Jalandhar News: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ 4-5 ਅਣਪਛਾਤੇ ਲੋਕਾਂ ਨੇ ਇੱਕ ਆਟਾ ਚੱਕੀ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਸਵੇਰੇ 4 ਵਜੇ ਦੇ ਕਰੀਬ ਗੇਟ ਦਾ ਤਾਲਾ ਤੋੜਿਆ ਅਤੇ ਮਿੱਲ ਵਿੱਚੋਂ ਨਕਦੀ, ਘਿਓ ਦਾ ਇੱਕ ਟੀਨ, ਰਿਫਾਇੰਡ ਤੇਲ ਦਾ ਇੱਕ ਡੱਬਾ ਅਤੇ ਸੁੱਕੇ ਮੇਵੇ ਲੈ ਕੇ ਫਰਾਰ ਹੋ ਗਏ। ਦੁਕਾਨ ਦੀ ਲੇਬਰ ਨੇ ਦੱਸਿਆ ਕਿ ਮੁਲਜ਼ਮ ਗੇਟ ਤੋੜ ਕੇ ਦੁਕਾਨ ਵਿੱਚ ਦਾਖਲ ਹੋਏ, ਜਿਸਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।