SOCIAL MEDIA

Newsletter

PARTNER SITES
भाषा चुनें राज्य चुनें

ਮੋਹਾਲੀ ਦੇ ਰੈਸਟੋਰੈਂਟ 'ਚੋਂ ਚੰਡੀਗੜ੍ਹ ਮਾਰਕੇ ਵਾਲੀ ਸ਼ਰਾਬ ਬਰਾਮਦ; ਤਿੰਨ ਗ੍ਰਿਫ਼ਤਾਰ

Chandigarh Branded Liquor Seized: ਮੋਹਾਲੀ ਦੇ ਖਰੜ-ਲਾਂਡਰਾਂ ਰੋਡ ਨੇੜੇ ਨੇਚਰ ਸਿਟੀ ਸਥਿਤ ਰੈਸਟੋਰੈਂਟ ਫੂਡਜ਼ ਵੇਅ 43 ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਦੇਰ ਰਾਤ ਛਾਪੇਮਾਰੀ ਕੀਤੀ ਗਈ।

Written By Ravinder Singh
Published: Nov 03, 2026, 11:15 AM IST | Updated: Nov 03, 2026, 11:22 AM IST
Join

Chandigarh Branded Liquor Seized(ਮਨੀਸ਼ ਸ਼ੰਕਰ): ਮੋਹਾਲੀ ਦੇ ਖਰੜ-ਲਾਂਡਰਾਂ ਰੋਡ ਨੇੜੇ ਨੇਚਰ ਸਿਟੀ ਸਥਿਤ ਰੈਸਟੋਰੈਂਟ ਫੂਡਜ਼ ਵੇਅ 43 ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਦੇਰ ਰਾਤ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਖਰੜ ਸਰਕਲ ਦੇ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਐਕਸਾਈਜ਼ ਸਟਾਫ਼ ਦੇ ਸਹਿਯੋਗ ਨਾਲ ਕੀਤੀ ਗਈ।

 ਛਾਪੇਮਾਰੀ ਦੌਰਾਨ ਰੈਸਟੋਰੈਂਟ ਦੇ ਅਹਾਤੇ ਵਿੱਚੋਂ ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ ਬਰਾਮਦ ਹੋਈ, ਜਿਸ ਵਿੱਚ ਜੇਮਸਨ ਆਇਰਿਸ਼ ਵਿਸਕੀ ਦੀਆਂ 12 ਬੋਤਲਾਂ, ਜੌਨੀ ਵਾਕਰ ਰੈੱਡ ਲੇਬਲ ਦੀ ਇੱਕ ਬੋਤਲ ਅਤੇ ਐਬਸੋਲਿਊਟ ਵੋਡਕਾ ਦੀ ਇੱਕ ਬੋਤਲ ਸ਼ਾਮਲ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਰਾਮਦ ਸ਼ਰਾਬ ਦੀਆਂ ਬੋਤਲਾਂ 'ਤੇ "ਫਾਰ ਸੇਲ ਇਨ ਚੰਡੀਗੜ੍ਹ ਓਨਲੀ" ਦੇ ਲੇਬਲ ਲੱਗੇ ਹੋਏ ਸਨ।

 ਯਾਨੀ ਇਹ ਸ਼ਰਾਬ ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਲਈ ਸੀ ਅਤੇ ਪੰਜਾਬ ਵਿੱਚ ਇਸ ਦੀ ਵਿਕਰੀ ਦੀ ਇਜਾਜ਼ਤ ਨਹੀਂ ਸੀ। ਇਸ ਤੋਂ ਇਲਾਵਾ ਰੈਸਟੋਰੈਂਟ ਵਿੱਚ ਬਿਨਾਂ ਕਿਸੇ ਜਾਇਜ਼ ਐਕਸਾਈਜ਼ ਲਾਇਸੈਂਸ ਜਾਂ ਪਰਮਿਟ ਦੇ ਗਾਹਕਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਸੀ। ਬਰਾਮਦ ਸ਼ਰਾਬ 'ਤੇ ਲਾਜ਼ਮੀ ਹੋਲੋਗ੍ਰਾਮ ਅਤੇ ਟ੍ਰੈਕ ਐਂਡ ਟ੍ਰੇਸ ਕਿਊਆਰ ਕੋਡ ਵੀ ਮੌਜੂਦ ਨਹੀਂ ਸਨ।

ਇਹ ਵੀ ਪੜ੍ਹੋ : Punjabi News Live: ਸੁੰਦਰ ਸ਼ਾਮ ਅਰੋੜਾ ਦੇ ਘਰ ਦੂਜੇ ਦਿਨ ਵੀ ED ਦੀ ਛਾਪੇਮਾਰੀ ਜਾਰੀ, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ
 

ਮੌਕੇ ਤੋਂ ਤਿੰਨ ਵਿਅਕਤੀਆਂ ਦਵਿੰਦਰ ਕੁਮਾਰ ਅਰੋੜਾ ਪੁੱਤਰ ਸਤਨਾਮ, ਨਿਸ਼ਾਂਤ ਕੁਮਾਰ ਪੁੱਤਰ ਸ਼ਸ਼ੀ ਕਾਂਤ ਅਤੇ ਕਰਣਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਥਾਣਾ ਖਰੜ ਸਿਟੀ ਵਿਖੇ ਪੰਜਾਬ ਐਕਸਾਈਜ਼ ਐਕਟ 1914 ਦੀਆਂ ਧਾਰਾਵਾਂ 61 ਅਤੇ 68 ਤਹਿਤ ਐਫਆਈਆਰ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਤਲਾਸ਼ੀ ਦੌਰਾਨ, ਨਾ ਸਿਰਫ਼ ਹੋਟਲ ਦੇ ਅੰਦਰੋਂ, ਸਗੋਂ ਹੋਟਲ ਦੇ ਬਾਹਰ ਖੜੀ ਇੱਕ ਕਾਰ ਵਿੱਚੋਂ ਵੀ ਚੰਡੀਗੜ੍ਹ ਬ੍ਰਾਂਡ ਦੀਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਚੰਡੀਗੜ੍ਹ ਤੋਂ ਸ਼ਰਾਬ ਲਿਆਉਣਾ ਅਤੇ ਬਿਨਾਂ ਇਜਾਜ਼ਤ ਪੰਜਾਬ (ਮੋਹਾਲੀ) ਵਿੱਚ ਵੇਚਣਾ ਕਾਨੂੰਨੀ ਅਪਰਾਧ ਹੈ।

 ਐਕਸਾਈਜ਼ ਵਿਭਾਗ ਦੀ ਇਸ ਕਾਰਵਾਈ ਨੇ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਦੀ ਵਿਕਰੀ ਅਤੇ ਪਰੋਸਣ ਦੇ ਮਾਮਲੇ ਨੂੰ ਇੱਕ ਵਾਰ ਫਿਰ ਚਰਚਾ ਵਿੱਚ ਲਿਆ ਦਿੱਤਾ ਹੈ।

ਇਹ ਵੀ ਪੜ੍ਹੋ : ਸੁੰਦਰ ਸ਼ਾਮ ਅਰੋੜਾ ਦੇ ਘਰ 24 ਘੰਟਿਆਂ ਤੋਂ ED ਦੀ ਛਾਪੇਮਾਰੀ ਜਾਰੀ, ਪੁੱਤਰ ਅਤੇ ਪ੍ਰਮੁੱਖ ਬਿਲਡਰ ਵੀ ਰਾਡਾਰ 'ਤੇ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES