• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ; ਚੋਣ ਕਮਿਸ਼ਨ ਦੇ ਦੌਰੇ ਤੋਂ ਪਹਿਲਾਂ ਫਲੈਕਸ ਬੋਰਡ ਹਟਾਉਣ ਦੇ ਨਿਰਦੇਸ਼

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ; ਚੋਣ ਕਮਿਸ਼ਨ ਦੇ ਦੌਰੇ ਤੋਂ ਪਹਿਲਾਂ ਫਲੈਕਸ ਬੋਰਡ ਹਟਾਉਣ ਦੇ ਨਿਰਦੇਸ਼

Punjab Assembly Elections 2027: ਪੰਜਾਬ ਵਿੱਚ 2027 ਦੀਆਂ ਚੋਣਾਂ ਦੇ ਐਲਾਨ ਨੂੰ ਲੈ ਕੇ ਚਰਚਾ ਵਧ ਰਹੀ ਹੈ। ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ 27-28 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰ ਰਹੀ ਹੈ।

Written ByRavinder Singh
Published: Oct 17, 2026, 06:49 PM IST|Updated: Oct 17, 2026, 06:53 PM IST
joinshare
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ; ਚੋਣ ਕਮਿਸ਼ਨ ਦੇ ਦੌਰੇ ਤੋਂ ਪਹਿਲਾਂ ਫਲੈਕਸ ਬੋਰਡ ਹਟਾਉਣ ਦੇ ਨਿਰਦੇਸ਼

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਕਲੀਨਿਕ ਉਤੇ ਪੁਲਿਸ ਤੇ ਡਰੱਗ ਇੰਸਪੈਕਟਰ ਦੀ ਛਾਪੇਮਾਰੀ

ਕਲੀਨਿਕ ਉਤੇ ਪੁਲਿਸ ਤੇ ਡਰੱਗ ਇੰਸਪੈਕਟਰ ਦੀ ਛਾਪੇਮਾਰੀ

2

ਰਾਮਗੜ੍ਹ ਪਿੰਡ ਵਿੱਚ ਵਿੱਚ ਬਜ਼ੁਰਗ ਔਰਤ ਤੋਂ ਕੰਨਾਂ ਵਿਤੋਂ ਸੋਨੇ ਦੀਆਂ ਵਾਲੀਆਂ ਝਪਟੀਆਂ

3

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ; ਚੋਣ ਕਮਿਸ਼ਨ ਦੇ ਦੌਰੇ ਤੋਂ ਪਹਿਲਾਂ ਫਲੈਕਸ ਬੋਰਡ ਹਟਾਉਣ ਦੇ ਨਿਰਦੇਸ਼

4

ਰੇਲਵੇ ਸਟੇਸ਼ਨ ਨੇੜੇ ਨੌਜਵਾਨ 50 ਫੁੱਟ ਡੂੰਘੇ ਟੋਏ ਵਿੱਚ ਡਿੱਗਿਆ; ਅਚਾਨਕ ਵਾਪਰਿਆ ਭਾਣਾ

5

ਆਮ ਆਦਮੀ ਪਾਰਟੀ ਨੇ ਦਵਿੰਦਰਪਾਲ ਸਿੰਘ ਨੂੰ ਕਪੂਰਥਲਾ ਤੋਂ ਹਲਕਾ ਇੰਚਾਰਜ ਨਿਯੁਕਤ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Punjab Assembly Elections 2027: ਪੰਜਾਬ ਵਿੱਚ 2027 ਦੀਆਂ ਚੋਣਾਂ ਦੇ ਐਲਾਨ ਨੂੰ ਲੈ ਕੇ ਚਰਚਾ ਵਧ ਰਹੀ ਹੈ। ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ 27-28 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰ ਰਹੀ ਹੈ। ਭਾਰਤੀ ਚੋਣ ਕਮਿਸ਼ਨ ਦੇ ਪੰਜਾਬ ਦੌਰੇ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਵੱਲੋਂ ਲਗਾਏ ਗਏ ਪੋਸਟਰ ਅਤੇ ਫਲੈਕਸ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

 ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਲਗਾਏ ਗਏ ਫਲੈਕਸ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਜਾਇਦਾਦ, ਧਾਰਮਿਕ ਸਥਾਨਾਂ ਅਤੇ ਬਿਜਲੀ ਦੇ ਖੰਭਿਆਂ 'ਤੇ ਲਗਾਏ ਗਏ ਰਾਜਨੀਤਿਕ ਪਾਰਟੀਆਂ ਦੇ ਪੋਸਟਰ, ਬੈਨਰ ਅਤੇ ਹੋਰਡਿੰਗ ਹਟਾਏ ਜਾਣੇ ਚਾਹੀਦੇ ਹਨ। ਮੁੱਖ ਚੋਣ ਅਧਿਕਾਰੀ ਵੱਲੋਂ ਇਹ ਕਾਰਵਾਈ ਜਨ ਜਨਵਾਦੀ ਪਾਰਟੀ ਦੀ ਸ਼ਿਕਾਇਤ ਦੇ ਜਵਾਬ ਵਿੱਚ ਕੀਤੀ ਗਈ ਹੈ।

