Punjabi Man Arrested: ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਰਾਈਡ-ਸ਼ੇਅਰ ਵਾਹਨ 'ਤੇ ਇੱਕ ਮਹਿਲਾ ਯਾਤਰੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਪੰਜਾਬ ਮੂਲ ਦੇ ਇੱਕ 32 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸਾਹਿਬ ਬਰਾੜ ਵਜੋਂ ਹੋਈ ਹੈ, ਜੋ ਕਿ ਬਰੈਂਪਟਨ ਦਾ ਰਹਿਣ ਵਾਲਾ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਉਤੇ ਤੁਰੰਤ ਐਕਸ਼ਨ ਲੈਂਦ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਉਸ 'ਤੇ ਜਿਨਸੀ ਸ਼ੋਸ਼ਣ ਦੇ ਦੋ ਦੋਸ਼ ਅਤੇ ਇੱਕ ਅਪਰਾਧਿਕ ਰੋਕ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਟੋਰਾਂਟੋ ਪੁਲਿਸ ਸੇਵਾ ਦੇ ਅਨੁਸਾਰ ਇਹ ਘਟਨਾ 31 ਅਕਤੂਬਰ, 2026 ਨੂੰ ਰਾਤ 9:50 ਵਜੇ ਦੇ ਕਰੀਬ ਯੋਂਗੇ ਸਟਰੀਟ ਅਤੇ ਵੈਲਸਲੀ ਸਟਰੀਟ ਈਸਟ ਦੇ ਨੇੜੇ ਵਾਪਰੀ। ਔਰਤ ਰਾਈਡ-ਸ਼ੇਅਰ ਵਾਹਨ ਦੀ ਅਗਲੀ ਸੀਟ 'ਤੇ ਬੈਠੀ ਸੀ।
ਦੋਸ਼ ਹੈ ਕਿ ਡਰਾਈਵਰ ਨੇ ਉਸ 'ਤੇ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਦੇ ਅਨੁਸਾਰ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ ਔਰਤ ਨੇ ਗੱਡੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਉਸਨੂੰ ਧੱਕੇ ਨਾਲ ਰੋਕ ਲਿਆ ਅਤੇ ਦੁਬਾਰਾ ਉਸ 'ਤੇ ਜਿਨਸੀ ਸ਼ੋਸ਼ਣ ਕੀਤਾ। ਔਰਤ ਗੱਡੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈ ਪਰ ਆਪਣਾ ਪਰਸ ਅੰਦਰ ਛੱਡ ਦਿੱਤਾ।
News Release - Man Arrested in Sexual Assault Investigation, Yonge Street and Wellesley Street area, Image Released https://t.co/ObPnfat2Uu https://t.co/U0qQnErv4n
— Toronto Police (@TorontoPolice) November 2, 2026
ਦੋਸ਼ ਹੈ ਕਿ ਡਰਾਈਵਰ ਫਿਰ ਗੱਡੀ ਤੋਂ ਬਾਹਰ ਨਿਕਲਿਆ ਅਤੇ ਉਸ 'ਤੇ ਦੁਬਾਰਾ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਨੇ ਸਾਹਿਬ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਜਿਨਸੀ ਸ਼ੋਸ਼ਣ ਦੇ ਦੋ ਦੋਸ਼ ਅਤੇ ਇੱਕ ਅਪਰਾਧਿਕ ਰੋਕ ਲਗਾਉਣ ਦਾ ਦੋਸ਼ ਲਗਾਇਆ।
ਉਸਨੂੰ ਟੋਰਾਂਟੋ ਰੀਜਨਲ ਬੇਲ ਸੈਂਟਰ ਵਿਖੇ ਪੇਸ਼ ਕੀਤਾ ਜਾਣਾ ਸੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਹੋਰ ਪੀੜਤ ਵੀ ਹੋ ਸਕਦੇ ਹਨ। ਪੁਲਿਸ ਨੇ ਸੰਭਾਵੀ ਪੀੜਤਾਂ ਅਤੇ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।