Punjabi News Live: ਭਾਖੜਾ ਨਹਿਰ 'ਤੇ ਪੁਲ ਟੁੱਟਣ ਕਾਰਨ ਦੋ ਟਰੱਕ ਲਟਕੇ; ਵਿਰੋਧੀ ਧਿਰ ਤੇ ਸੱਤਾਧਾਰੀ ਆਹਮੋ-ਸਾਹਮਣੇ, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ
Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Published: Nov 19, 2026, 12:06 IST|Updated: Nov 19, 2026, 18:25 IST
)
19 Nov 2026 18:16 IST
shareਹਰਦਿਆਲ ਸਿੰਘ ਕੰਬੋਜ਼ ਭਾਜਪਾ ਵਿੱਚ ਸ਼ਾਮਿਲ
ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ਼ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।
19 Nov 2026 13:52 ISTਪੀਸੀਐੱਸ ਮੁੱਖ ਪ੍ਰੀਖਿਆ ਵਿਵਾਦ: ਹਾਈ ਕੋਰਟ ਵੱਲੋਂ ਅਗਲੀ ਚੋਣ ਪ੍ਰਕਿਰਿਆ 'ਤੇ ਰੋਕ
ਹਾਈ ਕੋਰਟ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐੱਸ.ਸੀ.) ਵੱਲੋਂ ਐਲਾਨੇ ਗਏ ਪੀ.ਸੀ.ਐੱਸ. (ਐਗਜ਼ੀਕਿਊਟਿਵ ਬ੍ਰਾਂਚ) ਅਤੇ ਸਹਾਇਕ ਸੇਵਾਵਾਂ ਦੀ ਮੁੱਖ ਪ੍ਰੀਖਿਆ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀਆਂ ਰਿੱਟ ਪਟੀਸ਼ਨਾਂ 'ਤੇ ਅੱਜ ਸੁਣਵਾਈ ਕਰਦਿਆਂ ਅਗਲੀ ਚੋਣ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ ਇਸ ਮਾਮਲੇ ਸਬੰਧੀ ਜਵਾਬ ਅਤੇ ਸਾਰਾ ਰਿਕਾਰਡ ਤਲਬ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 4 ਨਵੰਬਰ 2026 ਨੂੰ ਐਲਾਨੇ ਗਏ ਮੁੱਖ ਪ੍ਰੀਖਿਆ ਦੇ ਨਤੀਜਿਆਂ ਵਿੱਚ ਵੱਡੇ ਪੱਧਰ ''ਤੇ ਬੇਨਿਯਮੀਆਂ ਅਤੇ ਮਿਲੀਭੁਗਤ ਦੇ ਦੋਸ਼ ਲਾਉਂਦਿਆਂ ਪ੍ਰੀਤੀ ਸ਼ਰਮਾ ਅਤੇ ਹੋਰ ਉਮੀਦਵਾਰਾਂ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਪਟੀਸ਼ਨਰਾਂ ਨੇ ਲਗਾਤਾਰ ਰੋਲ ਨੰਬਰਾਂ ਦੇ ਸਮੂਹਾਂ ਦੀ ਚੋਣ, ਪੰਜਾਬੀ ਯੋਗਤਾ ਤੇ ਉਮਰ ਹੱਦ ਦੇ ਨਿਯਮਾਂ ਵਿੱਚ ਮਨਮਰਜ਼ੀ ਦੀਆਂ ਤਬਦੀਲੀਆਂ, ਪ੍ਰੀਖਿਆ ਕੇਂਦਰਾਂ ਵਿੱਚ ਪ੍ਰਸ਼ਨ-ਪੱਤਰਾਂ ਦੀਆਂ ਸੀਲਾਂ ਟੁੱਟੀਆਂ ਹੋਣ, ਹਿੱਤਾਂ ਦੇ ਟਕਰਾਅ ਅਤੇ ਰਸੂਖ਼ਦਾਰਾਂ ਦੀ ਚੋਣ ਵਰਗੇ ਗੰਭੀਰ ਇਲਜ਼ਾਮ ਲਗਾਉਂਦਿਆਂ ਸਮੁੱਚੀ ਚੋਣ ਪ੍ਰਕਿਰਿਆ ਰੱਦ ਕਰਨ ਅਤੇ ਸੀ.ਬੀ.ਆਈ. ਜਾਂ ਐੱਸ.ਆਈ.ਟੀ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
19 Nov 2026 13:18 ISTਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਮੈਨੀਫੈਸਟੋ ਕਮੇਟੀ ਬਣਾਈ
ਆਉਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ, ਆਮ ਆਦਮੀ ਪਾਰਟੀ, ਚੰਡੀਗੜ੍ਹ ਨੇ ਪਾਰਟੀ ਦਾ ਮੈਨੀਫੈਸਟੋ ਤਿਆਰ ਕਰਨ ਲਈ ਇੱਕ ਮੈਨੀਫੈਸਟੋ ਕਮੇਟੀ ਬਣਾਈ ਹੈ। ਇਸ ਕਮੇਟੀ ਦੀ ਪ੍ਰਧਾਨਗੀ ਜੇ.ਡੀ. ਘਈ ਕਰਨਗੇ। ਇਸ ਕਮੇਟੀ ਵਿੱਚ ਵੱਖ-ਵੱਖ ਪਾਰਟੀ ਅਧਿਕਾਰੀ ਅਤੇ ਤਜਰਬੇਕਾਰ ਆਗੂ ਸ਼ਾਮਲ ਹਨ।

19 Nov 2026 12:25 ISTਭਾਖੜਾ ਨਹਿਰ ਉਤੇ ਪੁਲ ਟੁੱਟਣ ਮਗਰੋਂ NHAI ਦਾ ਆਇਆ ਵੱਡਾ ਬਿਆਨ
ਪਟਿਆਲਾ ਵਿੱਚ ਭਾਖੜਾ ਨਹਿਰ ਉਤੇ ਪੁਲ ਟੁੱਟਣ ਕਾਰਨ ਦੋ ਟਰੱਕ ਧੱਸ ਗਏ। ਇਸ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ। ਇਸ ਮਗਰੋਂ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਅਥਾਰਟੀ ਨੇ ਕਿਹਾ ਇਹ ਚਾਰ ਲੇਨ ਪਟਿਆਲਾ ਬਾਈਪਾਸ ਸੈਕਸ਼ਨ ਸਾਲ 2018 'ਚ ਐੱਨ. ਐੱਚ. ਏ. ਆਈ. ਨੂੰ ਸੌਪਿਆ ਗਿਆ ਸੀ, ਜਿਸ ਦੇ ਚਾਰ ਲੇਨਿੰਗ ਦਾ ਕੰਮ ਪੰਜਾਬ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਅਧੀਨ ਕਰਵਾਇਆ ਗਿਆ ਸੀ। ਫਿਲਹਾਲ ਇਹ ਸਾਰਾ ਹਿੱਸਾ ਐੱਨਐੱਚਏਆਈ ਦੇ ਸ਼ਾਰਟ ਟਰਮ ਮੇਨਟੇਨੈਂਸ ਕੰਟਰੈਕਟ ਅਧੀਨ ਆਉਂਦਾ ਹੈ। ਢਹਿਣ ਵਾਲਾ ਇਹ ਪੁਲ ਪੰਜਾਬ ਸਰਕਾਰ ਦੇ ਪੀਡਬਲਿਊਡੀ ਵਿਭਾਗ ਦੀ ਦੇਖਰੇਖ ਹੇਠ ਬੋਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ ਤਿਆਰ ਕੀਤਾ ਗਿਆ ਸੀ। ਅਥਾਰਟੀ ਦਾ ਕਹਿਣਾ ਹੈ ਕਿ ਉਹ ਸੜਕ ਵਰਤੋਂਕਾਰਾਂ ਦੀ ਸੁਰੱਖਿਆ ਤੇ ਸੁਚਾਰੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
19 Nov 2026 12:19 ISTਭਾਖੜਾ ਉਤੇ ਪੁਲ ਟੁੱਟਣ ਉਤੇ ਨੀਲ ਗਰਗ ਨੇ ਕੇਂਦਰ ਉਤੇ ਸਾਧਿਆ ਨਿਸ਼ਾਨਾ
ਆਮ ਆਦਮੀ ਪਾਰਟੀ ਦੇ ਨੀਲ ਗਰਗ ਨੇ ਪਟਿਆਲਾ ਵਿੱਚ ਪੁਲ ਟੁੱਟਣ ਉਤੇ ਕੇਂਦਰ ਸਰਕਾਰ ਉਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਲਿਖਿਆ ਇੱਕ ਪਾਸੇ ਪੁਲ ਢਹਿ ਰਹੇ ਹਨ, ਸੜਕਾਂ ਟੁੱਟ ਰਹੀਆਂ ਹਨ, ਦੂਜੇ ਪਾਸੇ ਟੋਲ ਪਲਾਜ਼ਿਆਂ 'ਤੇ ਜਨਤਾ ਦੀ ਜੇਬ ਲਗਾਤਾਰ ਕੱਟੀ ਜਾ ਰਹੀ ਹੈ! ਪਟਿਆਲਾ-ਸੰਗਰੂਰ ਬਾਈਪਾਸ 'ਤੇ ਪੁਲ ਦਾ ਢਹਿ ਜਾਣਾ ਸਿਰਫ਼ ਇੱਕ ਹਾਦਸਾ ਨਹੀਂ, ਸਗੋਂ ਨੈਸ਼ਨਲ ਹਾਈਵੇਅ ਦੀ ਉਸਾਰੀ, ਗੁਣਵੱਤਾ ਅਤੇ ਰੱਖ-ਰਖਾਅ 'ਤੇ ਗੰਭੀਰ ਸਵਾਲ ਹੈ। ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ 19 ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ, ਪਰ ਕੇਂਦਰ ਸਰਕਾਰ ਦੇ ਅਧੀਨ ਨੈਸ਼ਨਲ ਹਾਈਵੇਅ 'ਤੇ ਲੋਕ ਖ਼ਰਾਬ ਸੜਕਾਂ ਅਤੇ ਖ਼ਤਰਨਾਕ ਪੁਲਾਂ ਦੇ ਬਾਵਜੂਦ ਹਰ ਸਾਲ ਵਧਦਾ ਟੋਲ ਕਿਉਂ ਭਰਨ? ਸਾਡੀ ਮੰਗ ਹੈ ਕਿ ਬਠਿੰਡਾ-ਚੰਡੀਗੜ੍ਹ ਹਾਈਵੇਅ ਦੇ ਸਾਰੇ ਪੁਲਾਂ ਅਤੇ ਸੜਕਾਂ ਦਾ ਨਿਰਪੱਖ ਤਕਨੀਕੀ ਆਡਿਟ ਹੋਵੇ ਅਤੇ ਜਾਂਚ ਮੁਕੰਮਲ ਹੋਣ ਤੱਕ ਸੰਬੰਧਿਤ ਟੋਲ ਪਲਾਜ਼ਿਆਂ 'ਤੇ ਵਸੂਲੀ ਮੁਅੱਤਲ ਕੀਤੀ ਜਾਵੇ। ਮੋਦੀ ਜੀ, ਜੇ ਸੜਕਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਤਾਂ ਟੋਲ ਵਸੂਲੀ ਦੀ ਗਾਰੰਟੀ ਕਿਉਂ? ਜਨਤਾ ਟੋਲ ਸੁਰੱਖਿਅਤ ਸਫ਼ਰ ਲਈ ਭਰਦੀ ਹੈ, ਮੌਤ ਦਾ ਸਫ਼ਰ ਖਰੀਦਣ ਲਈ ਨਹੀਂ!
19 Nov 2026 12:17 ISTਭਾਖੜਾ ਉਤੇ ਪੁਲ ਟੁੱਟਣ ਕਾਰਨ ਬਲਤੇਜ ਪੰਨੂੰ ਨੇ ਅਕਾਲੀ-ਭਾਜਪਾ ਉਤੇ ਸਾਧਿਆ ਨਿਸ਼ਾਨਾ
ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂੰ ਨੇ ਪਟਿਆਲਾ ਵਿੱਚ ਪੁਲ ਟੁੱਟਣ ਉਤੇ ਅਕਾਲੀ-ਭਾਜਪਾ ਸਰਕਾਰ ਉਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਲਿਖਿਆ ਕਿ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ ਤੇ ਪਟਿਆਲਾ ਵਿੱਚੋਂ ਲੰਘਦਿਆਂ ਭਾਖੜਾ ਉਤੇ ਬਣਿਆ ਤੇ ਇਹ ਪੁਲ ਪੂਰਾ ਹੀ ਡਿਗ ਪਿਆ! ਅਕਾਲੀ ਭਾਜਪਾ ਸਰਕਾਰ ਵੇਲੇ ਬਣਾਈਆਂ ਬੰਬ ਵਾਲੀਆਂ ਸੜਕਾਂ ਵਿੱਚੋਂ ਇਕ ਇਹ ਵੀ ਸੀ! ਲੋਕਾਂ ਦੀ ਜਾਨ ਦਾ ਖੌਅ ਬਣੀਆਂ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਭਾਜਪਾ ਦੀ ਕੁਰੱਪਸ਼ਨ ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ।
19 Nov 2026 12:10 ISTਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਖੜ੍ਹੇ ਕੀਤੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਪਟਿਆਲਾ ਵਿੱਚ ਪੁਲ ਟੁੱਟਣ ਉਤੇ ਪੰਜਾਬ ਸਰਕਾਰ ਉਤੇ ਨਿਸ਼ਾਨੇ ਸਾਧੇ ਚੰਡੀਗੜ੍ਹ-ਸੰਗਰੂਰ ਹਾਈਵੇਅ 'ਤੇ ਪਟਿਆਲਾ ਨੇੜੇ ਭਾਖੜਾ ਨਹਿਰ ਦਾ ਪੁਲ ਟੁੱਟਣ ਕਾਰਨ ਦੋ ਟਰੱਕ ਨਹਿਰ ਵਿੱਚ ਜਾ ਡਿੱਗੇ। ਇਹ ਹਾਦਸਾ ਸੂਬੇ ਦੇ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਜਿਹੜੇ ਪੁਲ ਅਤੇ ਸੜਕਾਂ ਪਿਛਲੀਆਂ ਸਰਕਾਰਾਂ ਬਣਾ ਕੇ ਗਈਆਂ ਸਨ, ਪੰਜਾਬ ਸਰਕਾਰ ਉਨ੍ਹਾਂ ਦੀ ਸਾਂਭ-ਸੰਭਾਲ ਵੀ ਨਹੀਂ ਕਰ ਸਕੀ। ਸਵਾਲ ਸਿਰਫ਼ ਦੋ ਟਰੱਕਾਂ ਦੇ ਨਹਿਰ ਵਿੱਚ ਡਿੱਗਣ ਦਾ ਨਹੀਂ, ਸਵਾਲ ਪੰਜਾਬ ਦੀਆਂ ਸੜਕਾਂ ਅਤੇ ਪੁਲਾਂ 'ਤੇ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਦੀ ਸੁਰੱਖਿਆ ਦਾ ਹੈ। ਇਸ਼ਤਿਹਾਰਾਂ ਵਿੱਚ ਵਿਕਾਸ ਦਿਖਾਉਣ ਨਾਲ ਵਿਕਾਸ ਨਹੀਂ ਹੁੰਦਾ, ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਨਾਲ ਹੁੰਦਾ ਹੈ।
Add Zee News as a Preferred Source