SOCIAL MEDIA

Newsletter

PARTNER SITES
भाषा चुनें राज्य चुनें

ਸਾਊਦੀ ਅਰਬ ’ਚ ਸਿਰ ਕਲਮ ਦੀ ਸਜ਼ਾ ਟਲਣ ਨਾਲ ਪਿੰਡ ਮਾਣਕੀ ਦੇ ਸੁਖਚੈਨ ਸਿੰਘ ਦੇ ਪਰਿਵਾਰ ਨੂੰ ਮਿਲੀ ਕੁਝ ਰਾਹਤ

Sukhchain Singh Saudi Arabia Case: ਸਾਊਦੀ ਅਰਬ ਵਿੱਚ ਸਿਰ ਕਲਮ ਕਰਨ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਦੋ ਨੌਜਵਾਨਾਂ ਦੇ ਮਾਮਲੇ ਵਿੱਚ ਸਜ਼ਾ ਦੀ ਤਰੀਕ ਅੱਗੇ ਵਧਾਏ ਜਾਣ ਨਾਲ ਪਰਿਵਾਰਾਂ ਨੂੰ ਕੁਝ ਰਾਹਤ ਮਿਲੀ ਹੈ।

Written By Ravinder Singh
Published: Nov 01, 2026, 06:40 PM IST | Updated: Nov 01, 2026, 06:42 PM IST
Join

Sukhchain Singh Saudi Arabia Case(ਵਰੁਣ ਕੌਸ਼ਲ): ਸਾਊਦੀ ਅਰਬ ਵਿੱਚ ਸਿਰ ਕਲਮ ਕਰਨ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਦੋ ਨੌਜਵਾਨਾਂ ਦੇ ਮਾਮਲੇ ਵਿੱਚ ਸਜ਼ਾ ਦੀ ਤਰੀਕ ਅੱਗੇ ਵਧਾਏ ਜਾਣ ਨਾਲ ਪਰਿਵਾਰਾਂ ਨੂੰ ਕੁਝ ਰਾਹਤ ਮਿਲੀ ਹੈ। 

ਇਨ੍ਹਾਂ ਵਿੱਚੋਂ ਇੱਕ ਨੌਜਵਾਨ ਸੁਖਚੈਨ ਸਿੰਘ ਸਮਰਾਲੇ ਦੇ ਪਿੰਡ ਮਾਣਕੀ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਨੌਜਵਾਨ ਗੁਰਦੀਪ ਸਿੰਘ ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡ ਬਰਸਾਲਪੂਰ ਨਾਲ ਸਬੰਧਤ ਹੈ। 29 ਤਰੀਕ ਨੂੰ ਸਜ਼ਾ ਦਿੱਤੇ ਜਾਣ ਦੀ ਚਿੰਤਾ ਵਿਚਕਾਰ ਸਾਊਦੀ ਅਰਬ ਦੀ ਸਰਕਾਰ ਵੱਲੋਂ ਹੋਰ ਮੋਹਲਤ ਮਿਲਣ ਤੋਂ ਬਾਅਦ ਸੁਖਚੈਨ ਸਿੰਘ ਦੇ ਪਰਿਵਾਰ ਨੂੰ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਇਸ ਸਬੰਧੀ ਸੁਖਚੈਨ ਸਿੰਘ ਦੇ ਪਿਤਾ ਛਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਜ਼ਾ ਟਲਣ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ। 

ਉਨ੍ਹਾਂ ਦੱਸਿਆ ਕਿ ਇਸ ਮੋਹਲਤ ਨਾਲ ਪਰਿਵਾਰ ਦੀ ਆਸ ਬੱਝੀ ਹੈ ਕਿ ਸ਼ਾਇਦ ਉਨ੍ਹਾਂ ਦਾ ਪੁੱਤ ਸਹੀ-ਸਲਾਮਤ ਵਾਪਸ ਘਰ ਪਰਤ ਆਵੇ। ਹਾਲਾਂਕਿ, ਪਰਿਵਾਰ ਅਜੇ ਵੀ ਡੂੰਘੀ ਚਿੰਤਾ ਵਿੱਚ ਹੈ ਅਤੇ ਆਪਣੇ ਪੁੱਤ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਿਹਾ ਹੈ। ਛਿੰਦਰ ਸਿੰਘ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਪਰਿਵਾਰ ਦੀ ਬਾਂਹ ਫੜੀ ਜਾਵੇ ਅਤੇ ਸੁਖਚੈਨ ਸਿੰਘ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਹਾਲੇ ਤੱਕ ਸਰਕਾਰਾਂ ਵੱਲੋਂ ਕੋਈ ਠੋਸ ਮਦਦ ਨਹੀਂ ਮਿਲੀ। 

ਮਾਮਲੇ ਦੀ ਕਾਰਵਾਈ ਲਈ ਵਕੀਲ ਦਾ ਪ੍ਰਬੰਧ ਵੀ ਪਰਿਵਾਰ ਨੇ ਆਪਣੇ ਪੱਧਰ ’ਤੇ ਕੀਤਾ ਹੈ।ਪਰਿਵਾਰ ਮੁਤਾਬਕ, ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਸਜ਼ਾ ਦੀ ਤਰੀਕ ਅੱਗੇ ਵਧਾਏ ਜਾਣ ਬਾਰੇ ਜਾਣਕਾਰੀ ਮਿਲੀ ਸੀ। ਹੁਣ ਪਰਿਵਾਰ ਨੂੰ ਉਮੀਦ ਹੈ ਕਿ ਇਸ ਮੋਹਲਤ ਦੌਰਾਨ ਮਾਮਲੇ ਦਾ ਕੋਈ ਹਾਂ-ਪੱਖੀ ਹੱਲ ਨਿਕਲੇਗਾ ਅਤੇ ਸੁਖਚੈਨ ਸਿੰਘ ਸਮੇਤ ਦੂਜੇ ਨੌਜਵਾਨ ਦੀ ਵੀ ਜਾਨ ਬਚ ਸਕੇਗੀ। 

ਪਰਿਵਾਰ ਦੀਆਂ ਨਜ਼ਰਾਂ ਹੁਣ ਸਰਕਾਰਾਂ ਅਤੇ ਸਬੰਧਤ ਅਧਿਕਾਰੀਆਂ ’ਤੇ ਟਿਕੀਆਂ ਹੋਈਆਂ ਹਨ। ਮਾਪਿਆਂ ਦੀ ਇੱਕੋ ਅਰਦਾਸ ਹੈ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਆਪਣੇ ਘਰ ਵਾਪਸ ਪਰਤਣ ਅਤੇ ਪਰਿਵਾਰ ਨੂੰ ਮੁੜ ਖ਼ੁਸ਼ੀਆਂ ਨਸੀਬ ਹੋਣ।

ਇਹ ਵੀ ਪੜ੍ਹੋ : ਹਰਮੀਤ ਸਿੰਘ ਪਠਾਣਮਾਜਰਾ ਤੇ ਜੋੜੇਮਾਜਰਾ ਨੇ ਦਿੱਤਾ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES