• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਡੇਅਰੀ ਫਾਰਮਿੰਗ ਐਸੋਸੀਏਸ਼ਨ ਨੇ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ

ਡੇਅਰੀ ਫਾਰਮਿੰਗ ਐਸੋਸੀਏਸ਼ਨ ਨੇ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ

Dairy Farmers Association Ludhiana: ਬੀਤੇ ਦਿਨੀਂ ਵੇਰਕਾ ਸਣੇ ਵੱਖ-ਵੱਖ ਹੋਰ ਦੁੱਧ ਅਤੇ ਦੁੱਧ ਦੇ ਪ੍ਰੋਡਕਟ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।

Written ByRavinder Singh
Published: Nov 23, 2026, 16:56 IST|Updated: Nov 23, 2026, 17:01 IST
joinshare
ਡੇਅਰੀ ਫਾਰਮਿੰਗ ਐਸੋਸੀਏਸ਼ਨ ਨੇ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ਪ੍ਰਚੱਲਿਤ

  • ਖ਼ਬਰਾਂ
  • ਤਸਵੀਰਾਂ
  • ਵੀਡੀਓ
ਏਅਰਟੈਲ ਭਾਰਤ ਦਾ ਸਭ ਤੋਂ ਕੀਮਤੀ ਬ੍ਰਾਂਡ; ਕੈਂਟਾਰ ਬ੍ਰਾਂਡਜ਼ 2026

ਏਅਰਟੈਲ ਭਾਰਤ ਦਾ ਸਭ ਤੋਂ ਕੀਮਤੀ ਬ੍ਰਾਂਡ; ਕੈਂਟਾਰ ਬ੍ਰਾਂਡਜ਼ 2026

2

ਵਿਰੋਧੀ ਰੌਲਾ ਪਾਉਂਦੇ ਰਹਿਣਗੇ, ਲੋਕ ਸਾਡੇ ਕੰਮ ਦੇਖ ਕੇ ਫ਼ੈਸਲਾ ਕਰਨਗੇ: ਬਰਿੰਦਰ ਕੁਮਾਰ ਗੋਇਲ

3

'ਆਪ' ਨੇ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਕੀਤਾ ਐਲਾਨ; ਦੇਖੋ ਪੂਰੀ ਲਿਸਟ

4

ਡੇਅਰੀ ਫਾਰਮਿੰਗ ਐਸੋਸੀਏਸ਼ਨ ਨੇ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ

5

ਅੰਮ੍ਰਿਤਸਰ ਵਿੱਚ ਅਵਾਰਾ ਕੁੱਤਿਆਂ ਨੇ ਨੋਚ-ਨੋਚ 8 ਸਾਲਾਂ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Dairy Farmers Association Ludhiana: ਬੀਤੇ ਦਿਨੀਂ ਵੇਰਕਾ ਸਣੇ ਵੱਖ-ਵੱਖ ਹੋਰ ਦੁੱਧ ਅਤੇ ਦੁੱਧ ਦੇ ਪ੍ਰੋਡਕਟ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਕਿਸਾਨ ਪੀਡੀਐਫਏ ਦੇ ਬੈਨਰ ਹੇਠ ਇਕੱਠੇ ਹੋਏ।

 ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਵੱਖ-ਵੱਖ ਕੰਪਨੀਆਂ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਪਰ ਇਸ ਦਾ ਕਿਸਾਨਾਂ ਤੱਕ ਕੋਈ ਫਾਇਦਾ ਨਹੀਂ ਪਹੁੰਚਿਆ। ਜਦੋਂ ਕਿ ਨੁਕਸਾਨ ਸਾਡਾ ਵੱਧ ਹੋਇਆ ਹੈ ਕਿਉਂਕਿ ਫੀਡ ਦੀਆਂ ਕੀਮਤਾਂ ਚਾਰੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਲਗਾਤਾਰ ਦਰਜ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਕੀਮਤਾਂ ਜਦੋਂ ਵਧਾਈਆਂ ਤਾਂ ਕੰਪਨੀਆਂ ਵੱਲੋਂ ਖੁਦ ਦੀਆਂ ਵਧਾ ਲਈਆਂ ਗਈਆਂ ਜਿਸ ਦੇ ਕਰਕੇ ਅਸੀਂ ਅੱਜ ਵਿਰੋਧ ਕਰਨ ਲਈ ਪਹੁੰਚੇ ਹਨ ਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਉਤੇ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।

ਇਸ ਦੇ ਨਾਲ ਹੀ ਪੀਡੀਐਫਏ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੰਜ ਦਸੰਬਰ 2026 ਤੱਕ ਇਨ੍ਹਾਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਡੈਰੀ ਫਾਰਮਰ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਅਪਣਾਉਣਗੇ। ਉਨ੍ਹਾਂ ਨੇ ਕਿਹਾ ਕਿ ਜਿਸ ਮੱਕੀ ਦਾ ਰੇਟ ₹200 ਸੀ ਉਹ ਵੱਧ ਕੇ 3300 ਹੋ ਗਿਆ ਹੈ।

 ਸੋਇਆਬੀਨ ਦੀ ਕੀਮਤ 4500 ਤੋਂ ਵੱਧ ਕੇ 7 ਹਜ਼ਾਰ ਹੋ  ਗਈ ਹੈ। ਸਰੋਂ ਦੀ ਖਲ 3000 ਤੋਂ ਲੈ ਕੇ 4200 ਤੱਕ ਪਹੁੰਚ ਗਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਭਾਵੇਂ ਪਸ਼ੂਆਂ ਦੀ ਖੁਰਾਕ ਦੇ ਖਰਚੇ ਵੱਧ ਗਏ ਹਨ ਅਤੇ ਬਾਕੀ ਸੂਬੇ ਦੀ ਸਰਕਾਰਾਂ ਵੱਲੋਂ ਕਿਸਾਨਾਂ ਦੀ ਆਮਦਨ ਦੇ ਵਿੱਚ ਵੀ ਵਾਧਾ ਕਰਨ ਲਈ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।

 ਕਰਨਾਟਕ ਵਿੱਚ 7 ਰੁਪਏ ਹਰਿਆਣਾ ਦੇ ਵਿੱਚ 5 ਰੁਪਏ ਹਿਮਾਚਲ ਵਿੱਚ 6 ਰੁਪਏ ਪ੍ਰਤੀ ਕਿਲੋ ਦੁੱਧ ਵਧਾਇਆ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਦੀ ਬ੍ਰੀਡਿੰਗ ਪਾਲਿਸੀ ਵੀ ਰੱਦ ਕੀਤੀ ਜਾਵੇ। ਇਸ ਨਾਲ ਗਾਵਾਂ ਅਤੇ ਮੱਝਾਂ ਦੀ ਨਸਲ ਦੀ ਸੁਧਾਰ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ ਤੇ ਡੇਅਰੀ ਧੰਦੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਅੰਮ੍ਰਿਤਸਰ ਪੁੱਜੇ; ਅਕਾਲੀ-ਭਾਜਪਾ ਗਠਜੋੜ ਉਤੇ ਦਿੱਤਾ ਵੱਡਾ ਬਿਆਨ

Add Zee News as a Preferred Source
TAGS:
Punjab News