• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਫਰੀਦਕੋਟ ਪੁਲਿਸ ਵੱਲੋਂ 752 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਗ੍ਰਿਫ਼ਤਾਰ

ਫਰੀਦਕੋਟ ਪੁਲਿਸ ਵੱਲੋਂ 752 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਗ੍ਰਿਫ਼ਤਾਰ

Faridkot News: ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀਮਤੀ ਨਿਲਾਂਬਰੀ ਜਗਦਲੇ, ਆਈਪੀਐੱਸਆਈਜੀ, ਫਰੀਦਕੋਟ ਰੇਜ ਫਰੀਦਕੋਟ, ਜੀ ਦੇ ਮਾਰਗ ਦਰਸ਼ਨ ਅਨੁਸਾਰ ਫਰੀਦਕੋਟ ਪੁਲਿਸ ਵੱਲੋਂ "ਜ਼ੀਰੋ ਕ੍ਰਾਈਮ ਟਾਲਰੈਂਸ ਦੀ ਨੀਤੀ" ਤਹਿਤ ਲਗਾਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

Written ByRavinder Singh
Published: Nov 21, 2026, 15:21 IST|Updated: Nov 21, 2026, 15:25 IST
joinshare
ਫਰੀਦਕੋਟ ਪੁਲਿਸ ਵੱਲੋਂ 752 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਗ੍ਰਿਫ਼ਤਾਰ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ਪ੍ਰਚੱਲਿਤ

  • ਖ਼ਬਰਾਂ
  • ਤਸਵੀਰਾਂ
  • ਵੀਡੀਓ
26 ਨਵੰਬਰ ਨੂੰ ਫਿਲੌਰ ਵਿੱਚ ਹੋਵੇਗੀ ਬਸਪਾ ਦੀ ਵਿਸ਼ਾਲ ‘ਪੰਜਾਬ ਸੰਭਾਲੋ ਰੈਲੀ'

26 ਨਵੰਬਰ ਨੂੰ ਫਿਲੌਰ ਵਿੱਚ ਹੋਵੇਗੀ ਬਸਪਾ ਦੀ ਵਿਸ਼ਾਲ ‘ਪੰਜਾਬ ਸੰਭਾਲੋ ਰੈਲੀ'

2

ਕਿਸਾਨਾਂ ਨੇ ਸਹਿਕਾਰੀ ਸਭਾਵਾਂ ਦੇ ਕਰਜ਼ਿਆਂ ਦੀਆਂ ਸ਼ਰਤਾਂ ਸਖ਼ਤ ਕਰਨ ’ਤੇ ਸਰਕਾਰ ਖ਼ਿਲਾਫ਼ ਜਤਾਈ ਨਾਰਾਜ਼ਗੀ

3

ਜਲੰਧਰ-ਗੁਰਾਇਆ ਹਾਈਵੇ 'ਤੇ ਆਲੂਆਂ ਨਾਲ ਭਰਿਆ ਟਰੈਕਟਰ-ਟਰਾਲੀ ਪਲਟੀ, ਭਾਰੀ ਨੁਕਸਾਨ

4

ਫਰੀਦਕੋਟ ਪੁਲਿਸ ਵੱਲੋਂ 752 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਗ੍ਰਿਫ਼ਤਾਰ

5

ਲਾਡੋਵਾਲ ਟੋਲ ਪਲਾਜ਼ਾ 'ਤੇ ਪਿਕਅੱਪ ਗੱਡੀ ਵਿਚੋਂ ਦੇਸੀ ਘਿਓ ਦਾ ਡੱਬਾ ਚੋਰੀ; ਵੀਡੀਓ ਆਈ ਸਾਹਮਣੇ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Faridkot News: ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀਮਤੀ ਨਿਲਾਂਬਰੀ ਜਗਦਲੇ, ਆਈਪੀਐੱਸਆਈਜੀ, ਫਰੀਦਕੋਟ ਰੇਜ ਫਰੀਦਕੋਟ, ਜੀ ਦੇ ਮਾਰਗ ਦਰਸ਼ਨ ਅਨੁਸਾਰ ਫਰੀਦਕੋਟ ਪੁਲਿਸ ਵੱਲੋਂ "ਜ਼ੀਰੋ ਕ੍ਰਾਈਮ ਟਾਲਰੈਂਸ ਦੀ ਨੀਤੀ" ਤਹਿਤ ਲਗਾਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

 ਇਸ ਲੜੀ ਤਹਿਤ ਫਰੀਦਕੋਟ ਪੁਲਿਸ ਵੱਲੋਂ ਗੁਰਬੰਸ ਸਿੰਘ ਬੈਸ ਪੀ.ਪੀ.ਐਸ, ਐਸ.ਐਸ.ਪੀ ਫਰੀਦਕੋਟ ਦੀ ਰਹਿਨੁਮਾਈ ਹੇਠ ਸ਼ਰਾਬ ਤਸਕਰੀ ਖਿਲਾਫ ਵੱਡੀ ਸਫਲਤਾ ਹਾਸਲ ਕਰਦੇ ਹੋਏ 01 ਸ਼ਰਾਬ ਤਸਕਰ ਨੂੰ 752 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਹਰੀ ਕ੍ਰਿਸ਼ਨ ਸੁਧਾਰ ਪੁੱਤਰ ਮਦਨ ਲਾਲ ਵਜੋ ਹੋਈ ਹੈ, ਜੋ ਕਿ ਰਾਜਸਥਾਨ ਸੂਬੇ ਦੇ ਬੀਕਾਨੇਰ ਜ਼ਿਲ੍ਹੇ ਦਾ ਰਿਹਾਇਸ਼ੀ ਹੈ। 

