SOCIAL MEDIA

Newsletter

PARTNER SITES
भाषा चुनें राज्य चुनें

ਬਾਲੀਵੁੱਡ ਦੇ ਅਦਾਕਾਰ ਜੈਕੀ ਸ਼ਰਾਫ ਉਪਰ ਮੋਟਰਸਾਈਕਲ ਸਵਾਰਾਂ ਨੇ ਕੀਤੀ ਗੋਲੀਬਾਰੀ; ਜਾਣੋ ਹੀਰੋ ਦਾ ਹਾਲ

Jackie Shroff Firing Incident: ਬਾਲੀਵੁੱਡ ਦੇ ਐਕਸ਼ਨ ਹੀਰੋ ਉਤੇ ਫਾਇਰਿੰਗ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਆ ਰਹੀ ਹੈ।

Written By Ravinder Singh
Published: Oct 18, 2026, 10:28 PM IST | Updated: Oct 18, 2026, 10:30 PM IST
Join

Jackie Shroff Firing Incident: ਬਾਲੀਵੁੱਡ ਦੇ ਐਕਸ਼ਨ ਹੀਰੋ ਉਤੇ ਫਾਇਰਿੰਗ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਵਿੱਚ ਜੈਕੀ ਸ਼ਰਾਫ ਦੇ ਪੁੱਤਰ ਟਾਈਗਰ ਸ਼ਰਾਫ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਬਾਰੀ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਅਦਾਕਾਰ ਆਪਣੇ ਘਰੋਂ ਬਾਹਰ ਨਿਕਲ ਰਿਹਾ ਸੀ। ਹਮਲਾਵਰਾਂ ਨੇ ਮੁੰਬਈ ਦੇ ਜੁਹੂ ਸਥਿਤ ਪੁਸ਼ਪਾ ਪਾਰਕ ਇਲਾਕੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਗੋਲੀਬਾਰੀ ਦੌਰਾਨ ਟਾਈਗਰ ਸ਼ਰਾਫ, ਉਸ ਦਾ ਡਰਾਈਵਰ ਤੇ ਇੱਕ ਆਟੋ-ਰਿਕਸ਼ਾ ਚਾਲਕ ਜ਼ਖਮੀ ਹੋ ਗਏ। ਹਾਲਾਂਕਿ ਮੁੰਬਈ ਪੁਲਿਸ ਅਨੁਸਾਰ ਅਦਾਕਾਰ ਸੁਰੱਖਿਅਤ ਹੈ ਤੇ ਉਸ ਨੂੰ ਕੋਈ ਗੰਭੀਰ ਨੁਕਸਾਨ ਨਹੀਂ ਪਹੁੰਚਿਆ।

ਜਾਣਕਾਰੀ ਅਨੁਸਾਰ ਹਮਲੇ ਵਿੱਚ ਟਾਈਗਰ ਦੇ ਡਰਾਈਵਰ ਨੂੰ ਛਾਤੀ ਦੇ ਖੱਬੇ ਪਾਸੇ ਗੋਲੀ ਲੱਗੀ ਹੈ। ਉਸ ਨੂੰ ਤੁਰੰਤ ਕੂਪਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਮਗਰੋਂ ਟਾਈਗਰ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ।
ਇਸ ਘਟਨਾ ਸਬੰਧੀ ਵੀਡੀਓ ਵੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਅਨਿਲ ਪੰਡਿਤ ਅਤੇ ਹਰਮਨ ਸੰਧੂ ਨਾਮ ਦੇ ਵਿਅਕਤੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਦੱਸਦੇ ਹਨ। ਇੱਕ ਆਡੀਓ ਸੰਦੇਸ਼ ਜਾਰੀ ਕਰਕੇ ਉਨ੍ਹਾਂ ਨੇ ਕਥਿਤ ਤੌਰ 'ਤੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ।

ਆਡੀਓ ਵਿੱਚ ਦਾਅਵਾ ਕੀਤਾ ਗਿਆ ਕਿ ਟਾਈਗਰ ਸ਼ਰਾਫ ਨੂੰ ਪਹਿਲਾਂ ਫੋਨ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਵੱਲੋਂ ਗੱਲ ਨਾ ਸਮਝਣ ਕਾਰਨ ਇਹ ਕਦਮ ਚੁੱਕਿਆ ਗਿਆ। ਸੰਦੇਸ਼ ਵਿੱਚ ਮੁੰਬਈ ਫਿਲਮ ਇੰਡਸਟਰੀ ਦੇ ਉਨ੍ਹਾਂ ਲੋਕਾਂ ਨੂੰ ਵੀ ਧਮਕੀ ਦਿੱਤੀ ਗਈ, ਜੋ ਕਥਿਤ ਤੌਰ 'ਤੇ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਜਾਂ ਸਲਮਾਨ ਖਾਨ ਨਾਲ ਕੰਮ ਕਰਦੇ ਹਨ। ਹਾਲਾਂਕਿ, ਇਸ ਦਾਅਵੇ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES