• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ASI ਨੇ ਖੁਦ ਹੈਰੋਇਨ ਰੱਖ ਕੇ ਸ਼ਿਵ ਸੈਨਾ ਆਗੂ ਨੂੰ ਕਰਵਾਇਆ ਗ੍ਰਿਫ਼ਤਾਰ; ਸਸਪੈਂਡ

ASI ਨੇ ਖੁਦ ਹੈਰੋਇਨ ਰੱਖ ਕੇ ਸ਼ਿਵ ਸੈਨਾ ਆਗੂ ਨੂੰ ਕਰਵਾਇਆ ਗ੍ਰਿਫ਼ਤਾਰ; ਸਸਪੈਂਡ

Khanna News: ਖੰਨਾ ਪੁਲਿਸ ਦੇ CIA ਸਟਾਫ ਵਿੱਚ ਤਾਇਨਾਤ ASI ਸੁਖਦੇਵ ਸਿੰਘ ਦਾ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਪੁਲਿਸ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ।

Written ByRavinder Singh
Published: Nov 01, 2026, 06:19 PM IST|Updated: Nov 01, 2026, 06:21 PM IST
joinshare
ASI ਨੇ ਖੁਦ ਹੈਰੋਇਨ ਰੱਖ ਕੇ ਸ਼ਿਵ ਸੈਨਾ ਆਗੂ ਨੂੰ ਕਰਵਾਇਆ ਗ੍ਰਿਫ਼ਤਾਰ; ਸਸਪੈਂਡ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਪੰਜਾਬ ਸਰਕਾਰ ਦੇ ਵਫਦ ਨਾਲ ਮੀਟਿੰਗ 'ਚ ਪਰਵਿੰਦਰ ਸਿੰਘ ਝੋਟਾ ਇਨਸਾਫ ਕਮੇਟੀ ਨੇ ਲਿਆ ਵੱਡਾ ਫੈਸਲਾ

ਪੰਜਾਬ ਸਰਕਾਰ ਦੇ ਵਫਦ ਨਾਲ ਮੀਟਿੰਗ 'ਚ ਪਰਵਿੰਦਰ ਸਿੰਘ ਝੋਟਾ ਇਨਸਾਫ ਕਮੇਟੀ ਨੇ ਲਿਆ ਵੱਡਾ ਫੈਸਲਾ

2

ਸਾਊਦੀ ਅਰਬ ’ਚ ਸਿਰ ਕਲਮ ਦੀ ਸਜ਼ਾ ਟਲਣ ਨਾਲ ਪਿੰਡ ਮਾਣਕੀ ਦੇ ਸੁਖਚੈਨ ਸਿੰਘ ਦੇ ਪਰਿਵਾਰ ਨੂੰ ਮਿਲੀ ਕੁਝ ਰਾਹਤ

3

ਅੰਮ੍ਰਿਤਸਰ ਵਿੱਚ ਕੁਲਦੀਪ ਸਿੰਘ ਧਾਲੀਵਾਲ ਦੀ ਗਰਜ; ਭਾਜਪਾ ਨੂੰ ਦੱਸਿਆ ‘ਕਬਾੜਖਾਨਾ’, ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ

4

ASI ਨੇ ਖੁਦ ਹੈਰੋਇਨ ਰੱਖ ਕੇ ਸ਼ਿਵ ਸੈਨਾ ਆਗੂ ਨੂੰ ਕਰਵਾਇਆ ਗ੍ਰਿਫ਼ਤਾਰ; ਸਸਪੈਂਡ

5

ਚੇਤਨ ਸਿੰਘ ਜੋੜੇਮਾਜਰਾ ਤੇ ਹਰਮੀਤ ਪਠਾਣਮਾਜਰਾ ਦੇ ਅਸਤੀਫ਼ੇ ਉਤੇ 'ਆਪ' ਦਾ ਵੱਡਾ ਬਿਆਨ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Khanna News: ਖੰਨਾ ਪੁਲਿਸ ਦੇ CIA ਸਟਾਫ ਵਿੱਚ ਤਾਇਨਾਤ ASI ਸੁਖਦੇਵ ਸਿੰਘ ਦਾ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਪੁਲਿਸ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਮਾਮਲਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਦੇ ਘਰ ਪੁਲਿਸ ਵੱਲੋਂ ਕੀਤੀ ਗਈ ਰੇਡ ਨਾਲ ਜੁੜਿਆ ਹੋਇਆ ਹੈ। ਘਰ ਵਿੱਚ ਲੱਗੇ ਹਿਡਨ ਕੈਮਰੇ ਦੀ ਵੀਡੀਓ ਨੇ ਪੁਲਿਸ ਦੀ ਕਾਰਵਾਈ ਦੀ ਪੋਲ ਖੋਲ੍ਹ ਦਿੱਤੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ CIA ਸਟਾਫ ਦਾ ASI ਸੁਖਦੇਵ ਸਿੰਘ ਸਾਦੀ ਵਰਦੀ ਵਿੱਚ ਪਹਿਲਾਂ ਕਮਰੇ ਅੰਦਰ ਦਾਖਲ ਹੁੰਦਾ ਹੈ ਅਤੇ ਬੈੱਡ ਦੇ ਗੱਦੇ ਹੇਠਾਂ ਹੈਰੋਇਨ ਰੱਖਦਾ ਹੈ। 

