Jalandhar School Bomb Threat News: ਪੰਜਾਬ ਦੇ ਵਿੱਚ ਚੋਣਾਂ ਹੋਣ ਵਾਲੀਆਂ ਹਨ ਪਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਈ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਖਾਲਿਸਤਾਨ ਨੈਸ਼ਨਲ ਆਰਮੀ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਜਿਸਦੇ ਵਿੱਚ 12 ਮਿੰਟ ਦੇ ਉੱਪਰ ਜਲੰਧਰ ਦੇ ਕਈ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਨ੍ਹਾਂ ਵਿੱਚੋਂ ਜਲੰਧਰ ਕੈਂਟ ਦੇ ਕੁਝ ਸਕੂਲ ਅਤੇ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਤਰਨ ਤਾਰਨ ਅਤੇ ਹੋਰ ਕਈ ਥਾਵਾਂ ਦੇ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ।
ਉੱਥੇ ਹੀ ਇਸ ਈਮੇਲ ਦੇ ਵਿੱਚ ਰਾਹੁਲ ਗਾਂਧੀ ਦੀ ਸੰਗਰੂਰ ਦੇ ਵਿੱਚ ਹੋਣ ਵਾਲੀ ਰੈਲੀ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਰਾਹੁਲ ਗਾਂਧੀ ਸੰਗਰੂਰ ਵਿੱਚ ਨਾ ਆਵੇ ਨਹੀਂ ਤਾਂ ਰਾਜੀਵ ਗਾਂਧੀ ਵਾਂਗੂ ਉਸਨੂੰ ਵੀ ਬੰਬ ਦੇ ਨਾਲ ਉਡਾਇਆ ਜਾਵੇਗਾ। ਉੱਥੇ ਹੀ ਇਸ ਈਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਇੱਕ ਤੋਂ ਚਾਰ ਨਵੰਬਰ ਦੇ ਵਿੱਚ ਟਰੇਨ ਦੇ ਵਿੱਚ ਸਫਰ ਨਾ ਕਰੋ ਕਿਉਂਕਿ ਇੱਕ ਤੋਂ ਚਾਰ ਨਵੰਬਰ ਦੇ ਵਿੱਚ ਟਰੇਨ ਨੂੰ ਬੰਬ ਦੇ ਨਾਲ ਉਡਾਇਆ ਜਾਵੇਗਾ।
ਇਸ ਈਮੇਲ ਵਿੱਚ ਦੁਪਹਿਰ 12:11 ਵਜੇ ਹੋਏ ਬੰਬ ਧਮਾਕੇ ਦਾ ਹਵਾਲਾ ਦਿੱਤਾ ਗਿਆ ਸੀ, ਜਿਸ ਕਾਰਨ ਸੁਰੱਖਿਆ ਬਲਾਂ ਅਤੇ ਬੰਬ ਨਿਰੋਧਕ ਦਸਤੇ ਨੂੰ ਇਮਾਰਤ ਦੀ ਘੇਰਾਬੰਦੀ ਕਰਨ ਅਤੇ ਪੂਰੀ ਤਰ੍ਹਾਂ ਤਲਾਸ਼ੀ ਲੈਣ ਦੇ ਨਿਰਦੇਸ਼ ਦਿੱਤੇ ਹਨ।
.ਇਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਚਿੰਤਤ ਹਨ ਕਿ ਇਸੇ ਈਮੇਲ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸੰਗਰੂਰ ਫੇਰੀ ਦੌਰਾਨ ਬੰਬ ਧਮਾਕੇ ਦੀ ਧਮਕੀ ਵੀ ਦਿੱਤੀ ਗਈ ਹੈ। ਕਈ ਸੰਵੇਦਨਸ਼ੀਲ ਥਾਵਾਂ, ਵਿਦਿਅਕ ਸੰਸਥਾਵਾਂ, ਰੇਲਵੇ ਰੂਟਾਂ ਤੇ ਰਾਜਨੀਤਿਕ ਸਮਾਗਮਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਉਣ ਦੀ ਇਸ ਚੇਤਾਵਨੀ ਤੋਂ ਬਾਅਦ, ਪੰਜਾਬ ਭਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਅਤੇ ਖੁਫੀਆ ਏਜੰਸੀਆਂ ਇਹ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ ਕਿ ਇਹ ਧਮਕੀ ਭਰਿਆ ਈਮੇਲ ਕਿਸਨੇ ਭੇਜਿਆ ਹੈ।
ਇਸ ਤੋਂ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ
ਜਲੰਧਰ ਦੇ ਸਕੂਲਾਂ ਨੂੰ ਪਹਿਲਾਂ ਵੀ ਕਈ ਵਾਰ ਈਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਮਿਲ ਚੁੱਕੀ ਹੈ। ਉਪਲਬਧ ਜਾਣਕਾਰੀ ਦੇ ਅਨੁਸਾਰ, 15 ਦਸੰਬਰ, 2025 ਨੂੰ, ਜਨਵਰੀ 2026 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡੇਰਾ ਬੱਲਾਂ ਦੇ ਦੌਰੇ ਤੋਂ ਪਹਿਲਾਂ, 1 ਮਾਰਚ, 2026 ਨੂੰ ਕਈ ਵਿਦਿਅਕ ਸੰਸਥਾਵਾਂ, 7 ਮਈ, 2026 ਨੂੰ ਲਗਭਗ 5 ਤੋਂ 6 ਸਕੂਲਾਂ ਅਤੇ 30 ਸਤੰਬਰ, 2026 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਲਗਭਗ 10 ਤੋਂ 11 ਸਕੂਲਾਂ ਨੂੰ ਧਮਕੀਆਂ ਦੇਣ ਦੀਆਂ ਰਿਪੋਰਟਾਂ ਸਨ।