Parvinder Singh Jhota Murder News: ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਮੁਲਜ਼ਮਾਂ ਨੂੰ ਮੋਹਾਲੀ ਵਿੱਚ ਸੀਬਆਈ ਦੇ ਜੱਜ ਕਰਨਵੀਰ ਸਿੰਘ ਮਾਜੂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਸ਼ਵਨੀ ਕੁਮਾਰ ਦਾ 5 ਦਿਨ ਦਾ ਰਿਮਾਂਡ ਤੇ ਨੀਲਮ ਰਾਣੀ ਦਾ 4 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਸ਼ਵਨੀ ਨਾਲ ਦੋ ਹੋਰ ਮੁਲਜ਼ਮਾਂ ਵਿਪਿਨ ਗਰਗ ਤੇ ਲਾਡੀ ਸਿੰਘ ਦਾ ਵੀ 5 ਦਿਨ ਰਿਮਾਂਡ ਦਿੱਤਾ ਗਿਆ ਹੈ। ਦੋਸ਼ੀਆਂ ਨੂੰ ਸਖ਼ਤ ਸੁਰੱਖਿਆ ਪਹਿਰੇ ਵਿਚ ਅਦਾਲਤ ਵਿੱਚ ਪੇਸ਼ ਕੀਤਾ ਗਿਆ।