ਇਸਤੋਂ ਤੁਰੰਤ ਬਾਅਦ ਸਦਰ ਥਾਣਾ SHO ਵਿਜੇਪਾਲ ਸਿੰਘ, ਸਿਟੀ ਥਾਣਾ 2 ਦੇ ਐਸਐਚਓ ਤਰਵਿੰਦਰ ਬੇਦੀ ਅਤੇ ਪੁਲਿਸ ਟੀਮ ਮਹੰਤ ਕਸ਼ਮੀਰ ਗਿਰੀ ਨੂੰ ਨਾਲ ਲੈਕੇ ਕਮਰੇ ਅੰਦਰ ਆਉਂਦੀ ਹੈ ਅਤੇ ਤਲਾਸ਼ੀ ਦੌਰਾਨ ਉਸੇ ਥਾਂ ਤੋਂ ਹੈਰੋਇਨ ਬਰਾਮਦ ਕਰਕੇ ਮਹੰਤ ਕਸ਼ਮੀਰ ਗਿਰੀ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲੈਂਦੀ ਹੈ। ਵੀਡੀਓ ਸਾਹਮਣੇ ਆਉਂਦੇ ਹੀ SSP ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਵੱਡਾ ਐਕਸ਼ਨ ਲਿਆ ਹੈ। ਸਬੰਧਤ ASI ਸੁਖਦੇਵ ਸਿੰਘ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ। ਮਹੰਤ ਕਸ਼ਮੀਰ ਗਿਰੀ ਨੂੰ ਕੇਸ ਚੋਂ ਰਿਹਾਅ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਲਈ SP ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ SIT ਬਣਾ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਬੀਤੇ ਦਿਨ ਸਦਰ ਥਾਣਾ ਦੇ SHO ਵਿਜੇਪਾਲ ਅਤੇ ਸਿਟੀ ਥਾਣਾ-2 ਦੇ SHO ਤਰਵਿੰਦਰ ਕੁਮਾਰ ਬੇਦੀ ਪੁਲਿਸ ਪਾਰਟੀ ਸਮੇਤ ਖੰਨਾ ਦੇ ਖਟੀਕਾਂ ਚੌਕ ਨੇੜੇ ਰਹਿੰਦੇ ਮਹੰਤ ਕਸ਼ਮੀਰ ਗਿਰੀ ਦੇ ਘਰ ਪਹੁੰਚੇ ਸਨ। ਪੁਲਿਸ ਇਸ ਰੇਡ ਨੂੰ ਮਹੰਤ ਦੇ ਡਰਾਈਵਰ ਗੁਰਜੰਟ ਸਿੰਘ ਜੰਟਾ ਦੀ ਗ੍ਰਿਫ਼ਤਾਰੀ ਨਾਲ ਜੋੜ ਰਹੀ ਸੀ। ਪੁਲਿਸ ਦਾ ਦਾਅਵਾ ਸੀ ਕਿ ਡਰਾਈਵਰ ਗੁਰਜੰਟ ਸਿੰਘ ਨੂੰ ਸਾਢੇ ਸੱਤ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ ਤੇ ਉਸ ਤੋਂ ਪੁੱਛਗਿੱਛ ਤੋਂ ਬਾਅਦ ਮਹੰਤ ਕਸ਼ਮੀਰ ਗਿਰੀ ਦਾ ਨਾਮ ਸਾਹਮਣੇ ਆਇਆ ਅਤੇ ਉਸਦੇ ਘਰ ਦੀ ਤਲਾਸ਼ੀ ਲਈ ਗਈ।

ਇਸ ਦੌਰਾਨ ਪੁਲਿਸ ਨੇ ਬੈੱਡ ਦੇ ਗੱਦੇ ਹੇਠੋਂ ਕਰੀਬ 30 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕਰਦਿਆਂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਪਰਿਵਾਰ ਵੱਲੋਂ ਘਰ ਵਿੱਚ ਲਗਵਾਏ ਗਏ ਹਿਡਨ ਕੈਮਰੇ ਦੀ ਰਿਕਾਰਡਿੰਗ ਨੇ ਇਸ ਬਰਾਮਦਗੀ ਦੀ ਪੂਰੀ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ। ਜਦੋਂ ਪੁਲਿਸ ਟੀਮ ਰੇਡ ਕਰਨ ਆਉਂਦੀ ਹੈ ਤਾਂ ਉਨ੍ਹਾਂ ਦੇ ਨਾਲ ਸੀਆਈਏ ਸਟਾਫ ਦਾ ਏਐਸਆਈ ਸੁਖਦੇਵ ਸਿੰਘ ਵੀ ਹੁੰਦਾ ਹੈ। ਸੁਖਦੇਵ ਸਿੰਘ ਪਹਿਲਾਂ ਹੀ ਕਮਰੇ ਵਿੱਚ ਜਾ ਕੇ ਗੱਦੇ ਦੇ ਥੱਲੇ ਹੈਰੋਇਨ ਲੁਕੋ ਦਿੰਦਾ ਹੈ। ਵੀਡੀਓ ਵਿੱਚ ਪਹਿਲਾਂ ASI ਨੂੰ ਕਮਰੇ ਵਿੱਚ ਜਾਂਦੇ ਅਤੇ ਫਿਰ ਪੁਲਿਸ ਟੀਮ ਨੂੰ ਤਲਾਸ਼ੀ ਲੈਂਦੇ ਦਿਖਾਇਆ ਗਿਆ ਹੈ।

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ SSP ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਸਬੰਧਤ ASI ਸੁਖਦੇਵ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਮਹੰਤ ਕਸ਼ਮੀਰ ਗਿਰੀ ਨੂੰ ਰਿਹਾਅ ਕਰ ਦਿੱਤਾ। ਇਸ ਦੇ ਨਾਲ ਹੀ ਮਾਮਲੇ ਦੀਆਂ ਸਾਰੀਆਂ ਕੜੀਆਂ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ SIT ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ SP ਰੈਂਕ ਦਾ ਅਧਿਕਾਰੀ ਕਰੇਗਾ।

Add Zee News as a Preferred Source
TAGS:
Punjab Crime News