• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਪੰਜਾਬ ਸਰਕਾਰ ਦਾ ਜੀਐਸਟੀ ਚੋਰੀ ਖਿਲਾਫ਼ ਵੱਡਾ ਐਕਸ਼ਨ; 425 ਕਰੋੜ ਰੁਪਏ ਦੀ ਟੈਕਸ ਧੋਖਾਧੜੀ ਦਾ ਪਰਦਾਫਾਸ਼

ਪੰਜਾਬ ਸਰਕਾਰ ਦਾ ਜੀਐਸਟੀ ਚੋਰੀ ਖਿਲਾਫ਼ ਵੱਡਾ ਐਕਸ਼ਨ; 425 ਕਰੋੜ ਰੁਪਏ ਦੀ ਟੈਕਸ ਧੋਖਾਧੜੀ ਦਾ ਪਰਦਾਫਾਸ਼

Punjab GST Fraud News: ਪੰਜਾਬ ਸਰਕਾਰ ਨੇ ਜੀਐਸਟੀ ਚੋਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਲਗਭਗ 425 ਕਰੋੜ ਰੁਪਏ ਦੀ ਟੈਕਸ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ।

Written ByRavinder Singh
Published: Oct 15, 2026, 12:09 PM IST|Updated: Oct 15, 2026, 05:41 PM IST
joinshare
ਪੰਜਾਬ ਸਰਕਾਰ ਦਾ ਜੀਐਸਟੀ ਚੋਰੀ ਖਿਲਾਫ਼ ਵੱਡਾ ਐਕਸ਼ਨ; 425 ਕਰੋੜ ਰੁਪਏ ਦੀ ਟੈਕਸ ਧੋਖਾਧੜੀ ਦਾ ਪਰਦਾਫਾਸ਼

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਅਦਾਕਾਰ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ; ਮੁੰਬਈ ਪੁਲਿਸ ਨੇ ਭਾਰਤ ਛੱਡਣ ਦਾ ਦਿੱਤਾ ਨੋਟਿਸ

ਅਦਾਕਾਰ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ; ਮੁੰਬਈ ਪੁਲਿਸ ਨੇ ਭਾਰਤ ਛੱਡਣ ਦਾ ਦਿੱਤਾ ਨੋਟਿਸ

2

ਲੁਧਿਆਣਾ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਮੈਡੀਕਲ ਸਟੋਰ ਦੀ ਕੀਤੀ ਭੰਨਤੋੜ

3

ਪੰਜਾਬ ਬੰਦ ਦਾ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਅਸਰ, ਛੱਤ ਲਾਈਟ ਪੁਆਇੰਟ ’ਤੇ ਕਿਸਾਨ ਜਥੇਬੰਦੀਆਂ ਦਾ ਧਰਨਾ

4

ਫਰੀਦਕੋਟ ਵਿੱਚ ਗੜ੍ਹੇਮਾਰੀ ਤੇ ਹਨੇਰੀ ਕਾਰਨ ਝੋਨੇ ਦਾ ਭਾਰੀ ਨੁਕਸਾਨ

5

ਅਮਰਜੀਤ ਚਾਵਲਾ ਮਾਮਲੇ 'ਚ SIT ਦਾ ਵੱਡਾ ਐਕਸ਼ਨ; 2 ਸੀਨੀਅਰ ਅਕਾਲੀ ਆਗੂਆਂ ਨੂੰ ਸੰਮਨ ਜਾਰੀ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Punjab GST Fraud News: ਪੰਜਾਬ ਸਰਕਾਰ ਨੇ ਜੀਐਸਟੀ ਚੋਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਲਗਭਗ 425 ਕਰੋੜ ਰੁਪਏ ਦੀ ਟੈਕਸ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੀਐਸਟੀ ਵਿਭਾਗ ਨੇ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਕੀਤੀ ਹੈ। 

ਇਹ ਟੈਕਸ ਚੋਰੀ ਇੱਕ ਟਰਾਂਸਪੋਰਟ ਕੰਪਨੀ ਵੱਲੋਂ 2,450 ਕਰੋੜ ਰੁਪਏ ਦੇ ਲੈਣ-ਦੇਣ ਦੀ ਜਾਂਚ ਦੌਰਾਨ ਸਾਹਮਣੇ ਆਈ। ਇਸ ਮਾਮਲੇ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੀਆਂ ਕੁੱਲ 62 ਫਰਮਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਲਗਭਗ 25 ਫਰਮਾਂ ਪੰਜਾਬ ਦੀਆਂ ਹਨ। ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਸੂਬਾ ਸਰਕਾਰ ਟੈਕਸ ਧੋਖਾਧੜੀ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (SIPU) ਵੱਲੋਂ ਇਕੱਠੀ ਕੀਤੀ ਗਈ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਲੁਧਿਆਣਾ ਦੇ ਪੁਲਿਸ ਥਾਣਾ ਡਿਵੀਜ਼ਨ ਨੰਬਰ 4 ਵਿੱਚ 13 ਅਕਤੂਬਰ, 2026 ਨੂੰ ਐੱਫਆਈਆਰ ਨੰਬਰ 0185 ਦਰਜ ਕੀਤੀ ਗਈ ਹੈ।

ਚੀਮਾ ਮੁਤਾਬਕ, ਇਹ ਮਾਮਲਾ ਸ਼੍ਰੀ ਬਾਲਾਜੀ ਟਰਾਂਸਪੋਰਟ ਕੰਪਨੀ ਦੇ ਮਾਲਕ ਹਰਸ਼ ਥਾਪਰ ਅਤੇ ਉਸ ਦੇ ਸਾਥੀਆਂ ਸੰਮੀ ਧੀਮਾਨ, ਜੱਸ ਤੇ ਹੋਰਨਾਂ ਵਿਰੁੱਧ ਦਰਜ ਕੀਤਾ ਗਿਆ ਹੈ। ਇਸ ਵਿੱਚ ਭਾਰਤੀ ਨਿਆਏ ਸੰਹਿਤਾ, 2023 ਦੀਆਂ ਸਬੰਧਤ ਧਾਰਾਵਾਂ ਅਤੇ ਕੇਂਦਰੀ ਵਸਤਾਂ ਤੇ ਸੇਵਾਵਾਂ ਕਰ (CGST) ਐਕਟ, 2017 ਦੀ ਧਾਰਾ 132 ਲਗਾਈ ਗਈ ਹੈ।

ਮਾਮਲੇ ਦੀ ਸ਼ੁਰੂਆਤ 30 ਸਤੰਬਰ, 2026 ਨੂੰ ਹੋਈ, ਜਦੋਂ SIPU ਲੁਧਿਆਣਾ ਦੇ ਇੱਕ ਸਟੇਟ ਟੈਕਸ ਅਧਿਕਾਰੀ ਨੇ ਦਿੱਲੀ ਤੋਂ ਪੰਜਾਬ ਆ ਰਹੇ ਸਾਮਾਨ ਨਾਲ ਭਰੇ ਵਾਹਨ ਨੰਬਰ DL01AR-1775 ਨੂੰ ਜਾਂਚ ਲਈ ਰੋਕਿਆ। ਵਿੱਤ ਮੰਤਰੀ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਸਾਹਮਣੇ ਆਏ ਤੱਥ ਇੱਕ ਵੱਡੇ ਨੈੱਟਵਰਕ ਦੀ ਮੌਜੂਦਗੀ ਵੱਲ ਇਸ਼ਾਰਾ ਕਰਦੇ ਸਨ।

ਜਾਂਚ ਦੌਰਾਨ ਵਿਭਾਗ ਨੂੰ ਈ-ਵੇਅ ਬਿੱਲਾਂ ਅਤੇ ਇਨਵੌਇਸਾਂ ਵਿੱਚ ਦਰਜ ਜਾਣਕਾਰੀ ’ਤੇ ਸ਼ੱਕ ਹੋਇਆ। ਦਸਤਾਵੇਜ਼ਾਂ ਮੁਤਾਬਕ, ਸਾਮਾਨ ਪੰਜਾਬ ਸਥਿਤ ਤਿੰਨ ਫਰਮਾਂ ਨੂੰ ਭੇਜਿਆ ਜਾਣਾ ਸੀ। ਹਾਲਾਂਕਿ, ਜਦੋਂ ਵਿਭਾਗੀ ਅਧਿਕਾਰੀਆਂ ਨੇ ਇਨ੍ਹਾਂ ਫਰਮਾਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਸਾਮਾਨ ਦਾ ਕੋਈ ਆਰਡਰ ਦੇਣ ਜਾਂ ਖਰੀਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਦਸਤਾਵੇਜ਼ਾਂ ਵਿੱਚ ਦਰਜ ਲੈਣ-ਦੇਣ ਦੀ ਪ੍ਰਮਾਣਿਕਤਾ ’ਤੇ ਸਵਾਲ ਖੜ੍ਹੇ ਹੋ ਗਏ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਗਲੀ ਜਾਂਚ ਦੌਰਾਨ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸਾਮਾਨ ਦੀ ਢੋਆ-ਢੁਆਈ ਕਰਨ ਵਾਲੇ ਇੱਕ ਸੰਗਠਿਤ ਸਿੰਡੀਕੇਟ ਦਾ ਪਤਾ ਲੱਗਾ। ਉਨ੍ਹਾਂ ਅਨੁਸਾਰ, ਐਡਵਾਂਸ ਡਾਟਾ ਐਨਾਲਿਟਿਕਸ ਅਤੇ ਈ-ਵੇਅ ਬਿੱਲਾਂ ਦੇ ਰਿਕਾਰਡਾਂ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਵਿਭਾਗ ਨੇ ਵੱਖ-ਵੱਖ ਸੂਬਿਆਂ ਵਿੱਚ ਸਰਗਰਮ 62 ਆਪਸ ਵਿੱਚ ਜੁੜੀਆਂ ਫਰਮਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚੋਂ 25 ਫਰਮਾਂ ਪੰਜਾਬ ਵਿੱਚ ਕੰਮ ਕਰ ਰਹੀਆਂ ਹਨ।

ਵਿਭਾਗ ਵੱਲੋਂ ਇਸ ਨੈੱਟਵਰਕ ਨਾਲ ਜੁੜੇ ਲੈਣ-ਦੇਣ, ਦਸਤਾਵੇਜ਼ਾਂ ਅਤੇ ਕਥਿਤ ਟੈਕਸ ਧੋਖਾਧੜੀ ਦੀ ਜਾਂਚ ਜਾਰੀ ਹੈ, ਤਾਂ ਜੋ ਇਸ ਪੂਰੇ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਅਤੇ ਫਰਮਾਂ ਦੀ ਭੂਮਿਕਾ ਦਾ ਪਤਾ ਲਗਾਇਆ ਜਾ ਸਕੇ।

Add Zee News as a Preferred Source
TAGS:
Punjab News