• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਦੀਵਾਲੀ ਤੋਂ ਪਹਿਲਾਂ ਖੰਨਾ ਦੇ ਵੱਡੇ ਸ਼ੋਅਰੂਮ 'ਤੇ ਕੰਪਨੀ ਦੀ ਰੇਡ; ਵਰਸਾਚੇ ਕੰਪਨੀ ਦਾ ਨਕਲੀ ਸਾਮਾਨ ਬਰਾਮਦ

ਦੀਵਾਲੀ ਤੋਂ ਪਹਿਲਾਂ ਖੰਨਾ ਦੇ ਵੱਡੇ ਸ਼ੋਅਰੂਮ 'ਤੇ ਕੰਪਨੀ ਦੀ ਰੇਡ; ਵਰਸਾਚੇ ਕੰਪਨੀ ਦਾ ਨਕਲੀ ਸਾਮਾਨ ਬਰਾਮਦ

Khanna Showroom Raid: ਖੰਨਾ ਵਿੱਚ ਦੀਵਾਲੀ ਤੋਂ ਪਹਿਲਾਂ ਨਕਲੀ ਸਾਮਾਨ ਵੇਚਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਸਾਹਮਣੇ ਆਈ ਹੈ। ਸ਼ਹਿਰ ਦੇ ਅਮਲੋਹ ਰੋਡ ਸਥਿਤ ਵੱਡੇ ਕਰੋਕਰੀ ਸ਼ੋਅਰੂਮ ਪੰਜਾਬ ਕਰੋਕਰੀ 'ਤੇ ਸਬੰਧਤ ਕੰਪਨੀ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ।

Written ByRavinder Singh
Published: Nov 03, 2026, 03:19 PM IST|Updated: Nov 03, 2026, 03:25 PM IST
joinshare
ਦੀਵਾਲੀ ਤੋਂ ਪਹਿਲਾਂ ਖੰਨਾ ਦੇ ਵੱਡੇ ਸ਼ੋਅਰੂਮ 'ਤੇ ਕੰਪਨੀ ਦੀ ਰੇਡ; ਵਰਸਾਚੇ ਕੰਪਨੀ ਦਾ ਨਕਲੀ ਸਾਮਾਨ ਬਰਾਮਦ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਅਮਰੀਕਾ ਦੇ ਯੂਬਾ ਸਿਟੀ ਵਿੱਚ ਨਗਰ ਕੀਰਤਨ ਦੌਰਾਨ ਹਿੰਸਾ; ਫਾਇਰਿੰਗ ਵੀ ਹੋਈ

ਅਮਰੀਕਾ ਦੇ ਯੂਬਾ ਸਿਟੀ ਵਿੱਚ ਨਗਰ ਕੀਰਤਨ ਦੌਰਾਨ ਹਿੰਸਾ; ਫਾਇਰਿੰਗ ਵੀ ਹੋਈ

2

ਦੀਵਾਲੀ ਤੋਂ ਪਹਿਲਾਂ ਖੰਨਾ ਦੇ ਵੱਡੇ ਸ਼ੋਅਰੂਮ 'ਤੇ ਕੰਪਨੀ ਦੀ ਰੇਡ; ਵਰਸਾਚੇ ਕੰਪਨੀ ਦਾ ਨਕਲੀ ਸਾਮਾਨ ਬਰਾਮਦ

3

ਇੰਟਰਲਾਕ ਟਾਈਲਾਂ ਦੀ ਬਰਾਮਦਗੀ ਮਗਰੋਂ ਸੁਲਤਾਨਪੁਰ ਲੋਧੀ ਦੀ ਸਿਆਸਤ ਗਰਮਾਈ

4

ਹਨੀ ਸਿੰਘ ਦੇ ਭਤੀਜੇ ਦਿਵਿਤ ਔਲਖ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ; ਜਲੰਧਰ 'ਚ ਸੜਕ ਹਾਦਸੇ ਵਿੱਚ ਮੌਤ

5

ਗੁਰਦੁਆਰੇ 'ਤੇ ਗੋਲੀ ਚਲਾਉਣ ਵਾਲੇ ਸ਼ੂਟਰ ਦੀ ਪੁਲਿਸ ਹਿਰਾਸਤ ਵਿੱਚ ਵਿਗੜੀ ਤਬੀਅਤ; ਹਸਪਤਾਲ ਲਿਜਾਂਦੇ ਸਮੇਂ ਮੌਤ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Khanna Showroom Raid: ਖੰਨਾ ਵਿੱਚ ਦੀਵਾਲੀ ਤੋਂ ਪਹਿਲਾਂ ਨਕਲੀ ਸਾਮਾਨ ਵੇਚਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਸਾਹਮਣੇ ਆਈ ਹੈ। ਸ਼ਹਿਰ ਦੇ ਅਮਲੋਹ ਰੋਡ ਸਥਿਤ ਵੱਡੇ ਕਰੋਕਰੀ ਸ਼ੋਅਰੂਮ ਪੰਜਾਬ ਕਰੋਕਰੀ 'ਤੇ ਸਬੰਧਤ ਕੰਪਨੀ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ। 

ਇਸ ਦੌਰਾਨ ਸ਼ੋਅਰੂਮ ਵਿੱਚੋਂ ਲੱਖਾਂ ਰੁਪਏ ਦਾ ਨਕਲੀ ਸਾਮਾਨ ਬਰਾਮਦ ਕੀਤਾ ਗਿਆ। ਦੋਸ਼ ਹੈ ਕਿ ਸ਼ੋਅਰੂਮ ਵਿੱਚ ਵਰਸਾਚੇ ਕੰਪਨੀ ਦੇ ਨਾਂ 'ਤੇ ਡੁਪਲੀਕੇਟ ਸਾਮਾਨ ਵੇਚਿਆ ਜਾ ਰਿਹਾ ਸੀ। ਕੰਪਨੀ ਦੀ ਟੀਮ ਦੀ ਇਸ ਕਾਰਵਾਈ ਨਾਲ ਸ਼ੋਅਰੂਮ ਵਿੱਚ ਹਫੜਾ-ਦਫੜੀ ਮਚ ਗਈ।

 ਜਾਣਕਾਰੀ ਅਨੁਸਾਰ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਬਾਜ਼ਾਰਾਂ ਵਿੱਚ ਕਰੋਕਰੀ ਅਤੇ ਘਰੇਲੂ ਵਰਤੋਂ ਵਾਲੇ ਸਾਮਾਨ ਦੀ ਵਿਕਰੀ ਕਾਫ਼ੀ ਵਧ ਜਾਂਦੀ ਹੈ। ਇਸੇ ਦਾ ਫਾਇਦਾ ਚੁੱਕ ਕੇ ਕੁਝ ਸ਼ੋਅਰੂਮ ਮਾਲਕ ਅਤੇ ਦੁਕਾਨਦਾਰ ਨਾਮੀ ਵਿਦੇਸ਼ੀ ਕੰਪਨੀਆਂ ਦੇ ਬ੍ਰਾਂਡਾਂ ਦੇ ਨਾਂ 'ਤੇ ਨਕਲੀ ਸਾਮਾਨ ਵੇਚ ਕੇ ਗਾਹਕਾਂ ਨੂੰ ਗੁੰਮਰਾਹ ਕਰ ਰਹੇ ਹਨ। ਵਰਸਾਚੇ ਕੰਪਨੀ ਦੇ ਅਧਿਕਾਰੀ ਰਾਜਿੰਦਰ ਆਪਣੀ ਟੀਮ ਨਾਲ ਮੋਰਿੰਡਾ ਤੋਂ ਖੰਨਾ ਪਹੁੰਚੇ ਸਨ। ਉਨ੍ਹਾਂ ਦੇ ਨਾਲ ਕੰਪਨੀ ਦੇ ਲੀਗਲ ਅਧਿਕਾਰੀ ਵੀ ਮੌਜੂਦ ਸਨ।

