• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਅੰਤਰਰਾਸ਼ਟਰੀ
  • /ਅਮਰੀਕਾ ਮਿਡ ਟਰਮ ਇਲੈਕਸ਼ਨ; 6 ਪੰਜਾਬੀਆਂ ਨੇ ਸੀਨੇਟਰ ਚੋਣ ਜਿੱਤੀ

ਅਮਰੀਕਾ ਮਿਡ ਟਰਮ ਇਲੈਕਸ਼ਨ; 6 ਪੰਜਾਬੀਆਂ ਨੇ ਸੀਨੇਟਰ ਚੋਣ ਜਿੱਤੀ

America Midterm Elections 2026: ਪੰਜਾਬ ਮੂਲ ਦੇ ਲੋਕ ਜਿਥੇ ਆਲਮੀ ਪੱਧਰ ਉਤੇ ਨਾਮਣਾ ਖੱਟ ਰਹੇ ਹਨ ਉਥੇ ਆਰਥਿਕ ਤੌਰ ਉਤੇ ਵੀ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

Written ByRavinder Singh
Published: Nov 06, 2026, 01:36 PM IST|Updated: Nov 06, 2026, 01:38 PM IST
joinshare
ਅਮਰੀਕਾ ਮਿਡ ਟਰਮ ਇਲੈਕਸ਼ਨ; 6 ਪੰਜਾਬੀਆਂ ਨੇ ਸੀਨੇਟਰ ਚੋਣ ਜਿੱਤੀ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ਪ੍ਰਚੱਲਿਤ

  • ਖ਼ਬਰਾਂ
  • ਤਸਵੀਰਾਂ
  • ਵੀਡੀਓ
ਅਮਰੀਕਾ ਮਿਡ ਟਰਮ ਇਲੈਕਸ਼ਨ; 6 ਪੰਜਾਬੀਆਂ ਨੇ ਸੀਨੇਟਰ ਚੋਣ ਜਿੱਤੀ

ਅਮਰੀਕਾ ਮਿਡ ਟਰਮ ਇਲੈਕਸ਼ਨ; 6 ਪੰਜਾਬੀਆਂ ਨੇ ਸੀਨੇਟਰ ਚੋਣ ਜਿੱਤੀ

2

ਪੰਜਾਬ ਭਾਜਪਾ ਨੇ ਇੰਚਾਰਜਾਂ ਤੇ ਸਹਿ ਇੰਚਾਰਜਾਂ ਦਾ ਕੀਤਾ ਐਲਾਨ

3

ਗਿਆਨੀ ਰਘਬੀਰ ਸਿੰਘ ਦਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਉਤੇ ਸ਼ਬਦੀ ਹਮਲਾ

4

ਦਿੱਲੀ ਵਿੱਚ ਨਕਲੀ ਕਰੰਸੀ ਨੋਟ ਸਪਲਾਈ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ, ₹2.65 ਲੱਖ ਦੇ ਨੋਟ ਬਰਾਮਦ

5

ਮੰਡੀ ਗੋਬਿੰਦਗੜ੍ਹ ਵਿੱਚ ਕਬਾੜ ਦੇ ਗੋਦਾਮ ਵਿੱਚ ਜ਼ਬਰਦਸਤ ਧਮਾਕਾ, ਮਾਲਕ ਦੀ ਮੌਤ; ਇੱਕ ਔਰਤ ਸਮੇਤ 4 ਮਜ਼ਦੂਰ ਝੁਲਸੇ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

America Midterm Elections 2026: ਪੰਜਾਬ ਮੂਲ ਦੇ ਲੋਕ ਜਿਥੇ ਆਲਮੀ ਪੱਧਰ ਉਤੇ ਨਾਮਣਾ ਖੱਟ ਰਹੇ ਹਨ ਉਥੇ ਆਰਥਿਕ ਤੌਰ ਉਤੇ ਵੀ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬੀ ਮੂਲ ਦੇ ਲੋਕਾਂ ਨੇ ਅਮਰੀਕਾ ਵਿੱਚ ਹੋਈਆਂ ਵੋਟਾਂ ਦੌਰਾਨ ਆਪਣਾ ਦਬਦਬਾ ਕਾਇਮ ਰੱਖਿਆ ਹੈ। 

ਦਰਅਸਲ ਵਿੱਚ ਅਮਰੀਕਾ ਮਿਡ ਟਰਮ ਚੋਣਾਂ ਦੌਰਾਨ ਪੰਜਾਬ ਮੂਲ ਦੇ 6 ਆਗੂਆਂ ਨੇ ਜਿੱਤ ਦੇ ਝੰਡੇ ਗੱਡੇ ਹਨ। ਅਮਰੀਕਾ ਵਿੱਚ 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਪੰਜਾਬੀ-ਅਮਰੀਕੀ ਆਗੂਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਾਮਯਾਬੀ ਦਾ ਝੰਡਾ ਲਹਿਰਾਇਆ ਹੈ। ਰੋ ਖੰਨਾ, ਰੰਜੀਵ ਪੁਰੀ,ਮੇਨਕਾ ਢੀਂਗਰਾ ਤੇ ਐਸ਼ ਕਾਲੜਾ ਨੇ ਮੁੜ ਚੋਣ ਜਿੱਤ ਕੇ ਆਪਣੀਆਂ ਸੀਟਾਂ ਬਰਕਰਾਰ ਰੱਖੀਆਂ, ਜਦਕਿ ਜੋਤ ਸਿੰਘ ਅਤੇ ਪੂਜਾ ਸੇਠੀ ਨੇ ਪਹਿਲੀ ਵਾਰ ਜਿੱਤ ਹਾਸਲ ਕਰਕੇ ਇਤਿਹਾਸ ਰਚਿਆ। ਜਿੱਤ ਦਰਜ ਕਰਨ ਵਾਲੇ ਇਹ ਸਾਰੇ ਆਗੂ ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਹੋਏ ਹਨ।

ਰੋ ਖੰਨਾ ਨੇ ਮੁੜ ਜਿੱਤੀ ਕਾਂਗਰਸ ਸੀਟ
ਕੈਲੀਫੋਰਨੀਆ ਦੇ 17ਵੇਂ ਕਾਂਗਰੇਸ਼ਨਲ ਜ਼ਿਲ੍ਹੇ ਤੋਂ ਰੋ ਖੰਨਾ ਮੁੜ ਅਮਰੀਕੀ ਕਾਂਗਰਸ ਲਈ ਚੁਣੇ ਗਏ ਹਨ। ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਰਿਤੇਸ਼ ਟੰਡਨ ਨੂੰ ਹਰਾਉਂਦਿਆਂ ਲਗਭਗ 71 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਫਿਲਾਡੇਲਫੀਆ ਵਿੱਚ ਪੰਜਾਬੀ ਪ੍ਰਵਾਸੀ ਪਰਿਵਾਰ ਵਿੱਚ ਜਨਮੇ ਰੋ ਖੰਨਾ ਪੇਸ਼ੇ ਤੋਂ ਵਕੀਲ ਅਤੇ ਅਰਥਸ਼ਾਸਤਰੀ ਹਨ।

ਮੇਨਕਾ ਢੀਂਗਰਾ ਨੇ ਵੀ ਬਰਕਰਾਰ ਰੱਖੀ ਸੀਟ
ਵਾਸ਼ਿੰਗਟਨ ਸਟੇਟ ਦੇ 45ਵੇਂ ਜ਼ਿਲ੍ਹੇ ਤੋਂ ਮੇਨਕਾ ਢੀਂਗਰਾ ਮੁੜ ਸੈਨੇਟਰ ਚੁਣੀ ਗਈ ਹੈ। ਉਹ ਸੈਨੇਟ ਵਿੱਚ ਡਿਪਟੀ ਬਹੁਮਤ ਨੇਤਾ ਵਜੋਂ ਸੇਵਾ ਨਿਭਾ ਰਹੀ ਹੈ। ਪੇਸ਼ੇ ਤੋਂ ਵਕੀਲ ਮੇਨਕਾ ਨੇ 2017 ਵਿੱਚ ਵਿਸ਼ੇਸ਼ ਚੋਣ ਜਿੱਤ ਕੇ ਸੈਨੇਟ ਵਿੱਚ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ।

ਜੋਤ ਸਿੰਘ ਅਤੇ ਪੂਜਾ ਸੇਠੀ ਨੇ ਰਚਿਆ ਇਤਿਹਾਸ
ਜਾਰਜੀਆ ਸਟੇਟ ਹਾਊਸ ਦੇ 97ਵੇਂ ਜ਼ਿਲ੍ਹੇ ਤੋਂ ਜੋਤ ਸਿੰਘ ਨੇ 68 ਫ਼ੀਸਦੀ ਵੋਟਾਂ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਯਾਸੀਨ ਮੋਗਾਜੀ ਨੂੰ ਹਰਾਇਆ। ਇਸ ਜਿੱਤ ਨਾਲ ਉਹ ਜਾਰਜੀਆ ਅਸੈਂਬਲੀ ਵਿੱਚ ਪਹੁੰਚਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ-ਅਮਰੀਕੀ ਬਣੇ ਹਨ।

ਇਸੇ ਤਰ੍ਹਾਂ ਟੈਕਸਾਸ ਦੇ 47ਵੇਂ ਜ਼ਿਲ੍ਹੇ ਤੋਂ ਪੂਜਾ ਸੇਠੀ ਨੇ ਲਗਭਗ 66 ਫ਼ੀਸਦੀ ਵੋਟਾਂ ਹਾਸਲ ਕਰਕੇ ਰਿਪਬਲਿਕਨ ਉਮੀਦਵਾਰ ਜੈਨੀਫਰ ਮੁਥਲਰ ਨੂੰ ਹਰਾਇਆ। ਉਹ ਟੈਕਸਾਸ ਅਸੈਂਬਲੀ ਵਿੱਚ ਚੁਣੀ ਜਾਣ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਬਣੀ ਹੈ।

ਮਿਸ਼ੀਗਨ ਸਟੇਟ ਹਾਊਸ ਦੇ 24ਵੇਂ ਜ਼ਿਲ੍ਹੇ ਤੋਂ ਰੰਜੀਵ ਪੁਰੀ ਨੇ 65 ਫ਼ੀਸਦੀ ਤੋਂ ਵੱਧ ਵੋਟਾਂ ਲੈ ਕੇ ਆਪਣੀ ਸੀਟ ਬਰਕਰਾਰ ਰੱਖੀ। ਉਹ ਮਿਸ਼ੀਗਨ ਹਾਊਸ ਵਿੱਚ ਘੱਟ ਗਿਣਤੀ ਨੇਤਾ ਵਜੋਂ ਸੇਵਾ ਨਿਭਾ ਰਹੇ ਹਨ। ਦੂਜੇ ਪਾਸੇ, ਕੈਲੀਫੋਰਨੀਆ ਦੇ 25ਵੇਂ ਜ਼ਿਲ੍ਹੇ ਤੋਂ ਐਸ਼ ਕਾਲੜਾ ਨੇ ਲਗਭਗ 72 ਫ਼ੀਸਦੀ ਵੋਟਾਂ ਨਾਲ ਮੁੜ ਜਿੱਤ ਹਾਸਲ ਕੀਤੀ।

Add Zee News as a Preferred Source
TAGS:
International News