Jagraon Gurdwara Sahib Firing (ਹੇਮ ਰਾਜ ਬੱਬਰ): ਜਗਰਾਓਂ ਦੇ ਪਿੰਡ ਗਗੜਾ ਦੇ ਗੁਰਦੁਆਰਾ ਗੋਪਾਲਸਰ ਦੇ ਗੇਟ ਉਤੇ ਮੁਲਜ਼ਮ ਨੇ ਧਮਕੀ ਭਰੀ ਚਿੱਠੀ ਟੰਗੀ ਤੇ ਗੁਰਦੁਆਰਾ ਸਾਹਿਬ ਦੀ ਦੀਵਾਰ ਉਤੇ ਫਾਇਰਿੰਗ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੂਰੀ ਘਟਨਾ ਗੁਰਦੁਆਰਾ ਸਾਹਿਬ ਦੇ CCTV ਕੈਮਰੇ ਵਿੱਚ ਕੈਦ ਹੋ ਗਈ ਤੇ ਜਗਰਾਓਂ ਦੇ ਐਸਐਸਪੀ ਅੰਕੁਰ ਗੁਪਤਾ ਨੇ ਆਪਣੀ ਟੀਮ ਨਾਲ ਮੌਕੇ ਉਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਜਲਦੀ ਹੀ ਪੂਰੇ ਮਾਮਲੇ ਨੂੰ ਟ੍ਰੇਸ ਕਰਨ ਦਾ ਦਾਅਵਾ ਕੀਤਾ।
ਇਸ ਮੌਕੇ ਉਤੇ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਅਮਰਜੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਮਿਲੀ ਚਿੱਠੀ ਵਿੱਚ ਸ਼੍ਰੀ ਆਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਅਕਾਲੀ ਦਲ ਦੇ ਆਗੂਆਂ ਤੇ ਭਾਜਪਾ ਦੇ ਆਗੂਆਂ ਨੂੰ ਸ਼ਰੇਆਮ ਧਮਕੀਆਂ ਲਿਖੀਆਂ ਹੋਈਆਂ ਹਨ ਤੇ ਜਿਸ ਕਿਸੇ ਵੀ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੀ ਦੀਵਾਰ ਤੇ ਫਾਇਰ ਕੀਤੇ ਹਨ, ਉਹ ਫਾਇਰ ਸਿੱਖ ਸੰਗਤਾਂ ਦੇ ਦਿਲਾਂ ਉਤੇ ਹੋਏ ਹਨ ਤੇ ਉਹ ਮੰਗ ਕਰਦੇ ਹਨ ਕਿ ਪੁਲਿਸ ਜਲਦੀ ਇਸ ਵਿਅਕਤੀ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇ।
ਇਸ ਮੌਕੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਕਿਹਾ ਕਿ ਇਸ ਸਿੱਧੇ ਤੌਰ ਉਤੇ ਸਿੱਖ ਕੌਮ ਉਤੇ ਹਮਲਾ ਹੈ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਧਮਕੀ ਦੇਣਾ ਬੜਾ ਮੰਦਭਾਗਾ ਹੈ।
ਉਨ੍ਹਾਂ ਨੇ ਐਸਐਸਪੀ ਜਗਰਾਓਂ ਤੋਂ ਮੰਗ ਕੀਤੀ ਕਿ ਉਹ ਜਲਦੀ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ। ਸੋਮਵਾਰ ਦੇਰ ਰਾਤ ਇੱਕ ਅਪਰਾਧੀ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਵਿਖੇ ਪਹੁੰਚਿਆ। ਉਹ ਪਹਿਲਾਂ ਗੇਟ ਦੇ ਅੰਦਰ ਇੱਕ ਪੱਤਰ ਸੁੱਟਦਾ ਹੈ। ਆਲੇ-ਦੁਆਲੇ ਦੇਖਣ ਤੋਂ ਬਾਅਦ ਉਹ ਇੱਕ ਪਿਸਤੌਲ ਕੱਢਦਾ ਹੈ।
ਫਿਰ ਉਹ ਪਿਸਤੌਲ ਨਾਲ ਗੋਲੀ ਮਾਰਨ ਲਈ ਨਿਸ਼ਾਨਾ ਬਣਾਉਂਦਾ ਹੈ। ਫਿਰ ਉਹ ਰੁਕਦਾ ਹੈ ਅਤੇ ਪਿਸਤੌਲ ਦੀ ਜਾਂਚ ਕਰਦਾ ਹੈ। ਇਸ ਦੌਰਾਨ ਪਿਸਤੌਲ ਉਸਦੇ ਹੱਥੋਂ ਡਿੱਗ ਜਾਂਦੀ ਹੈ। ਉਹ ਇਸਨੂੰ ਚੁੱਕਦਾ ਹੈ ਅਤੇ ਦੁਬਾਰਾ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਪਿਸਤੌਲ ਦੀ ਜਾਂਚ ਕਰਦਾ ਹੈ। ਇਸ ਤੋਂ ਬਾਅਦ ਉਹ ਦੋ ਰਾਊਂਡ ਫਾਇਰ ਕਰਦਾ ਹੈ ਅਤੇ ਭੱਜ ਜਾਂਦਾ ਹੈ।
ਅਕਾਲੀ ਦਲ ਬਾਦਲ ਦੇ ਵਰਕਰ ਗੁਰਿੰਦਰ ਸਿੰਘ ਰੂਮੀ ਨੇ ਸੋਮਵਾਰ ਦੇਰ ਰਾਤ ਲਗਭਗ 12 ਵਜੇ ਪੁਲਿਸ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਅਣਪਛਾਤੇ ਲੋਕਾਂ ਨੇ ਪਿੰਡ ਗਗੜਾ ਵਿੱਚ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੇ ਗੇਟ 'ਤੇ ਦੋ ਗੋਲੀਆਂ ਚਲਾਈਆਂ ਅਤੇ ਇੱਕ ਪੱਤਰ ਸੁੱਟ ਕੇ ਭੱਜ ਗਏ।