Ludhiana News: ਰਾਏਕੋਟ ਦੇ ਕਸਬਾ ਸੁਧਾਰ ਵਿਖੇ ਦੀਵਾਲੀ ਦੀ ਰਾਤ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ, ਜਿੱਥੇ ਪਟਾਕੇ ਚਲਾਉਣ ਦੌਰਾਨ ਹੋਏ ਧਮਾਕੇ ਵਿੱਚ 14 ਸਾਲਾ ਬੱਚੇ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਸਾਕਿਤ ਮਿੱਤਲ ਉਰਫ਼ ਗਗਨ ਵਜੋਂ ਹੋਈ ਹੈ। ਪਟਾਕਾ ਨਾ ਚੱਲਣ ਤੋਂ ਬਾਅਦ ਜਦੋਂ ਬੱਚਾ ਦੁਬਾਰਾ ਉਸ ਨੂੰ ਚਲਾਉਣ ਲਈ ਨੇੜੇ ਗਿਆ ਤਾਂ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਨੇ ਹੱਸਦੇ-ਵੱਸਦੇ ਪਰਿਵਾਰ ਦੀਆਂ ਦੀਵਾਲੀ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ।
play now