• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਪੰਜਾਬ ਆਈਆਈਟੀਐੱਫ 2026 ਵਿੱਚ ਸਥਾਪਤ ਪੰਜਾਬ ਪੈਵਿਲੀਅਨ: ਵਿਰਾਸਤ ਤੇ ਨਵੀਨਤਾ ਦਾ ਸ਼ਾਨਦਾਰ ਸੁਮੇਲ

ਪੰਜਾਬ ਆਈਆਈਟੀਐੱਫ 2026 ਵਿੱਚ ਸਥਾਪਤ ਪੰਜਾਬ ਪੈਵਿਲੀਅਨ: ਵਿਰਾਸਤ ਤੇ ਨਵੀਨਤਾ ਦਾ ਸ਼ਾਨਦਾਰ ਸੁਮੇਲ

Punjab Pavilion IITF 2026 News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਥੇ ਚੱਲ ਰਹੇ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈ.ਆਈ.ਟੀ.ਐੱਫ.) 2026 ਵਿਖੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਆਈ.ਈ.ਸੀ.) 450 ਵਰਗ ਮੀਟਰ ਖੇਤਰ ਵਿੱਚ ਸਥਾਪਿਤ ਕੀਤਾ ਗਿਆ ਸ਼ਾਨਦਾਰ ਪੰਜਾਬ ਪੈਵਿਲੀਅਨ “ਵਿਕਾਸ ਅਤੇ ਵਿਰਾਸਤ” ਵਿਸ਼ੇ 'ਤੇ ਆਧਾਰਿਤ ਹੈ।

Written ByRavinder Singh
Published: Nov 19, 2026, 17:59 IST|Updated: Nov 19, 2026, 18:02 IST
joinshare
ਪੰਜਾਬ ਆਈਆਈਟੀਐੱਫ 2026 ਵਿੱਚ ਸਥਾਪਤ ਪੰਜਾਬ ਪੈਵਿਲੀਅਨ: ਵਿਰਾਸਤ ਤੇ ਨਵੀਨਤਾ ਦਾ ਸ਼ਾਨਦਾਰ ਸੁਮੇਲ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ਪ੍ਰਚੱਲਿਤ

  • ਖ਼ਬਰਾਂ
  • ਤਸਵੀਰਾਂ
  • ਵੀਡੀਓ
ਲਾਡੋਵਾਲ ਟੋਲ ਪਲਾਜ਼ਾ 'ਤੇ ਪਿਕਅੱਪ ਗੱਡੀ ਵਿਚੋਂ ਦੇਸੀ ਘਿਓ ਦਾ ਡੱਬਾ ਚੋਰੀ; ਵੀਡੀਓ ਆਈ ਸਾਹਮਣੇ

ਲਾਡੋਵਾਲ ਟੋਲ ਪਲਾਜ਼ਾ 'ਤੇ ਪਿਕਅੱਪ ਗੱਡੀ ਵਿਚੋਂ ਦੇਸੀ ਘਿਓ ਦਾ ਡੱਬਾ ਚੋਰੀ; ਵੀਡੀਓ ਆਈ ਸਾਹਮਣੇ

2

ਸ਼ਾਹਕੋਟ ਦੇ ਤਲਵੰਡੀ ਸੰਘੇੜਾ ਪਿੰਡ ਦੇ ਦੋ ਭਰਾਵਾਂ ਦਾ ਗ੍ਰੀਸ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਕਤਲ

3

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹਵਾਈ ਅੱਡੇ ਉਤੇ ਪੁੱਜੇ; ਹਵਾਈ ਅੱਡੇ ਤੋਂ ਜੱਲੂਪੁਰ ਖੇੜਾ ਤੱਕ ਚੱਪੇ-ਚੱਪੇ ਉਤੇ ਪੁਲਿਸ ਦੀ ਬਾਜ਼ ਅੱਖ

4

ਪੰਜਾਬ ਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ; ਜਾਣੋ ਮੌਸਮ ਦਾ ਹਾਲ

5

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 21 ਨਵੰਬਰ 2026

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Punjab Pavilion IITF 2026 News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਥੇ ਚੱਲ ਰਹੇ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈ.ਆਈ.ਟੀ.ਐੱਫ.) 2026 ਵਿਖੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਆਈ.ਈ.ਸੀ.) 450 ਵਰਗ ਮੀਟਰ ਖੇਤਰ ਵਿੱਚ ਸਥਾਪਿਤ ਕੀਤਾ ਗਿਆ ਸ਼ਾਨਦਾਰ ਪੰਜਾਬ ਪੈਵਿਲੀਅਨ “ਵਿਕਾਸ ਅਤੇ ਵਿਰਾਸਤ” ਵਿਸ਼ੇ 'ਤੇ ਆਧਾਰਿਤ ਹੈ, ਜੋ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਖੇਤੀਬਾੜੀ ਖੇਤਰ ਵਿੱਚ ਪ੍ਰਾਪਤੀਆਂ, ਉਦਯੋਗਿਕ ਸਮਰੱਥਾ ਅਤੇ ਤਕਨੀਕੀ ਤਰੱਕੀ ਨੂੰ ਦਰਸਾਉਂਦਾ ਹੈ।

