ ਕੀਤਾ ਹੈ।

Published by: Ravinder Singh | Oct 05, 2026

ਰਕੁਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਮ 'ਤੇ ਦੇਸ਼ ਜਾਂ ਵਿਦੇਸ਼ ਵਿੱਚ ਕੋਈ ਬੇਨਾਮੀ ਜਾਇਦਾਦ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕਦੇ ਮਹਿੰਗੇ ਤੋਹਫ਼ੇ ਸਵੀਕਾਰ ਕੀਤੇ ਹਨ।

Published by: Ravinder Singh | Oct 05, 2026

ਬੀਤੇ ਦਿਨ ਮੁੰਬਈ ਆਮਦਨ ਕਰ ਵਿਭਾਗ ਨੇ ਸ਼ੱਕੀ ਫੰਡਾਂ ਦੇ ਸਬੰਧ ਵਿੱਚ 12 ਥਾਵਾਂ 'ਤੇ ਤਲਾਸ਼ੀ ਸ਼ੁਰੂ ਕੀਤੀ ਸੀ।

Published by: Ravinder Singh | Oct 05, 2026

ਮੁੰਬਈ ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਦਸਤਾਵੇਜ਼ਾਂ, ਵਿੱਤੀ ਰਿਕਾਰਡਾਂ ਅਤੇ ਕਥਿਤ ਵਿਦੇਸ਼ੀ ਲੈਣ-ਦੇਣ ਦੇ ਵੇਰਵਿਆਂ ਦੀ ਜਾਂਚ ਕਰ ਰਹੀਆਂ ਹਨ।

Published by: Ravinder Singh | Oct 05, 2026

VIEW ALL