ਪੁਲਿਸ ਪਾਰਟੀ ਵੱਲੋਂ ਮੁਲਜ਼ਮ ਕੋਲੋਂ ਵੱਖ-ਵੱਖ ਕੰਪਨੀ ਦੀਆ ਸ਼ਰਾਬ ਦੀਆਂ 299 ਪੇਟੀਆਂ ਰਾਇਲ ਸਟੈਗ (ਪਊਏ),234 ਪੇਟੀਆਂ ਰਾਇਲ ਚੈਲੰਜ (ਬੋਤਲਾਂ),190 ਪੇਟੀਆਂ ਬਡਵਾਈਜ਼ਰ ਬੀਅਰ(ਕੈਨ), 29 ਪੇਟੀਆਂ ਰਾਇਲ ਸਟੈਗ (ਬੋਤਲਾਂ), ਨੂੰ ਵੀ ਬਰਾਮਦ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਪੁਲਿਸ ਟੀਮਾ ਵੱਲੋਂ ਦੋਸ਼ੀ ਵੱਲੋਂ ਸ਼ਰਾਬ ਤਸਕਰੀ ਲਈ ਵਰਤਿਆ ਜਾ ਰਿਹਾ ਘੋੜਾ ਟਰਾਲਾ ਨੰਬਰੀ RJ-33-JE-2828 ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਕਾਰਵਾਈ ਦੇ ਵੇਰਵਿਆਂ ਮੁਤਾਬਕ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਏਰੀਆ ਵਿੱਚ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਹਰੀ ਕ੍ਰਿਸ਼ਨ ਸੁਧਾਰ ਜੋ ਕਿ ਬਾਹਰਲੇ ਜ਼ਿਲ੍ਹਿਆਂ ਤੋਂ ਬਿਨਾਂ ਪਾਸ ਪਰਮਿਟ ਨਾਜਾਇਜ਼ ਸ਼ਰਾਬ ਸਸਤੇ ਭਾਅ ਲਿਆ ਕੇ ਮਹਿੰਗੇ ਭਾਅ ਵੇਚਦਾ ਸੀ ਅਤੇ ਜੋ ਅੱਜ ਵੀ ਘੋੜਾ ਟਰਾਲਾ ਵਿੱਚ ਭਾਰੀ ਮਾਤਰਾ ਵਿੱਚ ਨਾਜਾਇਜ ਸ਼ਰਾਬ ਬਿਨਾਂ ਪਾਸ/ਪਰਮਿਟ ਭਰ ਕੇ ਕੋਟਕਪੂਰਾ ਰੋਡ ਪਰ ਫਰੀਦਕੋਟ ਵੱਲ ਨੂੰ ਆ ਰਿਹਾ ਹੈ। ਜਿਸ ਉਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਹਰੀ ਕ੍ਰਿਸ਼ਨ ਸੁਧਾਰ ਨੂੰ ਉਸ ਸਮੇ ਗ੍ਰਿਫਤਾਰ ਕੀਤਾ ਗਿਆ, ਜਦ ਉਹ ਗੱਡੀ ਵਿੱਚ ਸ਼ਰਾਬ ਲੋਡ ਕਰਕੇ ਕਿਤੇ ਹੋਰ ਜਗ੍ਹਾ ਲਿਜਾਣ ਦੀ ਤਿਆਰੀ ਕਰ ਰਿਹਾ ਸੀ। 

ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਮੌਕੇ ਉਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਦੋਸ਼ੀ ਦੀ ਗ੍ਰਿਫਤਾਰੀ ਨਾਲ ਫਰੀਦਕੋਟ ਪੁਲਿਸ ਇੱਕ ਵੱਡੇ ਸ਼ਰਾਬ ਤਸਕਰੀ ਦੇ ਕਾਰੋਬਾਰ ਨੂੰ ਰੋਕਣ ਵਿੱਚ ਸਫਲ ਹੋਈ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾ ਜੋ ਦੋਸ਼ੀ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸ਼ਰਾਬ ਕਿਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਥੇ ਅੱਗੇ ਸਪਲਾਈ ਕਰਨੀ ਸੀ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਕਸਾਈਜ ਐਕਟ ਦੀ ਧਾਰਾ 61, 78(2) ਤਹਿਤ ਮੁਕੱਦਮਾ ਨੰਬਰ 634 ਮਿਤੀ 20.11.2026 ਦਰਜ ਰਜਿਸਟਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Live: ਅੰਮ੍ਰਿਤਪਾਲ ਸਿੰਘ ਦੀ ਦਾਦੀ ਪੰਜ ਤੱਤਾਂ ਵਿੱਚ ਹੋਏ ਵਿਲੀਨ, ਜਲਦ ਹੀ ਸੰਸਦ ਮੈਂਬਰ ਜਾਣਗੇ ਵਾਪਸ, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ

Add Zee News as a Preferred Source
TAGS:
Punjab Crime News