ਪ੍ਰਸ਼ਾਸਕੀ ਸਕੱਤਰ, ਉਦਯੋਗ ਤੇ ਵਣਜ ਵਿਭਾਗ, ਪੰਜਾਬ ਡਾ. ਬਸੰਤ ਗਰਗ, ਡਾਇਰੈਕਟਰ, ਉਦਯੋਗ ਤੇ ਵਣਜ ਵਿਭਾਗ ਸ਼੍ਰੀ ਜਸਪ੍ਰੀਤ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ, ਪੀ.ਐੱਸ.ਆਈ.ਈ.ਸੀ. ਸ਼੍ਰੀ ਰੁਬਿੰਦਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਤਿਆਰ ਕੀਤਾ ਗਿਆ ਇਹ ਪੈਵਿਲੀਅਨ “ਵਿਕਸਿਤ ਪੰਜਾਬ – ਵਿਰਾਸਤ ਦਾ ਜਸ਼ਨ, ਨਵੀਨਤਾ ਨਾਲ ਨਿਰਮਾਣ” ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਾ ਹੈ। 

ਸ਼੍ਰੀ ਅਰਸ਼ਦੀਪ ਸਿੰਘ, ਪ੍ਰਸ਼ਾਸਕ, ਪੰਜਾਬ ਪੈਵਿਲੀਅਨ ਨੇ ਦੱਸਿਆ ਕਿ ਨਿਵੇਕਲੇ ਤੇ ਦਿਲਖਿਚਵੇਂ ਤਰੀਕੇ ਅਤੇ ਵਿਸ਼ਾਗਤ ਪੇਸ਼ਕਾਰੀਆਂ ਦੇ ਸ਼ੁਮਾਰ ਨਾਲ ਡਿਜਾਇਨ ਕੀਤਾ ਪੈਵਿਲੀਅਨ ਪੰਜਾਬ ਸਰਕਾਰ ਦੁਆਰਾ ਸਿਰਜੇ ਜਾ ਰਹੇ ਨਿਵੇਸ਼ ਦੇ ਮੌਕਿਆਂ ਅਤੇ ਸੂਬੇ ਦੇ ਉਦਯੋਗਿਕ ਖੇਤਰ ਦੇ ਵਿਕਾਸ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਯੋਗ ਅਗਵਾਈ ਹੇਠ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 16 ਨਵੰਬਰ 2026 ਨੂੰ ਜਿਊਰੀ ਵੱਲੋਂ ਵੀ ਪੰਜਾਬ ਪੈਵਿਲੀਅਨ ਦਾ ਦੌਰਾ ਕੀਤਾ ਗਿਆ ਅਤੇ ਵੱਖ-ਵੱਖ ਸਟਾਲਾਂ ਅਤੇ ਪ੍ਰਦਰਸ਼ਨੀਆਂ ਦਾ ਵਿਸ਼ੇਸ਼ ਤੌਰ 'ਤੇ ਜਾਇਜ਼ਾ ਲਿਆ ਗਿਆ।

 ਜਿਊਰੀ ਦੇ ਮੈਂਬਰਾਂ ਨੇ ਭਾਗ ਲੈ ਰਹੇ ਪ੍ਰਦਰਸ਼ਕਾਂ ਦੇ ਸਟਾਲਾਂ ਦਾ ਦੌਰਾ ਕੀਤਾ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਦੇ ਉਦਯੋਗਾਂ, ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮ.ਐੱਸ.ਐੱਮ.ਈਜ਼.) ਅਤੇ ਕਾਰੀਗਰਾਂ ਵੱਲੋਂ ਪ੍ਰਦਰਸ਼ਿਤ ਕੀਤੇ ਜਾ ਰਹੇ ਵੱਖ-ਵੱਖ ਉਤਪਾਦਾਂ, ਨਵੀਨਤਮ ਪਹਿਲਕਦਮੀਆਂ ਅਤੇ ਉੱਦਮੀ ਸਮਰੱਥਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰੇ ਰਾਹੀਂ ਪੰਜਾਬ ਦੀ ਨਿਰਮਾਣ ਸਮਰੱਥਾ, ਕਾਰੀਗਰੀ, ਨਵੀਨਤਾ ਅਤੇ ਵਪਾਰਕ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਗਿਆ।

ਇਹ ਪੈਵਿਲੀਅਨ ਪੰਜਾਬ ਦੀ ਰਵਾਇਤੀ ਆਰਕੀਟੈਕਚਰ, ਰੰਗ-ਬਿਰੰਗੇ ਨਮੂਨਿਆਂ, ਲੋਕ ਕਲਾ ਅਤੇ ਸੱਭਿਆਚਾਰਕ ਤੱਤਾਂ ਨੂੰ ਆਧੁਨਿਕ ਐੱਲ.ਈ.ਡੀ. ਡਿਸਪਲੇਅ, ਡਿਜੀਟਲ ਇੰਸਟਾਲੇਸ਼ਨਾਂ ਅਤੇ ਏ.ਆਈ. ਆਧਾਰਿਤ ਇੰਟਰਐਕਟਿਵ ਸੈਲਫੀ ਪੁਆਇੰਟਾਂ ਨਾਲ ਬੇਹੱਦ ਖੂਬਸੂਰਤੀ ਨਾਲ ਜੋੜਦਾ ਹੈ। ਇਸ ਦੇ ਮੁੱਖ ਆਕਰਸ਼ਣਾਂ ਵਿੱਚ ਸੈਂਟਰਲ ਵਿਕਸਿਤ ਪੰਜਾਬ ਇੰਸਟਾਲੇਸ਼ਨ, ਸ਼ਾਨਦਾਰ ਕਾਲੇ ਹਿਰਨ ਦੀ ਮੂਰਤੀ, ਪੰਜਾਬ ਦੀ ਨਿਰਮਾਣ ਸਮਰੱਥਾ ਨੂੰ ਦਰਸਾਉਂਦੇ ਖੇਡਾਂ ਦੇ ਸਾਮਾਨ, ਲਾਈਵ ਦਸਤਕਾਰੀ ਪ੍ਰਦਰਸ਼ਨ ਅਤੇ ਭੰਗੜੇ ਤੇ ਗਿੱਧੇ ਦੀਆਂ ਰੰਗਾਰੰਗ ਪੇਸ਼ਕਾਰੀਆਂ ਸ਼ਾਮਲ ਹਨ।

ਪੈਵਿਲੀਅਨ ਵਿੱਚ ਵਿਸ਼ੇਸ਼ ਜ਼ੋਨਾਂ ਰਾਹੀਂ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ, ਇਨਵੈਸਟ ਪੰਜਾਬ, ਫਾਸਟ ਟ੍ਰੈਕ ਪੰਜਾਬ ਅਧੀਨ 300 ਤੋਂ ਵੱਧ ਰੈਗੂਲੇਟਰੀ ਮਨਜ਼ੂਰੀਆਂ ਅਤੇ ਉਦਯੋਗ ਤੇ ਵਪਾਰ ਵਿਕਾਸ ਨੀਤੀ 2026 ਨੂੰ ਉਜਾਗਰ ਕੀਤਾ ਗਿਆ ਹੈ। ਇਸ ਨੀਤੀ ਵਿੱਚ 24 ਸਮਰਪਿਤ ਖੇਤਰ-ਵਿਸ਼ੇਸ਼ ਨੀਤੀਆਂ ਅਤੇ ਨਿਵੇਸ਼ਕਾਂ ਲਈ ਅਨੁਕੂਲ ਪਹਿਲਕਦਮੀਆਂ ਸ਼ਾਮਲ ਹਨ।

ਇਸ ਪੈਵਿਲੀਅਨ ਦਾ ਮੁੱਖ ਉਦੇਸ਼ ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਪ੍ਰਫੁੱਲਤ ਕਰਨਾ, ਦੇਸ਼-ਵਿਦੇਸ਼ ਤੋਂ ਨਿਵੇਸ਼ ਆਕਰਸ਼ਿਤ ਕਰਨਾ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਸਮੇਤ ਉਦਯੋਗਿਕ ਸਮਰੱਥਾ ਨੂੰ ਪ੍ਰਦਰਸ਼ਿਤ ਕਰਨਾ ਅਤੇ ਨਵੀਨਤਾ, ਉੱਦਮਸ਼ੀਲਤਾ ਤੇ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ। 

ਪੈਵਿਲੀਅਨ ਦੇ ਉਪ-ਪ੍ਰਸਾਸ਼ਕਾਂ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਦਾ ਕਿਹਾ ਕਿ ਆਪਣੀ ਵਿਲੱਖਣ ਅਤੇ ਰਚਨਾਤਮਕ ਪੇਸ਼ਕਾਰੀ ਰਾਹੀਂ ਪੰਜਾਬ ਪੈਵਿਲੀਅਨ ਇਹ ਸੰਦੇਸ਼ ਦਿੰਦਾ ਹੈ ਕਿ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਹੀ ਇਸ ਦੇ ਪ੍ਰਗਤੀਸ਼ੀਲ ਭਵਿੱਖ ਦੀ ਨੀਂਹ ਹੈ। ਇਹ ਪੈਵਿਲੀਅਨ ਸੱਭਿਆਚਾਰਕ ਵਿਰਾਸਤ ਦੀ ਸੰਭਾਲ, ਉਦਯੋਗਿਕ ਉੱਤਮਤਾ ਅਤੇ ਤਕਨੀਕੀ ਤਰੱਕੀ ਦੇ ਸੁਮੇਲ ਦੀ ਸ਼ਾਨਦਾਰ ਤਸਵੀਰ ਪੇਸ਼ ਕਰਦਾ ਹੈ।

Add Zee News as a Preferred Source
TAGS:
Punjab News