• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

Sikh Prisoners Release Demand: ਦਿੱਲੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਐਤਵਾਰ ਨੂੰ ਬੰਦੀ ਛੋੜ ਦਿਵਸ ਮੌਕੇ ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤੀ ਅਰਦਾਸ ਕੀਤੀ ਗਈ।

Written ByRavinder Singh
Published: Nov 09, 2026, 14:54 IST|Updated: Nov 09, 2026, 14:56 IST
joinshare
ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ਪ੍ਰਚੱਲਿਤ

  • ਖ਼ਬਰਾਂ
  • ਤਸਵੀਰਾਂ
  • ਵੀਡੀਓ
ਪੁਲਿਸ ਨੇ 3.07 ਕਰੋੜ ਰੁਪਏ ਦੀ ਕੀਮਤ ਦੇ ਗੁੰਮ ਹੋਏ 1,210 ਮੋਬਾਈਲ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ

ਪੁਲਿਸ ਨੇ 3.07 ਕਰੋੜ ਰੁਪਏ ਦੀ ਕੀਮਤ ਦੇ ਗੁੰਮ ਹੋਏ 1,210 ਮੋਬਾਈਲ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ

2

ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ 'ਤੇ ਸਾਧੇ ਨਿਸ਼ਾਨੇ; ਪੀਸੀਐਸ ਉਮੀਦਵਾਰਾਂ ਦਾ ਮੁੱਦਾ ਚੁੱਕਿਆ

3

ਸੁਖਦੇਵ ਸਿੰਘ ਕੰਗ ਨੇ ਇਟਲੀ 'ਚ ਸੋਨੀਆ ਗਾਂਧੀ ਦੇ ਬਚਪਨ ਦਾ ਘਰ ਖਰੀਦਿਆ; ਅਜਾਇਬ ਘਰ ਵਿੱਚ ਬਦਲਣ ਦੀ ਯੋਜਨਾ

4

ਪੰਜਾਬ ਵਿੱਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ; ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

5

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪੁੱਜਿਆ; ਬਾਕੀ ਰਸਮਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੀਆਂ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Sikh Prisoners Release Demand: ਦਿੱਲੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਐਤਵਾਰ ਨੂੰ ਬੰਦੀ ਛੋੜ ਦਿਵਸ ਮੌਕੇ ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤੀ ਅਰਦਾਸ ਕੀਤੀ ਗਈ। ਸੰਗਤਾਂ ਵੱਲੋਂ ਗੁਰੂ ਜਸ ਗਾਇਨ ਕਰਨ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਤਰਲਾ ਮਾਰਿਆ ਗਿਆ।

 ਇਸ ਮੌਕੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬੰਦੀ ਸਿੰਘਾਂ ਦੀ ਰਿਹਾਈ 'ਚ ਹੋ ਰਹੀ ਦੇਰੀ ਲਈ ਸਰਕਾਰੀ ਢਿੱਲ ਨੂੰ ਜ਼ਿੰਮੇਵਾਰ ਠਹਿਰਾਇਆ। 

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਰਦਾਸ ਸਮਾਗਮ ਦੇ ਆਯੋਜਨ ਨੂੰ ਸ਼ਲਾਘਾਯੋਗ ਦਸਦਿਆਂ ਐਲਾਨ ਕੀਤਾ ਕਿ ਪੰਜਾਬ 'ਚ ਅਕਾਲੀ ਸਰਕਾਰ ਬਣਨ 'ਤੇ 48 ਘੰਟਿਆਂ 'ਚ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਦੇਵਾਂਗੇ, ਬੇਸ਼ੱਕ ਸਰਕਾਰ ਇਕਲਿਆਂ ਬਣੇ ਜਾਂ ਗਠਬੰਧਨ ਵਿਚ ਬਣੇ। ਸਰਨਾ ਨੇ ਕਿਹਾ ਕਿ ਜਿਹੜੇ ਚੁਰਾਸੀ ਦੇ ਨਾਂ 'ਤੇ ਰੌਲਾ ਪਾਉਂਦੇ ਹਨ, ਅੱਜ ਉਨ੍ਹਾਂ ਦੀ ਸ਼ਕਲ ਇਸ ਅਰਦਾਸ ਮੌਕੇ ਨਜ਼ਰ ਨਹੀਂ ਆਈ। ਜਦੋਂਕਿ ਪੰਜਾਬ 'ਚ ਜੋਂ ਕੁਝ ਵਾਪਰਿਆ ਉਹ ਚੁਰਾਸੀ ਕਰਕੇ ਭੜਕੀ ਭਾਵਨਾ ਸੀ।

ਸਰਨਾ ਨੇ ਤਜਵੀਜ਼ ਦਿੱਤੀ ਕਿ ਜੇਕਰ ਅਗਲੇ ਮਹੀਨੇ ਤੱਕ ਅਸੀਂ ਸਾਰੇ ਇਕੱਠੇ ਹੋਕੇ ਸੈਂਟਰ ਦੀ ਸਰਕਾਰ ਤੱਕ ਪੁੱਜ ਕਰੀਏ ਤਾਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਸੈਂਟਰਲ ਜੇਲ੍ਹ ਤੋਂ ਹੋ ਸਕਦੀ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਿਰਫ਼ ਛੇ ਘੰਟੇ ਦੀ ਪੈਰੋਲ ਉਤੇ ਆਪਣੀ ਮਾਤਾ ਜੀ ਨੂੰ ਮਿਲਣ ਲਈ ਜਾਣ ਦੀ ਖਬਰਾਂ ਬਾਰੇ ਬੋਲਦਿਆਂ ਸਰਨਾ ਨੇ ਕਿਹਾ ਕਿ ਜਿੰਨੀ ਵੱਡੀ ਕੁਰਬਾਨੀ ਇਸ ਯੋਧੇ ਦੀ ਹੈ, ਇਹ ਛੇ ਘੰਟੇ ਦੀ ਪੈਰੋਲ ਕੁਝ ਵੀ ਨਹੀਂ ਹੈ, ਘੱਟੋ-ਘੱਟ 2-4 ਦਿਨ ਦੀ ਪੈਰੋਲ ਮਿਲਣੀ ਚਾਹੀਦੀ ਹੈ। ਜੀਕੇ ਨੇ 2018 'ਚ ਸ਼ੁਰੂ ਕੀਤੇ ਇਸ ਅਰਦਾਸ ਸਮਾਗਮ ਦਾ ਹਵਾਲਾ ਦਿੰਦੇ ਕਿਹਾ ਕਿ ਬੰਦੀ ਸਿੰਘਾਂ ਦਾ ਅਪਰਾਧਿਕ ਪਿਛੋਕੜ ਨਹੀਂ ਸੀ। 

ਪਰ ਜਦੋਂ ਸਰਕਾਰਾਂ ਕੌਮ ਨਾਲ ਧੱਕਾ ਕਰਦੀਆਂ ਹਨ, ਤਾਂ ਕੌਮ ਪ੍ਰਤੀਕਿਰਿਆ ਜ਼ਰੂਰ ਦਿੰਦੀ ਹੈ। ਇਸ ਲਈ ਮਜ਼ਬੂਰਨ ਸਿੱਖਾਂ ਲਈ ਹਥਿਆਰ ਚੁੱਕਣ ਦੇ ਹਾਲਾਤ ਪੈਦਾ ਹੋ ਗਏ ਸਨ। ਹਾਲਾਂਕਿ ਕਈਆਂ 'ਤੇ ਝੂਠੇ ਕੇਸ ਵੀ ਪਾਏ ਗਏ ਹਨ। ਪਰ ਸਾਡੇ ਵੀਰਾਂ ਨੇ ਸਰਕਾਰਾਂ ਦੇ ਬੜੇ ਤਸ਼ੱਦਦ ਸਹੇ ਹਨ। ਪਰ ਇਹ ਨਾਂ ਤਾਂ ਸਿੱਖਾਂ ਦੇ ਹੌਸਲੇ ਤੋੜ ਪਾਏ ਹਨ ਤੇ ਨਾਂ ਤੋੜ ਪਾਉਣਗੇ। 

ਇਸ ਲਈ ਇਨ੍ਹਾਂ ਸਿੱਖਾਂ ਨੂੰ ਬਣਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ। ਤਾਂਕਿ ਸਿੱਖ ਇਸ ਮੁਲਕ 'ਚ ਸੋਚ ਸਕਣ ਕਿ ਸਿੱਖਾ ਲਈ ਇਸ ਮੁਲਕ 'ਚ ਦੋ ਕਾਨੂੰਨ ਨਹੀਂ ਹਨ। ਜੇਕਰ ਤੁਸੀਂ ਬਲਾਤਕਾਰੀ ਅਤੇ ਕਾਤਲਾਂ ਨੂੰ 20 ਵਾਰ ਪੈਰੋਲ ਦੇ ਸਕਦੇ ਹੋ। ਤੁਸੀਂ ਰਾਜੀਵ ਗਾਂਧੀ ਦੇ ਕਾਤਿਲ ਛੱਡ ਸਕਦੇ ਹੋ, ਸਾਧਵੀ ਪ੍ਰਗਿਆ, ਕਰਨਲ ਪੁਰੋਹਿਤ ਤੇ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਕਾਨੂੰਨੀ ਰਿਆਇਤਾਂ ਦੇ ਗੱਫੇ ਦੇ ਸਕਦੇ ਹੋ, ਤਾਂ ਸਿੱਖ ਬੰਦੀਆਂ ਨੂੰ ਕਿਉਂ ਨਹੀਂ? 

ਜੀਕੇ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੰਘਾਂ ਨੂੰ ਪਤਾ ਹੈ ਅਸੀਂ ਕਿਹੜੀ ਰਾਹ ਤੁਰਨਾ ਹੈ, ਮਹਿਰਬਾਨੀ ਕਰਕੇ ਸਿੰਘਾਂ ਨੂੰ ਉਸ ਪਾਸੇ ਨਾਂ ਤੁਰਨ ਦਿਓ। ਇਸ ਮੌਕੇ ਮਨੁੱਖੀ ਅਧਿਕਾਰ ਕਾਰਕੁੰਨ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਸਿੱਖਾਂ ਨੇ ਇਸ ਮੌਕੇ ਹੱਥਾਂ 'ਚ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਫੜੇ ਹੋਏ ਸਨ। ਕਈ ਦਿੱਲੀ ਕਮੇਟੀ ਮੈਂਬਰਾਂ ਸਣੇ, ਸਿੰਘ ਸਭਾਵਾਂ ਦੇ ਅਹੁਦੇਦਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਮੈਂਬਰਾਂ ਨੇ ਇਸ ਮੌਕੇ ਹਾਜ਼ਰੀ ਭਰੀ।

ਇਹ ਵੀ ਪੜ੍ਹੋ : Punjabi News Live: ਦਿਵਾਲੀ ਦੀ ਰਾਤ ਕਈ ਥਾਵਾਂ 'ਤੇ ਲੱਗੀ ਅੱਗ, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ
 

Add Zee News as a Preferred Source
TAGS:
Punjab News