ਇਹ ਟੀਮ ਚੋਣਾਂ ਲਈ ਜ਼ਮੀਨੀ ਪੱਧਰ ਦੀਆਂ ਤਿਆਰੀਆਂ ਦੀ ਸਮੀਖਿਆ ਕਰੇਗੀ। ਜਲਦ ਹੀ ਚੋਣ ਪ੍ਰਕਿਰਿਆ ਦੇ ਐਲਾਨ ਹੋਣ ਦੀ ਉਮੀਦ ਹੈ। ਇਸ ਵੇਲੇ ਕਿਆਸਅਰਾਈਆਂ ਜ਼ੋਰਾਂ 'ਤੇ ਹਨ ਕਿ ਜੇਕਰ ਸਮਾਂ-ਸਾਰਣੀ ਬਣੀ ਰਹਿੰਦੀ ਹੈ ਤਾਂ ਚੋਣ ਐਲਾਨ 15 ਦਸੰਬਰ ਤੋਂ ਬਾਅਦ ਕੀਤਾ ਜਾਵੇਗਾ, ਜਿਸ ਵਿੱਚ ਫਰਵਰੀ ਵਿੱਚ ਵੋਟਿੰਗ ਹੋਣ ਦੀ ਸੰਭਾਵਨਾ ਹੈ। 

ਹਾਲਾਂਕਿ ਜੇਕਰ ਅਸੀਂ 2022 ਦੇ ਚੋਣ ਰੁਝਾਨ 'ਤੇ ਨਜ਼ਰ ਮਾਰੀਏ ਤਾਂ ਇਹ ਐਲਾਨ ਚੋਣ ਕਮਿਸ਼ਨਰਾਂ ਦੇ ਦੌਰੇ ਤੋਂ ਕੁਝ ਦਿਨ ਬਾਅਦ ਹੀ ਗਿਆ। ਕਮਿਸ਼ਨ ਦੀ ਟੀਮ ਨੇ 15-16 ਦਸੰਬਰ, 2021 ਨੂੰ ਪੰਜਾਬ ਦਾ ਦੌਰਾ ਕਰਨ ਦੀ ਸੰਭਾਵਨਾ। ਚੋਣ ਦਾ ਐਲਾਨ 24 ਦਿਨ ਬਾਅਦ 8 ਜਨਵਰੀ, 2022 ਨੂੰ ਕੀਤਾ ਗਿਆ। 

ਵੋਟਿੰਗ 20 ਫਰਵਰੀ ਨੂੰ ਹੋਈ, ਜਿਸ ਤੋਂ ਬਾਅਦ 10 ਮਾਰਚ ਨੂੰ ਗਿਣਤੀ ਹੋਈ। ਪੰਜਾਬ ਵਿੱਚ ਮੁੱਖ ਮੰਤਰੀ ਦਾ ਕਾਰਜਕਾਲ ਮਾਰਚ ਤੱਕ ਹੈ। ਉਸ ਤੋਂ ਪਹਿਲਾਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਜਾਣਗੀਆਂ। ਦਿੱਲੀ ਦੇ ਚੋਣ ਕਮਿਸ਼ਨਰਾਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਣ ਤਿਆਰੀਆਂ ਬਾਰੇ ਰਿਪੋਰਟ ਤਿਆਰ ਕਰਨ ਲਈ ਆਪਣੇ ਦੌਰੇ ਤੋਂ ਪਹਿਲਾਂ ਹੀ ਅਧਿਕਾਰੀਆਂ ਦੀਆਂ ਟੀਮਾਂ ਰਾਜ ਭੇਜ ਦਿੱਤੀਆਂ ਹਨ। 

ਚੋਣਾਂ ਦੇ ਐਲਾਨ ਮਗਰੋਂ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਹ ਕਮਿਸ਼ਨ ਟੀਮਾਂ ਮੁੱਖ ਤੌਰ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਪਹਿਲੀ ਪੱਧਰ ਦੀ ਜਾਂਚ (ਐਫਐਲਸੀ) ਦਾ ਨਿਰੀਖਣ ਕਰ ਰਹੀਆਂ ਹਨ, ਵੋਟਰ ਸੂਚੀਆਂ ਨੂੰ ਅਪਡੇਟ ਕਰ ਰਹੀਆਂ ਹਨ ਤੇ ਪੋਲਿੰਗ ਸਟੇਸ਼ਨਾਂ 'ਤੇ ਘੱਟੋ-ਘੱਟ ਸਹੂਲਤਾਂ ਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾ ਰਹੀਆਂ ਹਨ।

Add Zee News as a Preferred Source
TAGS:
Punjab Assembly Elections 2027