SOCIAL MEDIA

Newsletter

PARTNER SITES
भाषा चुनें राज्य चुनें

ਕੈਨੇਡਾ ਵਿੱਚ ਦਮਾਲਾ ਸਾਹਿਬ ਸਜਾ ਕੇ ਰੈਂਪ ਉਤੇ ਉੱਤਰੀ ਮਾਡਲ ਨਵਜੋਤ ਕੌਰ; ਆਲਮੀ ਪੱਧਰ ਉਤੇ ਸਿੱਖਾਂ ਦਾ ਵਧਾਇਆ ਮਾਣ

Navjot Kaur Canada Fashion Show: ਪੰਜਾਬੀ ਮਾਡਲ ਨਵਜੋਤ ਕੌਰ ਨੇ ਸਿੱਖ ਪਹਿਰਾਵੇ ਵਿੱਚ ਰੈਂਪ ਵਾਕ ਕਰਕੇ ਦਿਲ ਜਿੱਤ ਲਿਆ।

Written By Ravinder Singh
Published: Nov 19, 2026, 13:49 IST | Updated: Nov 19, 2026, 13:52 IST
Join

Navjot Kaur Canada Fashion Show: ਪੰਜਾਬੀ ਮਾਡਲ ਨਵਜੋਤ ਕੌਰ ਨੇ ਸਿੱਖ ਪਹਿਰਾਵੇ ਵਿੱਚ ਰੈਂਪ ਵਾਕ ਕਰਕੇ ਦਿਲ ਜਿੱਤ ਲਿਆ। ਉਸਨੇ ਕੈਨੇਡਾ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਪੱਗ ਬੰਨ੍ਹ ਕੇ ਸਿੱਖਾਂ ਦਾ ਮਾਣ ਵਧਾਇਆ। ਭਾਰਤ ਤੋਂ ਪੰਜਾਬੀ ਮੂਲ ਦੀ ਇੱਕ ਸਿੱਖ ਔਰਤ ਕੈਨੇਡਾ ਵਿੱਚ ਪੱਗ ਬੰਨ੍ਹ ਕੇ ਫੈਸ਼ਨ ਰਨਵੇਅ 'ਤੇ ਮਾਣ ਨਾਲ ਚੱਲ ਕੇ ਇੰਟਰਨੈਟ ਉਤੇ ਛਾਈ ਹੋਈ ਹੈ। ਮਾਡਲ ਨਵਜੋਤ ਕੌਰ ਨੇ ਟੋਰਾਂਟੋ ਵਿੱਚ ਇੱਕ ਫੈਸ਼ਨ ਸ਼ੋਅ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਤੋਂ ਪੰਜਾਬੀ ਮੂਲ ਦੀ ਇੱਕ ਸਿੱਖ ਔਰਤ ਕੈਨੇਡਾ ਵਿੱਚ ਪੱਗ ਬੰਨ੍ਹ ਕੇ ਫੈਸ਼ਨ ਰਨਵੇਅ 'ਤੇ ਮਾਣ ਨਾਲ ਚੱਲ ਕੇ ਦਿਲ ਜਿੱਤ ਰਹੀ ਹੈ।

