SOCIAL MEDIA

Newsletter

PARTNER SITES
भाषा चुनें राज्य चुनें

ਫ਼ਿਲਮ ‘ਕਾਲ ਕੋਠੜੀ’ ਦਾ ਟ੍ਰੇਲਰ ਜਾਰੀ, 30 ਅਕਤੂਬਰ ਨੂੰ ਹੋਵੇਗੀ ਰਿਲੀਜ਼

Kaal Kothri Film News: ਨਵੀਂ ਫ਼ਿਲਮ ‘ਕਾਲ ਕੋਠੜੀ’ ਦਾ ਅਧਿਕਾਰਤ ਟ੍ਰੇਲਰ ਜਾਰੀ ਕਰ ਦਿੱਤਾ ਹੈ। ਜੁਰਮ, ਰਹੱਸ ਅਤੇ ਮਨੁੱਖੀ ਮਨ ਦੀਆਂ ਉਲਝਣਾਂ ’ਤੇ ਆਧਾਰਿਤ ਇਹ ਫ਼ਿਲਮ 30 ਅਕਤੂਬਰ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Written By Ravinder Singh
Published: Oct 15, 2026, 01:20 PM IST | Updated: Oct 15, 2026, 01:22 PM IST
Join

Kaal Kothri Film News: ਸਾਜ਼ ਸਿਨੇ ਪ੍ਰੋਡਕਸ਼ਨਜ਼ ਨੇ ਆਪਣੀ ਨਵੀਂ ਫ਼ਿਲਮ ‘ਕਾਲ ਕੋਠੜੀ’ ਦਾ ਅਧਿਕਾਰਤ ਟ੍ਰੇਲਰ ਜਾਰੀ ਕਰ ਦਿੱਤਾ ਹੈ। ਜੁਰਮ, ਰਹੱਸ ਅਤੇ ਮਨੁੱਖੀ ਮਨ ਦੀਆਂ ਉਲਝਣਾਂ ’ਤੇ ਆਧਾਰਿਤ ਇਹ ਫ਼ਿਲਮ 30 ਅਕਤੂਬਰ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 

ਫ਼ਿਲਮ ਦੀ ਰਿਲੀਜ਼ ਦੀ ਜ਼ਿੰਮੇਵਾਰੀ ਓਮਜੀ ਸਿਨੇ ਵਰਲਡ ਵੱਲੋਂ ਸੰਭਾਲੀ ਜਾ ਰਹੀ ਹੈ। ਅੰਗਦ ਸਚਦੇਵਾ ਇਸ ਫ਼ਿਲਮ ਦੇ ਨਿਰਮਾਤਾ ਹਨ, ਜਦਕਿ ਦੇਵੀ ਸ਼ਰਮਾ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਇਸੇ ਤਰ੍ਹਾਂ ਫਿਲਮ ਦਾ ਟਾਈਟਲ ਗੀਤ ਸਤਵਿੰਦਰ ਸਿੰਘ ਨੇ ਲਿਖਿਆ ਹੈ ਜਦੋ ਕਿ ਸੰਗੀਤ ਮਿਸਟਰ ਡੋਪ ਤੇ ਮਿਊਜ਼ਿਕ ਐਮੀ ਨੇ ਦਿਤਾ ਹੈ।

ਫ਼ਿਲਮ ਦੀ ਕਹਾਣੀ ਇੱਕ ਅਜਿਹੀ ਜੇਲ੍ਹ ਦੇ ਆਲੇ-ਦੁਆਲੇ ਘੁੰਮਦੀ ਹੈ, ਜਿੱਥੇ ਹਰ ਕੰਧ ਪਿੱਛੇ ਕੋਈ ਨਾ ਕੋਈ ਭੇਤ ਲੁਕਿਆ ਹੋਇਆ ਹੈ। ਟ੍ਰੇਲਰ ਵਿੱਚ ਜੁਰਮ, ਰਹੱਸਮਈ ਘਟਨਾਵਾਂ ਅਤੇ ਅਚਾਨਕ ਸਾਹਮਣੇ ਆਉਣ ਵਾਲੇ ਤੱਥਾਂ ਦੀ ਝਲਕ ਦਿਖਾਈ ਗਈ ਹੈ। ਕਹਾਣੀ ਵਿੱਚ ਕਈ ਅਜਿਹੇ ਮੋੜ ਹਨ, ਜੋ ਦਰਸ਼ਕਾਂ ਦੇ ਮਨ ਵਿੱਚ ਨਵੇਂ ਸਵਾਲ ਖੜ੍ਹੇ ਕਰਨਗੇ।

ਫ਼ਿਲਮ ਦਾ ਮੁੱਖ ਵਿਚਾਰ ਹੈ, ‘ਇੱਕ ਜੇਲ੍ਹ, ਅਣਗਿਣਤ ਭੇਤ ਅਤੇ ਹਰ ਕੰਧ ਦੀ ਆਪਣੀ ਕਹਾਣੀ।’ ਇਸੇ ਵਿਚਾਰ ਦੇ ਆਧਾਰ ’ਤੇ ਕਹਾਣੀ ਅੱਗੇ ਵਧਦੀ ਹੈ। ਫ਼ਿਲਮ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਕੁਝ ਸਾਹਮਣੇ ਦਿਖਾਈ ਦਿੰਦਾ ਹੈ, ਜ਼ਰੂਰੀ ਨਹੀਂ ਕਿ ਸੱਚਾਈ ਵੀ ਉਹੀ ਹੋਵੇ। ਹਰ ਨਵਾਂ ਖੁਲਾਸਾ ਕਹਾਣੀ ਨੂੰ ਹੋਰ ਦਿਲਚਸਪ ਬਣਾਉਂਦਾ ਹੈ। 

ਫ਼ਿਲਮ ਵਿੱਚ ਜੁਰਮ ਦੇ ਨਾਲ-ਨਾਲ ਮਨੁੱਖੀ ਸੋਚ ਅਤੇ ਵਿਹਾਰ ਦੀਆਂ ਗੁੰਝਲਾਂ ਨੂੰ ਵੀ ਪੇਸ਼ ਕੀਤਾ ਗਿਆ ਹੈ। ਫ਼ਿਲਮ ਵਿੱਚ ਸੁਵਿੰਦਰ ਵਿੱਕੀ, ਯੋਗਰਾਜ ਸਿੰਘ ਖ਼ਾਲਸਾ, ਨਗਿੰਦਰ ਗੱਖੜ, ਗੁਰਿੰਦਰ ਮੱਖਣਾ, ਲੱਕੀ ਧਾਲੀਵਾਲ, ਹਰਜੀਤ ਵਾਲੀਆ, ਸੰਜੂ ਸੋਲੰਕੀ, ਅਰਸ਼ ਹੁੰਦਲ, ਸਤਿੰਦਰ ਧੀਮਾਨ, ਸੰਨੀ ਗਿੱਲ, ਡੈਵੀ ਸਿੰਘ, ਰਾਜ ਧਾਲੀਵਾਲ, ਸੁਖਦੇਵ ਬਰਨਾਲਾ ਅਤੇ ਦੀਪ ਮਨੀ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਟ੍ਰੇਲਰ ਜਾਰੀ ਹੋਣ ਨਾਲ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਉਤਸੁਕਤਾ ਵਧੀ ਹੈ। ਹੁਣ ਦਰਸ਼ਕਾਂ ਨੂੰ 30 ਅਕਤੂਬਰ ਦਾ ਇੰਤਜ਼ਾਰ ਹੈ, ਜਦੋਂ ਇਹ ਫ਼ਿਲਮ ਸਿਨੇਮਾਘਰਾਂ ਵਿੱਚ ਪਹੁੰਚੇਗੀ। ਫ਼ਿਲਮ ਦੀ ਕਹਾਣੀ ਵਿੱਚ ਲੁਕੇ ਭੇਤਾਂ ਅਤੇ ਅਚਾਨਕ ਆਉਣ ਵਾਲੇ ਮੋੜਾਂ ਦਾ ਅਸਲ ਅਨੁਭਵ ਦਰਸ਼ਕ ਵੱਡੇ ਪਰਦੇ ’ਤੇ ਲੈ ਸਕਣਗੇ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES