• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਜਲੰਧਰ ਵਿੱਚ ਬੀਜੇਪੀ ਨੇ ਨਗਰ ਨਿਗਮ ਦਫ਼ਤਰ ਬਾਹਰ ਲਗਾਇਆ ਧਰਨਾ

ਜਲੰਧਰ ਵਿੱਚ ਬੀਜੇਪੀ ਨੇ ਨਗਰ ਨਿਗਮ ਦਫ਼ਤਰ ਬਾਹਰ ਲਗਾਇਆ ਧਰਨਾ

BJP Protest Jalandhar: ਭਾਜਪਾ ਜਲੰਧਰ ਦੇ ਕੌਂਸਲਰਾਂ ਅਤੇ ਨੇਤਾ ਵਿਰੋਧੀ ਧਿਰ ਮਨਜੀਤ ਸਿੰਘ ਟੀਟੂ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।

Written ByRavinder Singh
Published: Oct 09, 2026, 03:59 PM IST|Updated: Oct 09, 2026, 04:02 PM IST
joinshare
ਜਲੰਧਰ ਵਿੱਚ ਬੀਜੇਪੀ ਨੇ ਨਗਰ ਨਿਗਮ ਦਫ਼ਤਰ ਬਾਹਰ ਲਗਾਇਆ ਧਰਨਾ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਪੰਜਾਬ ਪੁਲਿਸ ਨੂੰ ਵੱਡੀ ਸਫਲਤਾ; 5 ਸ਼ੱਕੀ ਗ੍ਰਿਫ਼ਤਾਰ, ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ; 5 ਸ਼ੱਕੀ ਗ੍ਰਿਫ਼ਤਾਰ, ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ

2

ਪਰਵਿੰਦਰ ਝੋਟਾ ਕਤਲ ਦੇ ਮੁੱਖ ਦੋਸ਼ੀ ਨੂੰ ਭਜਾਉਣ ਵਾਲੇ ਵਿਪਨ ਕੁਮਾਰ ਪੁਲਿਸ ਰਿਮਾਂਡ ਉਤੇ ਭੇਜਿਆ

3

ਸਟਾਕ ਮਾਰਕੀਟ ਸਮਾਰਟ ਅਸਿਸਟੈਂਟ; Kwala Intel AI ਸਿਰਫ਼ 15 ਸਕਿੰਟਾਂ ਵਿੱਚ ਸਟਾਕ ਸਪੋਰਟ, ਪੂਰੇ ਉਤਰਾਅ-ਚੜ੍ਹਾਅ ਨੂੰ ਸਮਝੋ

4

ਪੰਜਾਬ ਸਰਕਾਰ ਨੇ ਸਾਲ 2027 ਦੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਕੀਤੀ ਜਾਰੀ

5

ਅਦਾਕਾਰ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ; ਮੁੰਬਈ ਪੁਲਿਸ ਨੇ ਭਾਰਤ ਛੱਡਣ ਦਾ ਦਿੱਤਾ ਨੋਟਿਸ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

BJP Protest Jalandhar: ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਦੇ ਕੌਂਸਲਰਾਂ ਅਤੇ ਨੇਤਾ ਵਿਰੋਧੀ ਧਿਰ ਮਨਜੀਤ ਸਿੰਘ ਟੀਟੂ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿੱਚ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ੋਕ ਸਰੀਨ ਹਿਕੀ, ਦਿਹਾਤੀ ਪ੍ਰਧਾਨ ਜਗਬੀਰ ਬਰਾੜ ਸਾਰੇ ਕੌਂਸਲਰ ਸਾਥੀ ਅਤੇ ਭਾਜਪਾ ਦੇ ਹੋਰ ਆਗੂ ਸ਼ਾਮਿਲ ਹੋਏ। 

ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਇਹ ਧਰਨਾ ਸਮਾਰਟ ਸਿਟੀ ਘੁਟਾਲੇ ਦੇ ਖਿਲਾਫ਼ ਹੈ, ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਗੂੰਗੀ-ਬੋਲੀ ਅਤੇ ਭ੍ਰਿਸ਼ਟ ਸਰਕਾਰ ਨੇ ਸਮਾਰਟ ਸਿਟੀ ਘੁਟਾਲਿਆਂ ਦੀ ਦੁਹਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ 1000 ਕਰੋੜ ਤੋਂ ਜ਼ਿਆਦਾ ਦਾ ਘੁਟਾਲਾ ਹੈ, C.A.G. ਦੀ ਰਿਪੋਰਟ ਆ ਚੁੱਕੀ ਹੈ। ਉਹਨੂੰ ਇਨਕੁਆਇਰੀ ਦੇ ਨਾਮ ਉਤੇ ਦੱਬਿਆ ਹੋਇਆ ਹੈ। ਉਹ ਫ਼ਾਈਲਾਂ ਨੂੰ ਦਬਾ ਕੇ ਜਿਹੜੇ ਦੋਸ਼ੀ ਸੀ, ਉਨ੍ਹਾਂ ਨਾਲ ਇਨ੍ਹਾਂ ਦੀ ਮਿਲੀਭੁਗਤ ਹੈ। 

ਉਨ੍ਹਾਂ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਇਹ ਆਮ ਆਦਮੀ ਪਾਰਟੀ ਦੀ ਸਰਕਾਰ, ਜਲੰਧਰ ਦੇ ਮੇਅਰ ਸਾਹਿਬ, ਹੋਰ ਸਾਰੇ ਇਨ੍ਹਾਂ ਦੇ ਨੇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਦੇ ਵਿੱਚ ਅੱਜ ਹਰ ਪਾਸੇ ਭ੍ਰਿਸ਼ਟਾਚਾਰ ਹੀ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਨਗਰ ਨਿਗਮ ਜੈਟਿੰਗ ਮਸ਼ੀਨਾਂ ਦੇ ਨਾਮ ਉਤੇ ਕਰੋੜਾਂ ਰੁਪਏ ਦਾ ਖ਼ਰਚਾ ਕਰ ਰਹੀ ਹੈ, ਸੀਵਰੇਜ ਵਿਵਸਥਾ ਚਰਮਰਾਈ ਹੋਈ ਹੈ। ਕਰੋੜਾਂ ਰੁਪਇਆ ਸਫ਼ਾਈ ਵਿਵਸਥਾ ਉਤੇ ਖ਼ਰਚ ਕਰ ਰਹੀ ਹੈ, ਕੂੜਾ ਡੰਪ ਹੋ ਰਿਹਾ ਹੈ। ਅੱਜ ਸੜਕਾਂ ਟੁੱਟੀਆਂ ਨੇ, ਪਾਰਕ ਖ਼ਰਾਬ ਨੇ, ਸਟ੍ਰੀਟ ਲਾਈਟਾਂ ਬੰਦ ਨੇ, ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਜਾ ਰਿਹਾ ਹੈ। 

ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਇਸ ਲਈ ਧਰਨਾ ਲਾਇਆ ਕਿ ਉਹ ਸਾਢੇ ਚਾਰ ਸਾਲ ਦੀਆਂ ਫ਼ਾਈਲਾਂ ਜਾਂ ਤਾਂ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਪੰਜਾਬ ਦੀ ਸਰਕਾਰ ਦੇ ਇਸ਼ਾਰੇ ਉਤੇ ਚੱਲ ਰਿਹਾ ਹੈ, ਉਹ ਸਮਾਰਟ ਸਿਟੀ ਘੁਟਾਲੇ ਨੂੰ ਇਹ ਸਾਬਤ ਕਰੇ ਕਿ ਘੁਟਾਲਾ ਹੋਇਆ ਨਹੀਂ, ਜਾਂ ਇਹ ਦੱਸੇ ਕਿ ਇਹ ਘੁਟਾਲਾ ਹੋਇਆ ਤੇ ਦੋਸ਼ੀ ਕੌਣ ਹੈ? ਹਿੱਕੀ ਨੇ ਕਿਹਾ ਕਿ C.A.G. ਦੀ ਰਿਪੋਰਟ ਨੇ ਸਾਫ਼-ਸਾਫ਼ ਦੱਸ ਦਿੱਤਾ ਹੋਇਆ, ਉਹ ਵੀ ਅਸੀਂ ਇਨ੍ਹਾਂ ਨੂੰ ਦੋ ਸਾਲ ਪਹਿਲਾਂ ਡੇਢ ਸਾਲ ਪਹਿਲਾਂ ਦਿੱਤੀ ਸੀ, ਕਿ ਕਿੱਥੇ-ਕਿੱਥੇ, ਕਿੱਦਾਂ-ਕਿੱਦਾਂ ਆਰਗੇਨਾਈਜ਼ਡ ਕੁਰੱਪਸ਼ਨ ਹੋਈ ਹੈ।
 

Add Zee News as a Preferred Source
TAGS:
jalandhar News
Zee punjabi News
Punjabi News