ਹੋਰ ਮਾਡਲਾਂ ਦੇ ਨਾਲ ਰੈਂਪ 'ਤੇ ਪੂਰੇ ਆਤਮ-ਵਿਸ਼ਵਾਸ ਨਾਲ ਖੜ੍ਹੀ ਨਵਜੋਤ ਨੇ ਮਾਣ ਨਾਲ ਦਸਤਾਰ ਸਜਾਈ ਹੋਈ ਸੀ। ਉਸ ਦੀ ਇਹ ਦਿੱਖ ਸਿਰਫ਼ ਫੈਸ਼ਨ ਤੱਕ ਸੀਮਤ ਨਹੀਂ ਸੀ, ਸਗੋਂ ਇਸ ਰਾਹੀਂ ਉਸ ਨੇ ਆਪਣੀ ਸਿੱਖ ਪਛਾਣ, ਵਿਰਾਸਤ ਅਤੇ ਧਾਰਮਿਕ ਵਿਸ਼ਵਾਸ ਨੂੰ ਕੌਮਾਂਤਰੀ ਮੰਚ 'ਤੇ ਪੇਸ਼ ਕੀਤਾ। ਉਸ ਦੇ ਇਸ ਅੰਦਾਜ਼ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਈ ਲੋਕਾਂ ਵੱਲੋਂ ਉਸ ਦੇ ਹੌਸਲੇ, ਆਤਮ-ਵਿਸ਼ਵਾਸ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਭਾਵਨਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਨਵਜੋਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਸ਼ਨ ਸ਼ੋਅ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਮੌਕੇ ਨੂੰ ਆਪਣੇ ਲੰਮੇ ਸਫ਼ਰ ਦੀ ਸ਼ੁਰੂਆਤ ਕਰਾਰ ਦਿੱਤਾ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਅਜੇ ਉਸ ਨੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ ਅਤੇ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਉਸ ਨੇ ਕਿਹਾ ਕਿ ਕਦੇ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਦੀ ਕਲਪਨਾ ਵੀ ਨਹੀਂ ਕੀਤੀ ਸੀ, ਪਰ ਆਪਣੇ ਵਿਸ਼ਵਾਸ ਅਤੇ ਮਿਹਨਤ ਸਦਕਾ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ।

ਨਵਜੋਤ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਕਿਹਾ ਕਿ ਹਰ ਵਿਅਕਤੀ ਆਪਣੀ ਪਛਾਣ, ਇਤਿਹਾਸ ਅਤੇ ਵਿਸ਼ਵਾਸ ਨੂੰ ਨਾਲ ਲੈ ਕੇ ਦੁਨੀਆ ਦੇ ਕਿਸੇ ਵੀ ਮੰਚ 'ਤੇ ਮਾਣ ਨਾਲ ਖੜ੍ਹਾ ਹੋ ਸਕਦਾ ਹੈ। ਇਸ ਲਈ ਆਪਣੇ ਅੰਦਰਲੀ ਤਾਕਤ ਅਤੇ ਪਰਮਾਤਮਾ 'ਤੇ ਭਰੋਸਾ ਰੱਖਣਾ ਜ਼ਰੂਰੀ ਹੈ। ਉਸ ਨੇ ਅੱਗੇ ਕਿਹਾ ਕਿ ਉਸ ਨੇ ਇਸ ਮੌਕੇ 'ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੀ ਰਹੇਗੀ।

ਅਖੀਰ ਵਿੱਚ ਨਵਜੋਤ ਨੇ ਇਸ ਮੰਚ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਣ ਵਾਲੇ ਡਿਜ਼ਾਈਨਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਲਈ ਪਿਆਰ ਅਤੇ ਸਤਿਕਾਰ ਪ੍ਰਗਟਾਇਆ। ਉਸ ਦੀ ਇਹ ਪੇਸ਼ਕਾਰੀ ਉਨ੍ਹਾਂ ਲੋਕਾਂ ਲਈ ਵੀ ਪ੍ਰੇਰਣਾ ਬਣ ਰਹੀ ਹੈ, ਜੋ ਆਪਣੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਕਾਇਮ ਰੱਖਦਿਆਂ ਕੌਮਾਂਤਰੀ ਪੱਧਰ 'ਤੇ ਆਪਣੀ ਵੱਖਰੀ ਥਾਂ ਬਣਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : Punjabi News Live: ਭਾਖੜਾ ਨਹਿਰ 'ਤੇ ਪੁਲ ਟੁੱਟਣ ਕਾਰਨ ਦੋ ਟਰੱਕ ਲਟਕੇ; ਵਿਰੋਧੀ ਧਿਰ ਤੇ ਸੱਤਾਧਾਰੀ ਆਹਮੋ-ਸਾਹਮਣੇ, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ
 

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES