• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਵਿਧਾਇਕ ਗਿਆਸਪੁਰਾ ਦੀ ਸਰਕਾਰੀ ਦਫ਼ਤਰਾਂ ਵਿੱਚ ਅਚਾਨਕ ਰੇਡ; ਸਵੇਰੇ 11 ਵਜੇ ਤੱਕ ਗਾਇਬ ਮਿਲੇ ਅਧਿਕਾਰੀ

ਵਿਧਾਇਕ ਗਿਆਸਪੁਰਾ ਦੀ ਸਰਕਾਰੀ ਦਫ਼ਤਰਾਂ ਵਿੱਚ ਅਚਾਨਕ ਰੇਡ; ਸਵੇਰੇ 11 ਵਜੇ ਤੱਕ ਗਾਇਬ ਮਿਲੇ ਅਧਿਕਾਰੀ

Manvinder Singh Giaspura News: ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸੋਮਵਾਰ ਨੂੰ ਐਕਸ਼ਨ ਮੋਡ ਵਿੱਚ ਦਿਖਾਈ ਦਿੱਤੇ।

Written ByRavinder Singh
Published: Nov 02, 2026, 01:20 PM IST|Updated: Nov 02, 2026, 01:24 PM IST
joinshare
ਵਿਧਾਇਕ ਗਿਆਸਪੁਰਾ ਦੀ ਸਰਕਾਰੀ ਦਫ਼ਤਰਾਂ ਵਿੱਚ ਅਚਾਨਕ ਰੇਡ; ਸਵੇਰੇ 11 ਵਜੇ ਤੱਕ ਗਾਇਬ ਮਿਲੇ ਅਧਿਕਾਰੀ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਦਿੱਲੀ ਵਿੱਚ ਇੱਕ ਦਿਨ ਦੀ ਮੈਗਾ ਰੈਲੀ ਤੋਂ ₹11,000 ਕਰੋੜ ਦਾ ਨੁਕਸਾਨ! 2.5 ਲੱਖ ਦੁਕਾਨਾਂ ਬੰਦ

ਦਿੱਲੀ ਵਿੱਚ ਇੱਕ ਦਿਨ ਦੀ ਮੈਗਾ ਰੈਲੀ ਤੋਂ ₹11,000 ਕਰੋੜ ਦਾ ਨੁਕਸਾਨ! 2.5 ਲੱਖ ਦੁਕਾਨਾਂ ਬੰਦ

2

ਅਦਾਲਤ ਵੱਲੋਂ ਸੁਕੇਸ਼ ਚੰਦਰਸ਼ੇਖਰ ਮਾਮਲੇ ਵਿੱਚ ਨੋਰਾ ਫਤੇਹੀ ਨੂੰ ਸੰਮਨ ਜਾਰੀ

3

ਵਿਆਹ ਸਮਾਗਮ ਦੌਰਾਨ ਰਿਜ਼ੋਰਟ ਵਿਚੋਂ 5 ਲੱਖ ਰੁਪਏ ਭਰਿਆ ਬੈਗ ਚੋਰੀ

4

ਹੁਣੇ ਮਿੰਟਾਂ 'ਚ ਚੈੱਕ ਕਰੋ PF ਬੈਲੇਂਸ ਅਤੇ ਪਾਸਬੁੱਕ, EPFO ​​ਨੇ WhatsApp 'ਤੇ ਸ਼ੁਰੂ ਕੀਤੀ ਨਵੀਂ ਸੇਵਾ

5

ਵਿਧਾਇਕ ਗਿਆਸਪੁਰਾ ਦੀ ਸਰਕਾਰੀ ਦਫ਼ਤਰਾਂ ਵਿੱਚ ਅਚਾਨਕ ਰੇਡ; ਸਵੇਰੇ 11 ਵਜੇ ਤੱਕ ਗਾਇਬ ਮਿਲੇ ਅਧਿਕਾਰੀ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Manvinder Singh Giaspura News: ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸੋਮਵਾਰ ਨੂੰ ਐਕਸ਼ਨ ਮੋਡ ਵਿੱਚ ਦਿਖਾਈ ਦਿੱਤੇ। ਵਿਧਾਇਕ ਨੇ ਪਾਇਲ ਦੇ ਫੂਡ ਸਪਲਾਈ ਵਿਭਾਗ ਤੇ ਸਹਿਕਾਰੀ ਸੇਵਾਵਾਂ ਵਿਭਾਗ ਦੇ ਦਫ਼ਤਰਾਂ ਵਿੱਚ ਅਚਾਨਕ ਛਾਪੇਮਾਰੀ ਕਰਕੇ ਸਰਕਾਰੀ ਕੰਮਕਾਜ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਦੀ ਜਾਂਚ ਕੀਤੀ।

 ਇਸ ਦੌਰਾਨ ਦੋਵਾਂ ਦਫ਼ਤਰਾਂ ਵਿੱਚ ਅਜਿਹੀਆਂ ਲਾਪਰਵਾਹੀਆਂ ਸਾਹਮਣੇ ਆਈਆਂ, ਜਿਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਦੀ ਕਾਰਜਪ੍ਰਣਾਲੀ ਉਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਸਭ ਤੋਂ ਪਹਿਲਾਂ ਵਿਧਾਇਕ ਗਿਆਸਪੁਰਾ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਪਹੁੰਚੇ। 

