SOCIAL MEDIA

Newsletter

PARTNER SITES
भाषा चुनें राज्य चुनें

ਨਾਨਾ ਪਾਟੇਕਰ ਦੇ ਦੇਹਾਂਤ ਉਤੇ ਪੀਐਮ ਨਰਿੰਦਰ ਮੋਦੀ ਨੇ ਦੁੱਖ ਜਤਾਇਆ; ਕਿਹਾ ਉਨ੍ਹਾਂ ਦੇ ਕਿਰਦਾਰ ਪੀੜ੍ਹੀਆਂ ਤੱਕ ਯਾਦ ਰੱਖੇ ਜਾਣਗੇ

Nana Patekar Death News: ਨਾਨਾ ਪਾਟੇਕਰ ਦੇ ਦੇਹਾਂਤ ਨਾਲ ਹਿੰਦੀ ਅਤੇ ਮਰਾਠੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 75 ਸਾਲਾ ਨਾਨਾ ਪਾਟੇਕਰ ਨੇ ਵੀਰਵਾਰ ਸਵੇਰੇ ਗੋਆ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ।

Written By Ravinder Singh
Published: Oct 08, 2026, 11:54 AM IST | Updated: Oct 08, 2026, 02:55 PM IST
Join

Nana Patekar Death News: ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ਨਾਲ ਹਿੰਦੀ ਅਤੇ ਮਰਾਠੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 75 ਸਾਲਾ ਨਾਨਾ ਪਾਟੇਕਰ ਨੇ ਵੀਰਵਾਰ ਸਵੇਰੇ ਗੋਆ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਰਿਪੋਰਟਾਂ ਮੁਤਾਬਕ ਉਹ ਗੋਆ ਦੇ ਡੋਨਾ ਪਾਉਲਾ ਸਥਿਤ ਆਪਣੇ ਨਿਵਾਸ 'ਤੇ ਬੇਹੋਸ਼ ਮਿਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। 

ਡਾਕਟਰਾਂ ਨੇ ਕਰੀਬ 45 ਮਿੰਟ ਤੱਕ ਸੀਪੀਆਰ ਦੇ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਮਨੀਪਾਲ ਹਸਪਤਾਲ ਦੇ ਡਾ. ਸ਼ੇਖਰ ਸਾਲਕਰ ਮੁਤਾਬਕ ਨਾਨਾ ਪਾਟੇਕਰ ਨੂੰ ਗੰਭੀਰ ਕਾਰਡੀਅਕ ਅਰੇਸਟ ਆਇਆ ਸੀ। ਉਨ੍ਹਾਂ ਨੂੰ ਸਵੇਰੇ ਕਰੀਬ 5:10 ਤੋਂ 5:20 ਵਜੇ ਦੇ ਵਿਚਕਾਰ ਮ੍ਰਿਤਕ ਐਲਾਨਿਆ ਗਿਆ। ਹਸਪਤਾਲ ਵੱਲੋਂ ਮੈਡੀਕੋ-ਲੀਗਲ ਕੇਸ ਦਰਜ ਕੀਤਾ ਗਿਆ ਹੈ ਅਤੇ ਮੌਤ ਦੇ ਸਹੀ ਕਾਰਨ ਦੀ ਪੁਸ਼ਟੀ ਲਈ ਪੋਸਟਮਾਰਟਮ ਕੀਤਾ ਜਾਣਾ ਹੈ।

ਨਾਨਾ ਪਾਟੇਕਰ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਫਿਲਮ ਜਗਤ ਤੋਂ ਲੈ ਕੇ ਰਾਜਨੀਤਿਕ ਹਲਕਿਆਂ ਤੱਕ ਸ਼ੋਕ ਸੰਦੇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਨਾਨਾ ਪਾਟੇਕਰ ਵਿੱਚ ਗਜ਼ਬ ਦੀ ਤੀਬਰਤਾ, ਵਿਲੱਖਣ ਅੰਦਾਜ਼ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਮੌਜੂਦ ਸੀ। ਉਨ੍ਹਾਂ ਨੇ ਆਪਣੇ ਹਰ ਕਿਰਦਾਰ ਵਿੱਚ ਵੱਖਰੀ ਰਚਨਾਤਮਕਤਾ ਅਤੇ ਵਿਭਿੰਨਤਾ ਦਿਖਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੀ ਅਤੇ ਮਰਾਠੀ ਸਿਨੇਮਾ ਵਿੱਚ ਨਾਨਾ ਪਾਟੇਕਰ ਦਾ ਯੋਗਦਾਨ ਬੇਹੱਦ ਵੱਡਾ ਸੀ ਅਤੇ ਉਨ੍ਹਾਂ ਦਾ ਜਾਣਾ ਇੱਕ ਵੱਡਾ ਖਾਲੀਪਨ ਛੱਡ ਗਿਆ ਹੈ। 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਨਾਨਾ ਪਾਟੇਕਰ ਦੇ ਦੇਹਾਂਤ ਨੂੰ ਕਲਾ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਨਾਨਾ ਨੂੰ ਸ਼ਾਨਦਾਰ ਅਦਾਕਾਰ, ਪ੍ਰਭਾਵਸ਼ਾਲੀ ਥੀਏਟਰ ਕਲਾਕਾਰ ਅਤੇ ਸੰਵੇਦਨਸ਼ੀਲ ਸਮਾਜ ਸੇਵਕ ਵਜੋਂ ਯਾਦ ਕੀਤਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਨਾਨਾ ਪਾਟੇਕਰ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਨਾਨਾ ਪਰਦੇ 'ਤੇ ਜਿੰਨੇ ਪ੍ਰਭਾਵਸ਼ਾਲੀ ਸਨ, ਵਿਚਾਰਾਂ ਵਿੱਚ ਵੀ ਉਨੇ ਹੀ ਮਜ਼ਬੂਤ ਸਨ।

 ਉਨ੍ਹਾਂ ਦੀ ਅਦਾਕਾਰੀ ਨੇ ਮਰਾਠੀ ਅਤੇ ਹਿੰਦੀ ਸਿਨੇਮਾ ਨੂੰ ਨਵੀਂ ਪਛਾਣ ਦਿੱਤੀ। ਨਾਨਾ ਪਾਟੇਕਰ ਨੇ ‘ਪਰਿੰਦਾ’, ‘ਕ੍ਰਾਂਤੀਵੀਰ’, ‘ਤਿਰੰਗਾ’, ‘ਪ੍ਰਹਾਰ’, ‘ਖਾਮੋਸ਼ੀ’ ਅਤੇ ‘ਨਟਸਮਰਾਟ’ ਸਮੇਤ ਕਈ ਯਾਦਗਾਰ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡੀ। ਉਨ੍ਹਾਂ ਨੂੰ ਤਿੰਨ ਨੈਸ਼ਨਲ ਫਿਲਮ ਐਵਾਰਡਾਂ ਸਮੇਤ ਕਈ ਸਨਮਾਨ ਮਿਲੇ ਅਤੇ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES