• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਕਾਰ ਤੇ ਈ ਰਿਕਸ਼ਾ ਦੀ ਟੱਕਰ ਮਗਰੋਂ ਚੱਲੇ ਇੱਟਾਂ ਰੋੜੇ; ਚਾਲਕ ਨੇ ਬੋਨਟ ਉਤੇ ਲਟਕੇ ਨੌਜਵਾਨ ਨੂੰ ਲੈ ਕੇ ਭਜਾਈ ਕਾਰ

ਕਾਰ ਤੇ ਈ ਰਿਕਸ਼ਾ ਦੀ ਟੱਕਰ ਮਗਰੋਂ ਚੱਲੇ ਇੱਟਾਂ ਰੋੜੇ; ਚਾਲਕ ਨੇ ਬੋਨਟ ਉਤੇ ਲਟਕੇ ਨੌਜਵਾਨ ਨੂੰ ਲੈ ਕੇ ਭਜਾਈ ਕਾਰ

Ludhiana Car E-Rickshaw Collision: ਲੁਧਿਆਣਾ ਦੀ ਚੌਂਕੀ ਜਗਤਪੁਰੀ ਇਲਾਕੇ ਵਿੱਚ ਕਾਰ ਦੀ ਈ ਰਿਕਸ਼ਾ ਨਾਲ ਟੱਕਰ ਤੋਂ ਬਾਅਦ ਮਾਹੌਲ ਗਰਮਾ ਗਿਆ।

Written ByRavinder Singh
Published: Oct 26, 2026, 12:57 PM IST|Updated: Oct 26, 2026, 01:00 PM IST
joinshare
ਕਾਰ ਤੇ ਈ ਰਿਕਸ਼ਾ ਦੀ ਟੱਕਰ ਮਗਰੋਂ ਚੱਲੇ ਇੱਟਾਂ ਰੋੜੇ; ਚਾਲਕ ਨੇ ਬੋਨਟ ਉਤੇ ਲਟਕੇ ਨੌਜਵਾਨ ਨੂੰ ਲੈ ਕੇ ਭਜਾਈ ਕਾਰ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਮਹਿਤਾ ਥਾਣੇ ਅਧੀਨ ਪੈਂਦੇ ਜਿਮ ਦੇ ਬਾਹਰ ਹੋਈ ਅੰਨ੍ਹੇਵਾਹ ਫਾਇਰਿੰਗ, ਇਲਾਕੇ 'ਚ ਫੈਲੀ ਦਹਿਸ਼ਤ

ਮਹਿਤਾ ਥਾਣੇ ਅਧੀਨ ਪੈਂਦੇ ਜਿਮ ਦੇ ਬਾਹਰ ਹੋਈ ਅੰਨ੍ਹੇਵਾਹ ਫਾਇਰਿੰਗ, ਇਲਾਕੇ 'ਚ ਫੈਲੀ ਦਹਿਸ਼ਤ

2

ਸਾਬਕਾ ਵਿਧਾਇਕ ਦੇ ਪੁੱਤਰ ਤੇ ਸਾਬਕਾ ਐਸਪੀ ਕਾਂਗਰਸ ਵਿੱਚ ਹੋਣਗੇ ਸ਼ਾਮਿਲ

3

ਕਾਰ ਤੇ ਈ ਰਿਕਸ਼ਾ ਦੀ ਟੱਕਰ ਮਗਰੋਂ ਚੱਲੇ ਇੱਟਾਂ ਰੋੜੇ; ਚਾਲਕ ਨੇ ਬੋਨਟ ਉਤੇ ਲਟਕੇ ਨੌਜਵਾਨ ਨੂੰ ਲੈ ਕੇ ਭਜਾਈ ਕਾਰ

4

ਕੇ.ਸੀ. ਵੇਣੂਗੋਪਾਲ ਪਹੁੰਚੇ ਚੰਡੀਗੜ੍ਹ, ਕਾਂਗਰਸ ਅਤੇ ਰਾਹੁਲ ਗਾਂਧੀ ਦੀ ਰੈਲੀ ਲਈ ਬਣਾਈ ਜਾਵੇਗੀ ਰਣਨੀਤੀ

5

ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ; ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Ludhiana Car E-Rickshaw Collision: ਲੁਧਿਆਣਾ ਦੀ ਚੌਂਕੀ ਜਗਤਪੁਰੀ ਇਲਾਕੇ ਵਿੱਚ ਕਾਰ ਦੀ ਈ ਰਿਕਸ਼ਾ ਨਾਲ ਟੱਕਰ ਤੋਂ ਬਾਅਦ ਮਾਹੌਲ ਗਰਮਾ ਗਿਆ। ਕਾਰ ਚਾਲਕ ਦੇ ਬੋਨਟ ਨਾਲ ਲਟਕੇ ਇੱਕ ਆਦਮੀ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। 

ਇਹ ਵੀਡਿਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਾਰ ਚਾਲਕ ਦੀ ਪਤਨੀ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਅਤੇ ਬੱਚਿਆ ਉਤੇ ਜਾਨਲੇਵਾ ਹਮਲਾ ਕੀਤਾ ਗਿਆ। ਪੁਲਿਸ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋ ਦੋਸ਼ੀ ਪੁਲਿਸ ਹਿਰਾਸਤ ਵਿੱਚ ਲੈ ਲਏ ਗਏ ਹਨ।

ਕਾਰ ਅਤੇ ਈ-ਰਿਕਸ਼ਾ ਵਿਚਕਾਰ ਮਾਮੂਲੀ ਟੱਕਰ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਵਿਵਾਦ ਇੰਨਾ ਵਧ ਗਿਆ ਕਿ ਮਾਮਲਾ ਹਿੰਸਕ ਝੜਪ ਅਤੇ ਪੱਥਰਬਾਜ਼ੀ ਤੱਕ ਪਹੁੰਚ ਗਿਆ। ਇਸ ਦੌਰਾਨ ਕੁਝ ਲੋਕਾਂ ਨੇ ਕਾਰ ਚਾਲਕ ਨੂੰ ਕੁੱਟਣ ਲਈ ਉਸ ਦਾ ਪਿੱਛਾ ਕੀਤਾ। ਭੀੜ ਤੋਂ ਬਚਣ ਲਈ ਡਰਾਈਵਰ ਨੇ ਕਾਰ ਤੇਜ਼ ਰਫ਼ਤਾਰ ਨਾਲ ਭਜਾ ਦਿੱਤੀ। 

ਇਸੇ ਦੌਰਾਨ ਇੱਕ ਵਿਅਕਤੀ ਕਾਰ ਦੇ ਬੋਨਟ ’ਤੇ ਡਿੱਗ ਪਿਆ ਅਤੇ ਡਰਾਈਵਰ ਉਸ ਨੂੰ ਲਗਭਗ 500 ਮੀਟਰ ਤੱਕ ਘਸੀਟਦਾ ਲੈ ਗਿਆ। ਕੁਝ ਦੂਰੀ ’ਤੇ ਕਾਰ ਰੁਕਣ ਤੋਂ ਬਾਅਦ ਭੀੜ ਨੇ ਵਾਹਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। 

ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਇੱਕ ਪਰਿਵਾਰ ਸਵਾਰ ਸੀ, ਜਦਕਿ ਈ-ਰਿਕਸ਼ਾ ਵਿੱਚ ਡਰਾਈਵਰ ਦੇ ਨਾਲ ਇੱਕ ਹੋਰ ਵਿਅਕਤੀ ਮੌਜੂਦ ਸੀ। ਟੱਕਰ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ, ਜੋ ਦੇਖਦੇ ਹੀ ਦੇਖਦੇ ਹਿੰਸਕ ਝੜਪ ਵਿੱਚ ਬਦਲ ਗਈ। ਕਾਰ ਸਵਾਰ ਵਿਅਕਤੀ ਦੀ ਪਤਨੀ ਨੇ ਦੋਸ਼ ਲਾਇਆ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਸ ਦੇ ਪਤੀ ਅਤੇ ਬੱਚਿਆਂ ਨੂੰ ਘੇਰ ਲਿਆ ਸੀ। 

ਉਸ ਨੇ ਕਿਹਾ ਕਿ ਜੇਕਰ ਉਹ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਗੇ ਨਾ ਆਉਂਦੀ, ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਲਗਭਗ ਦੋ ਘੰਟਿਆਂ ਤੱਕ ਮੌਕੇ ’ਤੇ ਨਹੀਂ ਪਹੁੰਚੀ। ਘਟਨਾ ਦੌਰਾਨ ਭੀੜ ਵੱਲੋਂ ਕੀਤੀ ਗਈ ਭੰਨਤੋੜ ਅਤੇ ਹੰਗਾਮੇ ਕਾਰਨ ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : "ਮਨ ਕੀ ਬਾਤ" ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਜੈਵਿਕ ਕਪਾਹ ਦੀ ਖੇਤੀ ਕੀਤੀ ਤਾਰੀਫ਼

Add Zee News as a Preferred Source
TAGS:
Punjab News