ਇੱਥੇ ਸਵੇਰੇ ਕਰੀਬ 11 ਵਜੇ ਤੱਕ ਕੋਈ ਵੀ ਅਧਿਕਾਰੀ ਡਿਊਟੀ ਉਤੇ ਹਾਜ਼ਰ ਨਹੀਂ ਮਿਲਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਦਫ਼ਤਰ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਲਗਾਉਣ ਵਾਲਾ ਰਜਿਸਟਰ ਤੱਕ ਮੌਜੂਦ ਨਹੀਂ ਸੀ। ਕਰੀਬ 11 ਵਜੇ ਇੱਕ ਮੁਲਾਜ਼ਮ ਦਫ਼ਤਰ ਪਹੁੰਚਿਆ, ਜਿਸ ਨੇ ਵਿਧਾਇਕ ਨੂੰ ਦੱਸਿਆ ਕਿ ਹਾਜ਼ਰੀ ਰਜਿਸਟਰ ਸਟਾਫ ਆਪਣੇ ਨਾਲ ਲੈ ਜਾਂਦਾ ਹੈ। 

ਇਹ ਜਵਾਬ ਸੁਣ ਕੇ ਵਿਧਾਇਕ ਨੇ ਨਾਰਾਜ਼ਗੀ ਜ਼ਾਹਰ ਕੀਤੀ। ਇੱਕ ਪਾਸੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਸਰਕਾਰੀ ਵਿਭਾਗਾਂ ਦੇ ਸਹਿਯੋਗ ਦੀ ਲੋੜ ਹੈ, ਉੱਥੇ ਹੀ ਦੂਜੇ ਪਾਸੇ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਵਿੱਚ ਅਧਿਕਾਰੀਆਂ ਦੀ ਗੈਰਹਾਜ਼ਰੀ ਨੇ ਵਿਭਾਗ ਦੀ ਕਾਰਜਪ੍ਰਣਾਲੀ ਉਤੇ ਸਵਾਲ ਖੜ੍ਹੇ ਕਰ ਦਿੱਤੇ। 

ਵਿਧਾਇਕ ਨੇ ਤੁਰੰਤ ਡੀਐਫਐਸਓ ਨੂੰ ਫੋਨ ਕਰਕੇ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ ਅਤੇ ਜਵਾਬਤਲਬੀ ਕਰਦਿਆਂ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅਜਿਹੇ ਮੁਲਾਜ਼ਮ ਸਰਕਾਰ ਦੀ ਛਵੀ ਖਰਾਬ ਕਰਦੇ ਹਨ। 

ਲੋਕਾਂ ਦੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਅਜਿਹੀ ਮਨਮਰਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਤੋਂ ਬਾਅਦ ਵਿਧਾਇਕ ਸਹਿਕਾਰੀ ਸੇਵਾਵਾਂ ਵਿਭਾਗ ਦੇ ਦਫ਼ਤਰ ਪਹੁੰਚੇ। 

ਇੱਥੇ ਵੀ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਲੈ ਕੇ ਵੱਡੇ ਪੱਧਰ ਉਤੇ ਕਮੀਆਂ ਸਾਹਮਣੇ ਆਈਆਂ। ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਆਪਣੀ ਰੋਜ਼ਾਨਾ ਹਾਜ਼ਰੀ ਦਾ ਰਿਕਾਰਡ ਨਹੀਂ ਦਿਖਾ ਸਕੇ। ਜਦੋਂ ਵਿਧਾਇਕ ਨੇ ਸਬੰਧਤ ਏਆਰ ਦੀ ਹਾਜ਼ਰੀ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਉਨ੍ਹਾਂ ਦੀ ਹਾਜ਼ਰੀ ਵੀਡੀਓ ਕਾਲ ਰਾਹੀਂ ਲਗਦੀ ਹੈ।

 ਇਸ ਉਤੇ ਵਿਧਾਇਕ ਨੇ ਹੈਰਾਨੀ ਜ਼ਾਹਰ ਕਰਦਿਆਂ ਇਸ ਨੂੰ ਗੰਭੀਰ ਲਾਪਰਵਾਹੀ ਦੱਸਿਆ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਉਠਾਉਣਗੇ। ਵਿਭਾਗ ਦੇ ਸਕੱਤਰ ਅਜੀਤ ਬਾਲਾ ਜੋਸ਼ੀ ਨੂੰ ਵੀ ਰਿਪੋਰਟ ਭੇਜ ਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਨਕਲੀ ਦੇਸੀ ਘਿਓ ਦੀ ਫੈਕਟਰੀ ਦਾ ਪਰਦਾਫਾਸ਼, ਬ੍ਰਾਂਡੇਡ ਡੱਬਿਆਂ ਵਿੱਚ ਵੇਚਿਆ ਜਾ ਰਿਹਾ ਸੀ ਮਿਲਾਵਟੀ ਘਿਓ

Add Zee News as a Preferred Source
TAGS:
Punjab News