ਕੰਪਨੀ ਨੂੰ ਸ਼ਿਕਾਇਤ ਮਿਲੀ ਸੀ ਕਿ ਖੰਨਾ ਦੇ ਪੰਜਾਬ ਕਰੋਕਰੀ ਸ਼ੋਅਰੂਮ ਵਿੱਚ ਵਰਸਾਚੇ ਬ੍ਰਾਂਡ ਨਾਲ ਮਿਲਦਾ-ਜੁਲਦਾ ਡੁਪਲੀਕੇਟ ਸਾਮਾਨ ਵੇਚਿਆ ਜਾ ਰਿਹਾ ਹੈ। ਇਸ ਤੋਂ ਬਾਅਦ ਕੰਪਨੀ ਦੀ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪੁਲਿਸ ਨੂੰ ਨਾਲ ਲੈ ਕੇ ਸ਼ੋਅਰੂਮ 'ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਟੀਮ ਨੇ ਸ਼ੋਅਰੂਮ ਵਿੱਚ ਰੱਖੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ। 

ਇਸ ਦੌਰਾਨ ਵਿਦੇਸ਼ੀ ਕੰਪਨੀ ਦੇ ਨਾਂ ਅਤੇ ਬ੍ਰਾਂਡ ਨਾਲ ਸਬੰਧਤ ਲੱਖਾਂ ਰੁਪਏ ਦਾ ਨਕਲੀ ਸਾਮਾਨ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਸਾਮਾਨ ਗਾਹਕਾਂ ਨੂੰ ਅਸਲੀ ਬ੍ਰਾਂਡ ਦਾ ਦੱਸ ਕੇ ਵੇਚਿਆ ਜਾ ਰਿਹਾ ਸੀ। ਕੰਪਨੀ ਦੇ ਲੀਗਲ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਕਰੋਕਰੀ ਵਿੱਚ ਵਰਸਾਚੇ ਕੰਪਨੀ ਦੇ ਨਾਂ 'ਤੇ ਨਕਲੀ ਸਾਮਾਨ ਵੇਚਿਆ ਜਾ ਰਿਹਾ ਹੈ।

 ਇਸ ਵਿੱਚ ਡਿਨਰ ਸੈੱਟ, ਗਲਾਸ ਅਤੇ ਪਲੇਟਾਂ ਸ਼ਾਮਲ ਸਨ। ਇਨ੍ਹਾਂ ਦੀ ਅਸਲ ਕੀਮਤ ਲੱਖਾਂ ਰੁਪਏ ਹੈ, ਜਦਕਿ ਇਨ੍ਹਾਂ ਨੂੰ ਢਾਈ ਤੋਂ ਤਿੰਨ ਹਜ਼ਾਰ ਰੁਪਏ ਵਿੱਚ ਵੇਚਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹੁਣ ਕਾਪੀਰਾਈਟ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਮੌਕੇ 'ਤੇ ਮੌਜੂਦ ਸਿਟੀ ਥਾਣਾ-2 ਦੇ ਏਐਸਆਈ ਹਰਨੇਕ ਸਿੰਘ ਨੇ ਕਿਹਾ ਕਿ ਉਹ ਕੰਪਨੀ ਦੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਲੱਗਾ ਬਦਲਣ, ਪਾਰਾ 1.5 ਡਿਗਰੀ ਡਿੱਗਿਆ; ਕੱਲ੍ਹ ਤੋਂ ਤੇਜ਼ ਹਵਾਵਾਂ ਵਧਾਣਗੀਆਂ ਠੰਡ, ਜਾਣੋ IMD ਦਾ ਤਾਜ਼ਾ ਅਪਡੇਟ
 

Add Zee News as a Preferred Source
TAGS:
Punjab News