Joshimath Helicopter Crash: ਬਦਰੀਨਾਥ ਧਾਮ ਤੋਂ ਦੇਹਰਾਦੂਨ ਦੇ ਸਹਸ੍ਰਧਾਰਾ ਵਾਪਸ ਆ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਵਿੱਚ ਛੇ ਯਾਤਰੀ ਸਵਾਰ ਸਨ। ਹਾਦਸੇ ਤੋਂ ਬਾਅਦ, ਉੱਤਰਾਖੰਡ ਸਿਵਲ ਏਵੀਏਸ਼ਨ ਡਿਵੈਲਪਮੈਂਟ ਅਥਾਰਟੀ (UKADA) ਅਤੇ ਪੁਲਿਸ ਦੀਆਂ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਪਾਇਲਟ ਕੈਪਟਨ ਹਿਮਾਂਸ਼ੂ ਸਮੇਤ ਛੇ ਲੋਕਾਂ ਨੂੰ ਲੈ ਕੇ ਜਾ ਰਿਹਾ 'ਟ੍ਰਾਂਸ ਭਾਰਤ ਏਵੀਏਸ਼ਨ' (Trans Bharat Aviation) ਦਾ ਇੱਕ ਹੈਲੀਕਾਪਟਰ (VT-HCX), ਬਦਰੀਨਾਥ ਤੋਂ ਦੇਹਰਾਦੂਨ ਲਈ ਉਡਾਣ ਭਰਨ ਤੋਂ ਬਾਅਦ 13:14 ਵਜੇ ਲਾਪਤਾ ਹੋ ਗਿਆ। ਜੋਸ਼ੀਮੱਠ ਘਾਟੀ ਦੇ ਉੱਪਰ ਇਸਦਾ ਸੰਪਰਕ ਟੁੱਟ ਗਿਆ ਅਤੇ ਟਰੈਕਿੰਗ ਪ੍ਰਣਾਲੀ ਤੋਂ ਵੀ ਇਹ ਓਝਲ ਹੋ ਗਿਆ। ਭਾਰਤੀ ਫੌਜ, ਐਸ.ਡੀ.ਆਰ.ਐਫ. (SDRF) ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
'ਟ੍ਰਾਂਸ ਭਾਰਤ ਏਵੀਏਸ਼ਨ ਪ੍ਰਾਈਵੇਟ ਲਿਮਟਿਡ' ਦਾ ਹੈਲੀਕਾਪਟਰ (ਕਾਲ ਸਾਈਨ: VT-HCX), ਜੋ ਬਦਰੀਨਾਥ ਤੋਂ ਸਹਸਤ੍ਰਧਾਰਾ (ਦੇਹਰਾਦੂਨ) ਲਈ ਜਾ ਰਿਹਾ ਸੀ ਅਤੇ ਜਿਸਨੇ ਲਗਭਗ 13:14 ਵਜੇ ਉਡਾਣ ਭਰੀ ਸੀ, ਲਾਪਤਾ ਹੋ ਗਿਆ ਹੈ। ਜੋਸ਼ੀਮੱਠ ਘਾਟੀ ਦੇ ਉੱਪਰ ਉਡਾਣ ਭਰਦੇ ਸਮੇਂ ਇਸ ਹੈਲੀਕਾਪਟਰ ਦਾ ਸੰਪਰਕ ਟੁੱਟ ਗਿਆ। ਇਸ ਦੇ ਨਾਲ ਹੀ, ਟਰੈਕਿੰਗ ਪ੍ਰਣਾਲੀ ਵੀ ਹੈਲੀਕਾਪਟਰ ਦਾ ਪਤਾ ਲਗਾਉਣ ਵਿੱਚ ਅਸਮਰੱਥ ਰਹੀ ਅਤੇ ਫਿਲਹਾਲ ਇਸਦੀ ਮੌਜੂਦਾ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਫੌਜ, ਜ਼ਿਲ੍ਹਾ ਪ੍ਰਸ਼ਾਸਨ (ਚਮੋਲੀ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਨੂੰ ਤੁਰੰਤ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਖੋਜ ਤੇ ਬਚਾਅ ਕਾਰਜਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਸਾਵਧਾਨੀ ਵਜੋਂ, 'ਟ੍ਰਾਂਸ ਭਾਰਤ ਏਵੀਏਸ਼ਨ ਪ੍ਰਾਈਵੇਟ ਲਿਮਟਿਡ' ਦੇ ਸਾਰੇ ਹੈਲੀਕਾਪਟਰਾਂ ਦੀ ਉਡਾਣ 'ਤੇ ਰੋਕ (ਗਰਾਊਂਡਿੰਗ) ਲਗਾ ਦਿੱਤੀ ਗਈ ਹੈ। ਹੈਲੀਕਾਪਟਰ ਵਿੱਚ ਸਵਾਰ ਵਿਅਕਤੀਆਂ ਦਾ ਦੀ ਪਛਾਣ ਪਾਇਲਟ ਕੈਪਟਨ ਹਿਮਾਂਸ਼ੂ, ਯਾਤਰੀ ਪ੍ਰਤਾਪਾ (ਪੁਰਸ਼), ਅਰੁਣ (ਪੁਰਸ਼), ਸ਼ੰਕਰ ਗੌੜਾ (ਪੁਰਸ਼), ਸੁਧੀਰ ਕੇ. (ਪੁਰਸ਼), ਐਚ.ਐਸ. ਨਟਰਾਜਾ (ਪੁਰਸ਼) ਵਜੋਂ ਹੋਈ ਹੈ।